amoxicillin 500 mg
buy amoxicillin for uti
ਖਿੜ-ਖਿੜ ਮੈਨੂੰ ਹੱਸ ਦਿਖਾਵੇ!
ਮੇਰੇ ਗ਼ਮ ਨੂੰ ਦੂਰ ਭਜਾਵੇ!
ਮੇਰੇ ਮੌਲ਼ਾ ਤੇਰੀ ਰਹਿਮਤ,
ਮੇਰੇ ਘਰ ਦੀ ਸ਼ਾਨ ਵਧਾਵੇ!
ਜਦ ਵੀ ਸੋਚੀਂ ਡੁੱਬਿਅਾ ਹੋਵਾਂ,
ਮੈਨੂੰ ਅਾਹਰੇ-ਪਾਹਰੇ ਲਾਵੇ!
ਗ਼ਮ ਦੇ ਵਿੱਚੋਂ ਕੱਢ ਲਵੇ ੲਿਹ,
ਮਨ ਦੇ ਵਿੱਚੋਂ ਦੁੱਖ ਮਿਟਾਵੇ!
ਕੁਦਰਤ ਦੀ ਅਨਮੋਲ ਦਾਤ ਹੈ,
ਡਾਹਢੀ ਮੇਰੇ ਮਨ ਨੂੰ ਭਾਵੇ!
ਮੇਰੇ ਕੋਲ਼ੋਂ ਦੂਰ ਨਾ ਜਾਵੇ,
ਮੇਰੇ ਮਨ ਦੇ ਫੁੱਲ ਖਿੜਾਵੇ!
ਕੋਮਲ ਕਲੀਅਾਂ ਤੋਂ ਵੀ ਕੋਮਲ,
ਮੇਰੀ ੲਿਹੇ ਧੀ ਕਹਿਲਾਵੇ!
ਮਹਿਕਾਂ ਵੰਡੇ ਵਿਹੜੇ ਸਾਡੇ,
ੲਿਧਰ-ੳੁਧਰ ਅਾਵੇ ਜਾਵੇ।
ਬਾਹਵਾਂ ਕੱਢ ਕੇ ਗੋਦ ਚੜੇ ਅਾ,
ਸਾਰੇ ਮਨ ਦੇ ਰੋਗ ਭਜਾਵੇ!
ਨਹਾ-ਧੋ ਕੇ ਜਦ ਫਬ ਜਾਂਦੀ ਹੈ,
ਬੀਬੀ ਰਾਣੀ ਧੀ ਕਹਿਲਾਵੇ!