ਅਮੀਰ ਚਲਾਵੇ ਹੁਕਮ ਗ਼ਰੀਬ ਤੇ
ਗ਼ਰੀਬ ਕੁਝ ਬੋਲੇ ਮਜਾਲ ਨਹੀਂ
ਵਜ਼ੀਰ ਲੁੱਟ ਕੇ ਦੇਸ਼ ਖਾ ਜਾਵੇ
ਲੋਕੀਂ ਪੁੱਛਣ ਦੇ ਹੱਕਦਾਰ ਨਹੀਂ
ਗੁਰੂ ਜਦੋਂ ਅੱਖਾਂ ਕੱਢ ਪੈ ਜਾਵੇ
ਸ਼ਿਸ਼ ਅੱਗੋਂ ਪੁੱਛਦਾ ਸਵਾਲ ਨਹੀਂ
ਜਿੱਥੇ ਵਿਕਦਾ ਹੋਵੇ ਹਰੇਕ ਬੰਦਾ
ਉੱਥੇ ਕੋਈ ਕਿਸੇ ਦਾ ਯਾਰ ਨਹੀਂ
ਜਿੱਥੇ ਲਿਖਾਰੀ ਹੀ ਡਰਪੋਕ ਹੋਵੇ
ਉਸ ਦਾ ਕਰੇ ਕੋਈ ਵਿਸ਼ਵਾਸ ਨਹੀਂ
ਜਦ ਡਾਕਟਰ ਹੀ ਮਾਰਨ ਠੱਗੀ
ਉੱਥੇ ਜ਼ਿੰਦਗੀ ਦਾ ਇਤਬਾਰ ਨਹੀਂ
ਜੋ ਔਰਤ ਕਰੇ ਪਤੀ ਨਾਲ ਧੋਖਾ
ਉਸ ਵਰਗਾ ਕੋਈ ਬਦਕਾਰ ਨਹੀਂ
ਜੋ ਜ਼ੁਲਮ ਵੇਖ ਕੇ ਮੀਟ ਲਏ ਅੱਖਾਂ
ਉਹ ਸੱਚਾ ਸਿੱਖ ਸਰਦਾਰ ਨਹੀਂ
ਜੋ ਜਿਸ ਦੀ ਖਾਏ ਉਸੇ ਨੂੰ ਭੰਨੇ
ਉਸ ਵਰਗਾ ਕੋਈ ਗੱਦਾਰ ਨਹੀਂ
ਜੋ ਨਿੱਜੀ ਹਿੱਤ ਲਈ ਦੂਜੇ ਨੂੰ ਵਰਤੇ
ਉਹ ਕਿਸੇ ਨੂੰ ਕਰਦਾ ਪਿਆਰ ਨਹੀਂ