naltrexone buy uk
buy naltrexone
ਆ ਮਿਲ ਸੁਹਣੇ ਸੱਜਣਾ ਵੇ
ਦੇਰ ਕਿਉਂ ਇੰਨੀ ਲਾਈ ਵੇ
ਨਿੱਤ ਉਡੀਕਾਂ ਖੜ ਬੂਹੇ ਤੇ
ਤੇਰੀ ਕੋਈ ਖ਼ਬਰ ਨਾ ਆਈ ਵੇ
ਛੇਤੀ ਮੁੜ ਘਰ ਆ ਆਪਣੇ ਤੂੰ
ਮੇਰੀ ਜਿੰਦ ਜਾਂਦੀ ਕੁਮਲਾਈ ਵੇ
ਕਹਿ ਗਿਆ ਸੀ ਛੇਤੀ ਮੁੜਾਗਾਂ
ਫਿਰ ਕਿਉਂ ਨਾ ਬਾਤ ਪੁਗਾਈ ਵੇ
ਦਿਲ ਨੂੰ ਹੌਲ ਜਿਹੇ ਪੈਂਦੇ ਨੇ
ਜਾ ਕਿੱਥੇ ਦੁਨੀਆਂ ਤੂੰ ਪਾਈ ਵੇ
ਛੇਤੀ ਮੁੜ ਘਰ ਆ ਆਪਣੇ ਤੂੰ
ਮੇਰੀ ਜਿੰਦ ਜਾਂਦੀ ਕੁਮਲਾਈ ਵੇ
ਕਦੇ ਪਿਆਰ ਦੇ ਵਾਅਦੇ ਕਰਦਾ
ਹੁਣ ਬਣ ਬੈਠਾ ਹਰਜਾਈ ਵੇ
ਡਾਲਰਾਂ ਦੀ ਚਕਾਚੌਂਧ ਨੇ ਤੈਨੂੰ
ਕਰ ਦਿੱਤਾ ਬਹੁਤ ਸ਼ੁਦਾਈ ਵੇ
ਛੇਤੀ ਮੁੜ ਘਰ ਆ ਆਪਣੇ ਤੂੰ
ਮੇਰੀ ਜਿੰਦ ਜਾਂਦੀ ਕੁਮਲਾਈ ਵੇ
ਇਸ ਤੋਂ ਪਹਿਲਾਂ ਕਿ ਮੁੱਕ ਜਾਵਾਂ
ਇੱਕ ਵਾਰ ਤਾਂ ਫੇਰਾ ਪਾਈਂ ਵੇ
ਲਾਸ਼ ਮੇਰੀ ਨੂੰ ਲਾਂਬੂ ਲਾਵਣ
ਸੱਜਣਾ ਜ਼ਰੂਰ ਤੂੰ ਆਈ ਵੇ
ਛੇਤੀ ਮੁੜ ਘਰ ਆ ਆਪਣੇ ਤੂੰ
ਮੇਰੀ ਜਿੰਦ ਜਾਂਦੀ ਕੁਮਲਾਈ ਵੇ