ਖ਼ਬਰਸਾਰ

  •    ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ ਦੀ ਇਕੱਤਰਤਾ / ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ
  •    ਕਲਚਰਲ ਐਸੋਸੀਏਸ਼ਨ ਦੀ ਮਾਸਿਕ ਮਿਲਣੀ / ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ
  •    ਕਲਚਰਲ ਐਸੋਸੀਏਸ਼ਨ ਦੀ ਮਾਸਿਕ ਮਿਲਣੀ / ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ
  •    'ਸਰਘੀ ਦਾ ਸੁਰਜ' ਅਤੇ 'ਮੋਹ ਦੀਆਂ ਤੰਦਾਂ' ਦਾ ਲੋਕ ਅਰਪਣ / ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ
  •    ਕਲਚਰਲ ਐਸੋਸੀਏਸ਼ਨ ਨੇ ਪਿਤਾ ਦਿਵਸ ਮਨਾਇਆ / ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ
  •    ਨਵੀਂ ਚੁਣੀ ਕਮੇਟੀ ਨੇ ਨਵੇਂ ਸਾਲ ਲਈ ਵਿਲੱਖਣ ਪ੍ਰੋਗਰਾਮ ਉਲੀਕੇ / ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ
  •    ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ ਦੀ ਮੀਟਿੰਗ / ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ
  •    ਐਸੋਸੀਏਸ਼ਨ ਨੇ ਵਿਸ਼ੇਸ਼ ਸੈਮੀਨਾਰ ਕਰਵਾਇਆ / ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ
  •    ਸਮਾਗਮ- 'ਲੋਕ ਕੀ ਕਹਿਣਗੇ' ਬੇਹੱਦ ਸਫਲ ਰਿਹਾ / ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ
  •    ਕਲਚਰਲ ਐਸੋਸੀਏਸ਼ਨ ਨੇ ਲੋਹੜੀ ਅਤੇ ਨਵਾਂ ਸਾਲ ਮਨਾਇਆ / ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ
  •    ਕਲਚਰਲ ਐਸੋਸੀਏਸ਼ਨ ਦੀ ਫਰਵਰੀ ਮਹੀਨੇ ਦੀ ਮੀਟਿੰਗ / ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ
  •    ਔਰਤ ਦੀ ਸਮਾਜਕ ਹਾਲਤ ਤੇ ਵਿਚਾਰਾਂ / ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ
  •    'ਪਿਤਾ ਦਿਵਸ' ਮਨਾ ਕੇ ਨਵੀਂ ਪਿਰਤ ਪਾਈ / ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ
  •    ਮਾਸਿਕ ਇਕੱਤਰਤਾ ਮਾਤ ਭਾਸ਼ਾ ਦਿਵਸ ਨੂੰ ਸਮਰਪਿਤ ਰਹੀ / ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ
  •    ਵੂਮੈਨ ਕਲਚਰਲ ਐਸੋਸੀਏਸ਼ਨ ਦੀ ਜ਼ੂਮ ਮੀਟਿੰਗ / ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ
  •    ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ ਦੀ ਨਵੇਂ ਸਾਲ ਦੀ ਜ਼ੂਮ ਮੀਟਿੰਗ / ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ
  •    ਐਸੋਸੀਏਸ਼ਨ ਦੀ ਮੀਟਿੰਗ ਮਾਂ ਬੋਲੀ ਅਤੇ ਕਿਸਾਨੀ ਸੰਘਰਸ਼ ਨੂੰ ਸਮਰਪਿਤ ਰਹੀ / ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ
  •    ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ ਦੀ ਇਕੱਤਰਤਾ ਔਰਤ ਦਿਵਸ ਨੂੰ ਸਮਰਪਿਤ ਰਹੀ / ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ
  •    ਈ ਦੀਵਾਨ ਸੁਸਾਇਟੀ ਵਲੋਂ ਔਰਤ ਦਿਵਸ ਨੂੰ ਸਮਰਪਿਤ ਇੰਟਰਨੈਸ਼ਨਲ ਕਵੀ ਦਰਬਾਰ / ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ
  •    ਈ ਦੀਵਾਨ ਸੁਸਾਇਟੀ ਵਲੋਂ ਕੌਮਾਂਤਰੀ ਕਵੀ ਦਰਬਾਰ / ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ
  •    ਗੁਰਦੀਸ਼ ਕੌਰ ਗਰੇਵਾਲ ਦੀਆਂ ਦੋ ਪੁਸਤਕਾਂ ਦਾ ਲੋਕ ਅਰਪਣ / ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ
  •    ਮਾਤਾ ਗੁਜਰੀ ਜੀ ਤੇ ਸਾਹਿਬਜ਼ਾਦਿਆਂ ਨੂੰ ਸਮਰਪਿਤ ਕੌਮਾਂਤਰੀ ਕਵੀ ਦਰਬਾਰ ਕਰਾਏ ਗਏ / ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ
  •    ਗੁਰਪੁਰਬ ਨੂੰ ਸਮਰਪਿਤ ਕੌਮਾਂਤਰੀ ਕਵੀ ਕਰਵਾਇਆ ਗਿਆ / ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ
  •    ਮਾਸਿਕ ਇਕੱਤਰਤਾ ਮਾਂ ਦਿਵਸ ਨੂੰ ਸਮਰਪਿਤ ਰਹੀ / ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ
  •    ਦੋ ਕਿਤਾਬਾਂ ਦਾ ਲੋਕ ਅਰਪਣ ਅਤੇ ਵਿਚਾਰ ਵਟਾਂਦਰਾ / ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ
  •    ਕੈਲਗਰੀ ਵੋਮੈਨ ਕਲਚਰਲ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ / ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ
  •    ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ ਦੀ ਮੀਟਿੰਗ ਬਾਬੇ ਨਾਨਕ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਰਹੀ / ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ
  •    ਕੈਲਗਰੀ ਵੋਮੈਨ ਕਲਚਰਲ ਐਸੋਸੀਏਸ਼ਨ ਦੀ ਮੀਟਿੰਗ ਸ਼ਹਾਦਤਾਂ ਨੂੰ ਸਮਰਪਿਤ ਰਹੀ / ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ
  •    ਇਹ ਮਹੀਨਾਵਾਰ ਮੀਟਿੰਗਾਂ ਵੀ ਸਾਡਾ ਪ੍ਰੇਮ ਦਿਵਸ ਹੀ ਹਨ - ਗੁਰਦੀਸ਼ ਕੌਰ ਗਰੇਵਾਲ / ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ
  •    ਕੈਲਗਰੀ ਵੋਮੈਨ ਕਲਚਰਲ ਐਸੋਸੀਏਸ਼ਨ ਦੀ ਮਾਸਿਕ ਇਕੱਤਰਤਾ / ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ
  •    ਕੈਲਗਰੀ ਵੋਮੈਨ ਕਲਚਰਲ ਐਸੋਸੀਏਸ਼ਨ ਦੀ ਮੀਟਿੰਗ ਹੋਈ / ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ
  •    ਕੈਲਗਰੀ ਵੋਮੈਨ ਕਲਚਰਲ ਐਸੋਸੀਏਸ਼ਨ ਦੀ ਮੀਟਿੰਗ ਗੁਰਪੁਰਬ ਨੂੰ ਸਮਰਪਿਤ ਰਹੀ / ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ
  •    ਐਸੋਸੀਏਸ਼ਨ ਦੀ ਮੀਟਿੰਗ ਪੋਹ ਮਹੀਨੇ ਦੀਆਂ ਸ਼ਹਾਦਤਾਂ ਅਤੇ ਕ੍ਰਿਸਮਸ ਨੂੰ ਸਮਰਪਿਤ ਰਹੀ / ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ
  •    ਕੈਲਗਰੀ ਵੋਮੈਨ ਕਲਚਰਲ ਐਸੋਸੀਏਸ਼ਨ ਦੀ 2026 ਦੀ ਪਲੇਠੀ ਮੀਟਿੰਗ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਰਹੀ / ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ
  •    'ਲੋਕ ਕੀ ਕਹਿਣਗੇ' ਸਮਾਗਮ ਯਾਦਗਾਰੀ ਹੋ ਨਿਬੜਿਆ / ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ
  •    ਕੌਣ ਕਹੇ ਮਾਂ ਮਰ ਜਾਂਦੀ ਏ..... / ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ
  •    ਕੈਲਗਰੀ ਵੋਮੈਨ ਕਲਚਰਲ ਐਸੋਸੀਏਸ਼ਨ ਦੀ ਮੀਟਿੰਗ, ਜੂਨ ਮਹੀਨੇ ਦੀਆਂ ਸ਼ਹਾਦਤਾਂ ਅਤੇ ਪਿਤਾ ਦਿਵਸ ਨੂੰ ਸਮਰਪਿਤ ਰਹੀ / ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ
  • ਕਲਚਰਲ ਐਸੋਸੀਏਸ਼ਨ ਨੇ ਲੋਹੜੀ ਅਤੇ ਨਵਾਂ ਸਾਲ ਮਨਾਇਆ (ਖ਼ਬਰਸਾਰ)


    ਕੈਲਗਰੀ: ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ ਦੀ ਜਨਵਰੀ ਮਹੀਨੇ ਦੀ ਮੀਟਿੰਗ, ਇਸ ਮਹੀਨੇ ਦੇ ਤੀਜੇ ਸ਼ਨੀਵਾਰ, ਜੈਂਸਿਸ ਸੈਂਟਰ ਵਿਖੇ, ਕੜਾਕੇ ਦੀ ਸਰਦੀ ਵਿੱਚ ਪੁੱਜੇ, ੪੦ ਕੁ ਮੈਂਬਰਾਂ ਦੀ ਭਰਵੀਂ ਹਾਜ਼ਰੀ ਵਿੱਚ, ਡਾ. ਬਲਵਿੰਦਰ ਕੌਰ ਬਰਾੜ ਦੀ ਪ੍ਰਧਾਨਗੀ ਹੇਠ ਹੋਈ। ਸਭਾ ਦੀ ਜਨਰਲ ਸਕੱਤਰ, ਗੁਰਦੀਸ਼ ਕੌਰ ਗਰੇਵਾਲ ਨੇ ਨਵੇਂ ਸਾਲ ਦੀਆਂ ਵਧਾਈਆਂ ਦੇ ਨਾਲ, ਇਸ ਮਹੀਨੇ ਆਏ ਨਵੇਂ ਮੈਂਬਰਾਂ- ਸਰੋਜ ਬਜਾਜ, ਰਮਨ ਸ਼ਰਮਾ ਤੇ ਸੁਖਜਿੰਦਰ ਸੰਧੂ ਨੂੰ 'ਜੀ ਆਇਆਂ' ਕਿਹਾ। ਕੁਲਵੰਤ ਕੌਰ ਜੱਸਲ ਦੀ ਭਰਜਾਈ ਦੀ ਮੌਤ ਤੇ ਸਭਾ ਵਲੋਂ ਦੁੱਖ ਪ੍ਰਗਟ ਕੀਤਾ ਗਿਆ। ਸਰਬਜੀਤ ਉੱਪਲ ਦੇ ਗੋਡੇ ਦੀ ਸਰਜਰੀ ਦੀ ਸਫਲਤਾ ਤੇ ਰਿਕਵਰੀ ਤੇ ਵਧਾਈ ਦਿੱਤੀ ਗਈ। ਉਹਨਾਂ ਇਹ ਵੀ ਦੱਸਿਆ ਕਿ- 'ਅੱਜ ਆਪਾਂ ਨਵੇਂ ਸਾਲ ਦੇ ਨਾਲ ਨਾਲ, ਹਰਜੀਤ ਜੌਹਲ ਦੇ ਪੋਤੇ, ਬਲਜੀਤ ਕੜਵਲ ਦੇ ਪੋਤੇ ਅਤੇ ਮੇਰੀ ਪੋਤੀ ਦੀ ਲੋਹੜੀ ਵੀ ਮਨਾ ਰਹੇ ਹਾਂ'। ਭਰਪੂਰ ਤਾੜੀਆਂ ਨਾਲ ਸਭ ਨੇ, ਦਾਦੀਆਂ ਨੂੰ ਮੁਬਾਰਕਾਂ ਦਿੱਤੀਆਂ। ਬਰਾੜ ਮੈਡਮ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਕਿਹਾ ਕਿ ਹਰ ਕੰਮ ਵਿੱਚ- ਕਾਇਦਾ, ਵਾਇਦਾ ਤੇ ਫਾਇਦਾ- ਅਕਸਰ ਇਹਨਾਂ ਤਿੰਨਾਂ ਬਾਰੇ ਸੋਚਿਆ ਜਾਂਦਾ ਹੈ। ਪਰ ਅਜੋਕੇ ਸਮੇਂ ਵਿੱਚ ਅਸੀਂ ਕੇਵਲ 'ਫਾਇਦਾ' ਹੀ ਸੋਚਦੇ ਹਾਂ- ਕਾਇਦਾ ਤੇ ਵਾਇਦਾ ਭੁੱਲ ਗਏ ਹਾਂ। ਉਹਨਾਂ ਨੇ ਸਭਾ ਦੀ ਸਫਲਤਾ ਦੇ ਤਿੰਨ ਸਾਲ ਪੂਰੇ ਹੋਣ ਤੇ ਸਭ ਨੂੰ ਵਧਾਈ ਦਿੱਤੀ। ਮੈਂਬਰ ਬਲਜਿੰਦਰ ਗਿੱਲ ਤੇ ਗੁਰਦੀਸ਼ ਕੌਰ ਗਰੇਵਾਲ ਦੀ ਮਦਦ ਨਾਲ, ਸਮੂਹ ਮੈਂਬਰਾਂ ਨੂੰ ਡਾਇਰੀਆਂ ਅਤੇ ਪੈੱਨ ਵੀ, ਨਵੇਂ ਸਾਲ ਦੇ ਤੋਹਫੇ ਵਜੋਂ ਵੰਡੇ ਗਏ। ਬਲਜਿੰਦਰ ਗਿੱਲ ਮੈਡਮ ਦੇ ਨਿਮਰਤਾ ਤੇ ਸੇਵਾ ਭਾਵ ਵਾਲੇ ਸੁਭਾਅ ਦੀ ਵੀ ਸ਼ਲਾਘਾ ਕੀਤੀ ਗਈ।

    ਲੋਹੜੀ ਦਾ ਪਿਛੋਕੜ ਦੱਸਦਿਆਂ, ਗੁਰਦੀਸ਼ ਗਰੇਵਾਲ ਨੇ ਕਿਹਾ ਕਿ-'ਔਰਤ ਨੂੰ, ਲੜਕੇ ਜਾਂ ਲੜਕੀ ਦੇ ਜਨਮ ਲਈ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ'। ਉਸ ਨੇ ਵਿਗਿਆਨਕ ਢੰਗ ਨਾਲ ਆਪਣਾ ਨੁਕਤਾ ਸਪੱਸ਼ਟ ਕਰਦਿਆਂ ਕਿਹਾ ਕਿ-'ਲੜਕਾ ਪੈਦਾ ਕਰਨ ਦੀ ਤਾਕਤ ਕੇਵਲ ਮਰਦ ਕੋਲ ਹੈ- ਪਰ ਹੈ ਉਹ ਵੀ ਕੁਦਰਤ ਦੇ ਹੱਥ'। ਸੋ ਕਦੇ ਵੀ ਆਪਣੀ ਨੂੰਹ ਧੀ ਨੂੰ ਇਹ ਮਿਹਣਾ ਨਾ ਮਾਰੋ ਕਿ-'ਸਾਨੂੰ ਮੁੰਡਾ ਚਾਹੀਦਾ ਸੀ, ਤੇਰੇ ਫਿਰ ਕੁੜੀ ਹੋ ਗਈ!' ਹਰ ਬੱਚੇ ਨੂੰ ਕੁਦਰਤ ਦਾ ਅਨਮੋਲ ਤੋਹਫਾ ਸਮਝ ਕੇ, ਉਸ ਦਾ ਸਵਾਗਤ ਕਰੋ। ਇਸ ਗੱਲ ਤੇ ਵੀ ਖੁਲ੍ਹੀ ਬਹਿਸ ਹੋਈ ਕਿ- ਇਸ ਮੁਲਕ ਵਿੱਚ ਤਾਂ ਮੁੰਡੇ ਵੀ ਮਾਪਿਆਂ ਨਾਲ ਰਹਿਣ ਨੂੰ ਤਿਆਰ ਨਹੀਂ..ਫਿਰ ਮੁੰਡਿਆਂ ਦੀ ਲਾਲਸਾ ਕਿਉਂ? ਸਗੋਂ ਬਹੁਤੇ ਮਾਪੇ ਕੁੜੀਆਂ ਨੇ ਹੀ ਮੰਗਾਏ ਹਨ ਤੇ ਕੁੜੀਆਂ ਕੋਲ ਹੀ ਰਹਿ ਰਹੇ ਹਨ। ਹਰਜੀਤ ਜੌਹਲ ਨੇ ਵੀ ਉਸਾਰੂ ਵਿਚਾਰ ਦਿੰਦਿਆਂ ਕਿਹਾ ਕਿ- ਵਿਆਹ ਸ਼ਾਦੀਆਂ ਦੇ ਵਧੇ ਹੋਏ ਖਰਚੇ ਕਾਰਨ ਲੋਕ ਧੀਆਂ ਨੂੰ ਬੋਝ ਸਮਝਣ ਲਗ ਪਏ ਹਨ- ਜਿਹਨਾਂ ਨੂੰ ਘਟਾਉਣ ਦੀ ਲੋੜ ਹੈ। ਸਰਬਜੀਤ ਉੱਪਲ ਨੇ ਵੀ ਇੱਕ ਗੀਤ-'ਜੇ ਧੀਆਂ ਨਾ ਹੁੰਦੀਆਂ, ਪੁੱਤਰ ਕਿੱਥੋਂ ਆਉਣੇ ਸੀ' ਸੁਣਾ ਕੇ, ਇਸ ਵਿਚਾਰ ਦੀ ਪ੍ਰੋੜਤਾ ਕੀਤੀ।
    ਗੁਰਦੀਸ਼ ਕੌਰ ਗਰੇਵਾਲ ਨੇ ਕਿਹਾ ਕਿ- ਇਸ ਸੰਸਥਾ ਦਾ ਅਸਲ ਮਨੋਰਥ ਆਪਣੇ ਮੈਂਬਰਾਂ ਨੂੰ ਜਾਗਰੂਕ ਕਰਨਾ ਹੈ। ਇਸੇ ਸਬੰਧ ਵਿੱਚ, ਇਸ ਵਾਰੀ ਡਿਸਪੋਸੇਬਲ ਬਰਤਨਾਂ ਤੇ ਪਲਾਸਟਿਕ ਦੇ ਕੰਨਟੇਨਰ ਤੇ ਬੈਗ ਦੇ ਨੁਕਸਾਨ ਦੱਸ ਕੇ, ਇਹਨਾਂ ਦੀ ਵਰਤੋਂ ਘਟਾਉਣ ਤੇ ਜ਼ੋਰ ਦਿੱਤਾ ਗਿਆ। ਕਿਉਂਕਿ ਪਲਾਸਟਿਕ ਤਰਲ ਪਦਾਰਥਾਂ ਵਿੱਚ ਘੁਲ ਜਾਂਦਾ ਹੈ ਜੋ ਕਿ ਸੇਹਤ ਲਈ ਬੇਹੱਦ ਨੁਕਸਾਨਦੇਹ ਹੈ- ਇਸੇ ਕਾਰਨ ਅਚਾਰ ਚਟਨੀਆਂ ਆਦਿ ਨੂੰ ਪਲਾਸਟਿਕ ਦੇ ਬਰਤਨਾਂ 'ਚੋਂ ਜਲਦੀ ਹੀ ਕੱਚ ਦੇ ਬਰਤਨ ਵਿੱਚ ਸ਼ਿਫਟ ਕਰ ਲੈਣਾ ਚਾਹੀਦਾ ਹੈ। ਡਿਸਪੋਸੇਬਲ ਬੋਤਲਾਂ ਵਿੱਚ ਪਾਣੀ ਪੀਣ ਤੋਂ ਪਰਹੇਜ਼ ਕਰਨ ਤੋਂ ਇਲਾਵਾ, ਗਰਮ ਖਾਣਾ ਕਦੇ ਵੀ ਜਿਪ ਲੌਕ ਜਾਂ ਪਸਾਸਟਿਕ ਦੇ ਬਰਤਨ ਵਿੱਚ ਨਾ ਪੈਕ ਕਰਨ ਦੀ ਸਲਾਹ ਦਿੱਤੀ ਗਈ। ਇਸ ਮੀਟਿੰਗ ਵਿੱਚ ਯੂਨਾਈਟਿਡ ਵੇਅ ਤੋਂ ਉਚੇਚੇ ਤੌਰ ਤੇ ਪਹੁੰਚੇ, ਮੈਡਮ ਲਲਿਤਾ ਜੀ ਨੇ 'ਇੰਟਰਨੈਸ਼ਨਲ ਵੂਮੈਨ ਮਾਰਚ ਡੇ' ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ- 'ਅਜੇ ਵੀ ਇੱਕੋ ਜਿਹੇ ਕੰਮ ਲਈ ਔਰਤਾਂ ਨੂੰ ਮਰਦਾਂ ਦੇ ਬਰਾਬਰ ਵੇਤਨ ਨਹੀਂ ਮਿਲਦਾ, ਜਿਸ ਲਈ ਅਜੇ ਜੱਦੋ ਜਹਿਦ ਜਾਰੀ ਹੈ'। ਉਹਨਾਂ ਅੱਜ ਦੇ ਦਿਨ ਕੈਲਗਰੀ ਵਿਖੇ ਔਰਤਾਂ ਵਲੋਂ ਕੀਤੇ ਜਾ ਰਹੇ ਮਾਰਚ ਬਾਰੇ ਵੀ ਜਾਣੂੰ ਕਰਵਾਇਆ। ਸਭ ਮੈਂਬਰਾਂ ਨੇ ਔਰਤਾਂ ਦੇ ਇਸ ਹੱਕ ਦੀ ਹਿਮਾਇਤ ਕੀਤੀ।
    ਰਚਨਾਵਾਂ ਦੇ ਦੌਰ ਵਿੱਚ- ਸਰੋਜ ਬਜਾਜ ਨੇ ਇਥੋਂ ਦੇ ਵਧੀਆ ਅਸੂਲਾਂ ਦੀ ਗੱਲ ਕੀਤੀ, ਰਮਨ ਸ਼ਰਮਾ ਨੇ ਆਪਣੀ ਜਾਣਕਾਰੀ ਦਿੰਦਿਆਂ ਦੱਸਿਆ ਕਿ- ਉਹ ਢੁੱਡੀਕੇ ਪਿੰਡ ਤੋਂ ਮੈਡਮ ਬਲਜਿੰਦਰ ਗਿੱਲ ਦੇ ਗੁਆਂਢੀ ਹਨ ਤੇ ਪਿਛਲੇ ੩੦ ਸਾਲਾਂ ਤੋਂ ਕੈਨੇਡਾ ਦੀ ਧਰਤੀ ਦੇ ਵਸਨੀਕ ਹਨ। ਹਰਮਿੰਦਰ ਕੌਰ ਨੇ ਬਹੁਤ ਹੀ ਭਾਵਪੂਰਤ ਸ਼ਬਦਾਂ ਰਾਹੀਂ, ਗੁਰੂ ਗੋਬਿੰਦ ਸਿੰਘ ਜੀ ਦੇ ਉੱਚੇ ਸੁੱਚੇ ਆਦਰਸ਼ਾਂ ਤੇ ਝਾਤ ਪੁਆਉਂਦਿਆਂ, ਇੱਕ ਸ਼ਬਦ ਨਾਲ ਉਹਨਾਂ ਨੂੰ ਸਜਦਾ ਕੀਤਾ। ਡਾ. ਰਾਜਵੰਤ ਮਾਨ ਨੇ ਨਵੇਂ ਸਾਲ ਤੇ ਲਿਖੀ ਹੋਈ ਅਪਣੀ ਕਵਿਤਾ ਪੜ੍ਹੀ, ਕੁਲਦੀਪ ਘਟੌੜਾ ਨੇ ਵੀ ਕਵਿਤਾ ਨਾਲ ਵਿਚਾਰ ਪ੍ਰਗਟ ਕੀਤੇ। ਅਮਰਜੀਤ ਗਰੇਵਾਲ ਤੇ ਸੁਰਿੰਦਰ ਬੈਨੀਪਾਲ ਨੇ ਵੀ ਕੁੱਝ ਮਹੱਤਵਪੂਰਨ ਨੁਕਤੇ ਸਾਂਝੇ ਕੀਤੇ। ਪ੍ਰਿੰਸੀਪਲ ਸੁਰਿੰਦਰ ਕੌਰ ਗਿੱਲ ਤੇ ਗੁਰਦੀਸ਼ ਗਰੇਵਾਲ ਨੇ ਨੌਕਰੀ ਦੌਰਾਨ ਵਾਪਰੀਆਂ ਰੌਚਕ ਘਟਨਾਵਾਂ ਸਾਂਝੀਆਂ ਕਰਕੇ, ਹਾਸ ਰਸ ਬਿਖੇਰ ਦਿੱਤਾ। ਕੁੱਝ ਅਰਸੇ ਬਾਅਦ ਆਈ ਨੌਜਵਾਨ ਮੈਂਬਰ ਡਾ. ਸਰਬਜੀਤ ਜਵੰਦਾ ਨੇ ਸਭਾ ਪ੍ਰਤੀ ਸ਼ੁਭ ਕਾਮਨਾਵਾਂ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ-'ਅਸੀਂ ਦੁਆ ਕਰਦੇ ਹਾਂ ਕਿ ਮੈਡਮ ਬਰਾੜ ਦੀ ਰਹਿਨੁਮਾਈ ਵਿੱਚ, ਆਪ ਸਾਰਿਆਂ ਦੇ ਸਹਿਯੋਗ ਨਾਲ ਇਹ ਸਭਾ ਹੋਰ ਬੁਲੰਦੀਆਂ ਛੋਹੇ!' ਗੁਰਦੀਸ਼ ਗਰੇਵਾਲ ਨੇ ਆਪਣੀ ਪੋਤੀ ਤੇ ਲਿਖੀ, ਸ਼ੁਕਰਾਨੇ ਦੀ ਕਵਿਤਾ ਨਾਲ ਸਾਂਝ ਪਾਉਣ ਉਪਰੰਤ, ਮਾਂ ਬੋਲੀ ਤੇ ਲਿਖੀ ਹੋਈ ਬੋਲੀ ਪਾਈ। ਜਤਿੰਦਰ ਪੇਲੀਆ ਤੇ ਹਰਬੰਸ ਪੇਲੀਆ ਕੁੜਮਣੀਆਂ ਨੇ, ਲੋਹੜੀ ਦਾ ਗੀਤ-'ਸੁੰਦਰ ਮੁੰਦਰੀਏ..ਹੋ' ਗਾ ਕੇ ਮਹੌਲ ਸੁਰਮਈ ਬਣਾ ਦਿੱਤਾ। ਜਦ ਕਿ ਅਮਰਜੀਤ ਸੱਗੂ, ਜੋਗਿੰਦਰ ਪੁਰਬਾ, ਮੁਖਤਿਆਰ ਢਿੱਲੋਂ, ਹਰਜੀਤ ਜੌਹਲ, ਲਲਿਤਾ ਸਿੰਘ ਨੇ ਬੋਲੀਆਂ ਨਾਲ ਪੱਬ ਚੁੱਕ ਕੇ, ਗਿੱਧੇ ਦਾ ਮਹੌਲ ਸਿਰਜ ਦਿੱਤਾ। ਬਾਕੀ ਭੈਣਾਂ ਨੇ ਵਧੀਆ ਸਰੋਤੇ ਹੋਣ ਦਾ ਸਬੂਤ ਦਿੱਤਾ।
    ਅੰਤ ਵਿੱਚ ਬਰਾੜ ਮੈਡਮ ਨੇ ਸਭ ਦਾ ਧੰਨਵਾਦ ਕੀਤਾ।