naltrexone buy online canada
buy naltrexone online canada
conwaykennels.com naltrexone where to buy
ਪੰਜਾਬੀ ਬੋਲੀ ਜੇ ਮਰ ਗੀ, ਅੱਖਾਂ ਚੋਂ ਅਥਰੂ ਵਹਿਣਗੇ
ਮਾਂ ਬੋਲੀ ਦੇ ਦਰਦ ਡਾਢੇ, ਅਸਾਡੇ ਦਿਲ Ḕਚ ਰਹਿਣਗੇ
ਕਬੀਰ ਫਰੀਦ ਦੇ ਦੋਹੇ, ਅੱਖਾਂ ਸੱਭ ਮੀਚ ਜਾਣਗੇ
ਗੁੰਗੇ ਹੋ ਜਾਣੇ ਸ਼ਬਦ ਅਰਥ ਸਮਝ ਦੀ ਗੱਲ ਨਾ ਕਹਿਣਗੇ
ਰੱਬੀ ਬਾਣੀ ਗੁਰੂ ਨਾਨਕ ਦੀ ਕੋਈ ਨਾ ਪੜ,ਸੁਣ ਸਕੇ
"ਮੰਦੇ ਰਾਜੇ ਅੰਨੇ ਮੁਨਸਿਫ ਤੇ ਕੌਈ ਤਨਜ਼ ਨਾ ਕਹਿਣਗੇ
ਬੁੱਲੇ ,ਹੁਸੈਨ ਦੇ ਕਲਾਮਾਂ ਦਾ ਹਸ਼ਰ ਕੀ ਸੱਜਣੋ ਹੋਵੇਗਾ
ਸ਼ਰਾ ਮਜ਼੍ਹਬੀ ਨੂੰ ਤੋੜਣ ਦੇ ਪਵਿਤਰ ਸ਼ਬਦ ਨਹੀਂ ਕਹਿਣਗੇ
ਨਾ ਗਾਏਗਾ ਕੋਈ ਪੀਲੂ ਫਜ਼ਲ ਵਾਰਸ ਤੇ ਕਾਦਰ ਨੂੰ
ਹੀਰ ਤੇ ਰਾਂਝਾ,ਸੱਸੀ ਸਹਿਬਾਂ ਦੱਬੇ ਕਬਰਾਂ ਵਿੱਚ ਰਹਿਣਗੇ
ਨਾ ਸੁਹਣੀ ਦੇ ਹੁਸਨ ਤੇ ਝਨਾਂ ਦੀ ਗਾਥਾ ਗੌਣੀ ਫਿਰ ਸਿਦਕ ਦੀ
ਹਨੇਰੀ ਰਾਤ ਸੂਕਦੀ ਨੈਂਅ ਝਨਾ ਦੇ ਨੀਰ ਰੋ ਕੇ ਵਹਿਣਗੇ
ਬੋਲੀਆਂ ਢੋਲੇ ਮਾਹੀਆ, ਘੋੜੀਆਂ ਤੇ ਬਿਨ ਸਿਠਣੀਆਂ
ਨਨਕਿਆਂ ਤੇ ਦਦਕਿਆਂ ਦੇ ਫਿਰ ਕੰਠ ਸੁੰਨੇ ਰਹਿਣਗੇ
ਦਿਲ ਦੇ ਜਜ਼ਬਾਤ ਕਹਿਣ ਦੀ ਜੇ ਪੰਜਾਬੀ ਭਾਸ਼ਾ ਨਾ ਰਹੀ
ਹੁਸਨ ਨੱਢੇ ਨੱਢੀਆਂ ਦੇ ਅੰਗਾਂ ਦੇ ਗੁਣ ਕਿੰਝ ਕਹਿਣਗੇ
ਮੋਹਨ, ਅਮਿੰ੍ਰਤਾ, ਸ਼ਿਵ, ਧਨੀ, ਨੂਰ ਪੁਰੀ ਸ਼ਾਹ ਮੁਹੰਮਦ
ਦੁਖ ਸੁੱਖ ਤੇ ਬਿਰਹਾ ਵਿੱਚ ਕਿਵੇਂ,ਉਹ ਸੰਗ ਸਾਡੇ ਰਹਿਣਗੇ
ਉਦਾਸੀ, ਪਾਸ਼ ਜਗਤਾਰ ,ਸੰਧੂ ਵਰਿਆਮ ਅਤੇ ਪਾਤਰ
ਨਿਜ਼ਮ ਖਸਤੇ ਨੂੰ ਤੋੜਣ ਦੀ ਗੱਲ ਫਿਰ ਕਿਵੇਂ ਕਹਿਣਗੇ
ਲਿਖਣਗੇ ਕੌਣ ਲੋਕਾਂ ਲਈ ਬਲਦੇ ਹਰਫਾਂ ਦੀ ਧਾਰਾ
ਬੇਇਨਸਾਫੀ ਦੇ ਵਿਤਕਰੇ ਬੇਬਾਕੀ ਨਾਲ ਕੌਣ ਕਹਿਣਗੇ
ਸਦੀਆਂ ਤੋਂ ਦਿਤੀ ਰਹਿਬਰਾਂ ਇਲਮ ਦੀ ਦੌਲਤ ਅਸਾਨੂੰ
ਜੇ ਮਾਂ ਬੋਲੀ ਨੂੰ ਭੱਲ ਗਏ ਮਿਹਣੇ ਜੱਗ ਦੇ ਸੁਨਣੇ ਪੈਣਗੇ
ਇਹਦਾ ਖੁੱਲਾਪਣ,ਮੜਕਾਂ ਤੇ ਲੋਰੀਆਂ ਬਾਸੀ ਸੰਭਾਲੋ
ਨਹੀਂ ਤਾਂ ਥੇਹ ਵਾਂਗੂੰ ਸੱਭ ਦੇ ਦਿਲ ਸੁੰਨੇ ਰਹਿਣਗੇ