ਮਨ ਦੇ ਸਵਾਲ (ਕਵਿਤਾ)

ਮਨਪ੍ਰੀਤ ਸਿੰਘ ਲੈਹੜੀਆਂ   

Email: khadrajgiri@gmail.com
Cell: +91 94638 23962
Address: ਪਿੰਡ ਲੈਹੜੀਅਾਂ, ਡਾਕ - ਭਾੳੁਵਾਲ
ਰੂਪਨਗਰ India
ਮਨਪ੍ਰੀਤ ਸਿੰਘ ਲੈਹੜੀਆਂ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਬੜੇ ਸਵਾਲ ਨੇ ਮਨ ਅੰਦਰ,
ਹੱਲ ਕਰੇ ਨਾ ਕਰਾੳੁਦਾਂ ਤੂੰ,
ਕੀ ਹੈ ਤੇਰੀ ਸੋਚ ਰੱਬਾ,
ਕੀ ਕੁੱਝ ਚਾਹੁੰਦਾਂ ਤੂੰ,

ਕਿੱਥੋਂ ਰੂਹਾਂ ਭੇਜਦਾ,
ਫਿਰ ਕਿੱਥੇ ਮੁੜ ਬੁਲਾੳੁਦਾਂ ਤੂੰ,
ੳੁਮਰਾਂ ਦੇ ਰਿਸ਼ਤੇ ਨਾਤੇ ਜੋੜਕੇ,
ਪਲਾਂ ਵਿੱਚ ਤੜਾੳੁਦਾਂ ਕਿੳੁਂ,

ਤੈਨੂੰ ਵੇਖਣ ਵਾਲਿਅਾਂ ਤੋਂ ਪੁੱਛੀਦਾ,
ਕਦ ਕਦ ਕਿੱਥੇ ਅਾੳੁਦਾ ਤੂੰ,
ੳੁਹ ਵੀ ਦੱਸਦੇ ੳੁਹ ਅੱਖਾਂ ਹੋਰ ੲੀ ਨੇ,
ਜਿਹਨਾਂ ਨੂੰ ਦਰਸ਼ ਦਿਖਾੳੁਦਾਂ ਤੂੰ,

ਕਿੱਥੇ ਤੇਰਾ ਟਿਕਾਣਾ ਰੱਬਾ,
ਕਦ ਖਾਂਦਾ ਪੀਦਾ ਕਦ ਨਾੳੁਦਾ ਤੂੰ,
ਦੱਸਣ ਵਾਲੇ ਤਾਂ ੲਿਹ ਵੀ ਦੱਸਦੇ,
ਪੱਤੇ ਤੱਕ ਵੀ ਹਿਲਾੳੁਦਾਂ ਤੂੰ,

ਮੈਂ ਸਮਝਾਂ,ਰੱਬ ਰੱਬ ਸੁਣ ਕੇ ਤੂੰ ਨਾ ਰੱਜਦਾ,
ਨਾ ਸੌਖਾ ਕਿਸੇ ਨੂੰ ਰਜਾੳੁਦਾਂ ਤੂੰ,
ਕੲੀ ਵਾਰ ਤਾਂ ਸ਼ੱਕ ਜਿਹਾ ਹੋ ਜਾਦਾਂ,
ਕਿ ਤੂੰ ਕਿਧਰੇ ਹੈ ਵੀ ਹੈ ਜਾਂ ਮੂਰਖ ਬਣਾੳਦਾਂ ਤੂੰ!