ਮੁਫਤ ਦਾ ਨੌਕਰ (ਕਹਾਣੀ)

ਕੈਲਾਸ਼ ਚੰਦਰ ਸ਼ਰਮਾ   

Email: kailashchanderdss@gmail.com
Cell: +91 80540 16816
Address: 459,ਡੀ ਬਲਾਕ,ਰਣਜੀਤ ਐਵੀਨਿਊ,
ਅੰਮ੍ਰਿਤਸਰ India
ਕੈਲਾਸ਼ ਚੰਦਰ ਸ਼ਰਮਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


buy viagra online uk

erectile dysfunction treatments jensen.azurewebsites.net buy viagra tablet
"ਓਏ ਭਾਨਿਆ, ਸੁਣਾ ਕੀ ਹਾਲ ਈ? ਕਦੋਂ ਆਇਆ ਏਂ ਬਾਹਰਲੇ ਦੇਸ਼ ਤੋਂ? ਤੂੰ ਤਾਂ ਪਛਾਣਿਆ ਈ ਨਹੀਂ ਜਾਂਦਾ"। ਨੱਥਾ ਸਿੰਘ ਨੇ ਭਾਨੇ 'ਤੇ ਸਵਾਲਾਂ ਦੀ ਝੜੀ ਲਗਾ ਦਿੱਤੀ।"ਚਾਰ ਰੋਜ਼ ਹੋਏ ਨੇ ਵਾਪਸ ਆਇਆਂ। ਨੱਥਾਂ ਸਿੰਹਾਂ, ਮੈਂ ਤਾਂ ਤੈਨੂੰ ਮਿਲਣ ਆਉਣਾ ਸੀ, ਆ ਕੇ ਸਰੀਰ ਹੀ ਕੁਝ ਠੀਕ ਨਹੀਂ ਸੀ। ਉੱਥੇ ਬਹੁਤ ਠੰਢ ਸੀ ਤੇ ਇੱਥੇ ਅੱਤ ਦੀ ਗਰਮੀ,ਉੱਤੋਂ ਬਿਜਲੀ ਦੀ ਲੁਕਣਮੀਟੀ"। ਭਾਨੇ ਨੇ ਸਪੱਸ਼ਟੀਕਰਨ ਦਿੰਦਿਆਂ ਕਿਹਾ।
             " ਤੈਨੂੰ ਕਿਸ ਕੁੱਤੇ ਨੇ ਵੱਢਿਆ ਸੀ ਕਿ ਤੂੰ ਵਾਪਸ ਆ ਗਿਆ ਏਂ? ਉਥੇ ਹੀ ਰਹਿ ਪੈਂਦਾ। ਉਹ ਲੋਕ ਤਾਂ ਕਰਮਾਂ ਵਾਲੇ ਹੁੰਦੇ ਨੇ ਜਿਨ੍ਹਾਂ ਦੇ ਬੱਚੇ, ਮਾਪਿਆਂ ਨੂੰ ਆਪਣੇ ਕੋਲ ਲੈ ਜਾਂਦੇ ਨੇ। ਨਾਲੇ ਸੁਣਿਆ ਏਂ, ਤੇਰਾ ਮੁੰਡਾ ਤਾਂ ਉੱਥੇ ਅਫਸਰ ਲੱਗਾ ਏ ਤੇ ਨੂੰਹ ਵੀ ਚੰਗੀ ਕਮਾਈ ਕਰਦੀ ਏ। ਤੇਰੀ ਤਾਂ ਐਸ਼ ਈ ਐਸ਼ ਏ"। ਨੱਥਾ ਸਿੰਘ ਨੇ ਭਾਨੇ ਨਾਲ ਹਮਦਰਦੀ ਜਤਾਂਉਂਦਿਆਂ ਕਿਹਾ । " ਕੁਝ ਨਾ ਪੁੱਛ ਐਸ਼ ਦਾ", ਭਾਨੇ ਨੇ ਨੱਥਾ ਸਿੰਘ ਵੱਲ ਤੱਕਦਿਆਂ ਕਿਹਾ।
              "ਭਾਨਿਆ, ਕਹਿੰਦੇ ਨੇ, ਬਾਹਰਲੇ ਦੇਸ਼ਾਂ ਵਿੱਚ ਸੜਕਾਂ ਬੜੀਆਂ ਸਾਫ ਨੇ, ਇਥੋਂ ਵਾਂਗਰਾਂ ਟੋਏ ਤੇ ਟੁੱਟੀਆਂ ਨਹੀਂ"। ਨੱਥਾ ਸਿੰਘ ਨੇ ਹੋਰ ਜਾਣਕਾਰੀ ਪ੍ਰਾਪਤ ਕਰਨੀ ਚਾਹੀ। ਭਾਨੇ ਨੇ ਬੜੀ ਗੰਭੀਰਤਾ ਨਾਲ ਨੱਥਾ ਸਿੰਘ ਵੱਲ ਤੱਕਦਿਆਂ ਕਿਹਾ, "ਕੇਵਲ ਸੜਕਾਂ ਹੀ ਨਹੀਂ,  ਉਥੇ ਤਾਂ ਲੋਕਾਂ ਦੇ ਦਿਲ ਵੀ ਬੜੇ ਸਾਫ ਨੇ"ੇ। " ਇਹ ਤਾਂ ਬੜੀ ਵਧੀਆ ਗੱਲ ਏ, ਇੱਥੋਂ ਵਾਂਗ ਲੋਕਾਂ ਦੇ ਦਿਲ ਕਾਲੇ ਤਾਂ ਨਹੀਂ, ਅੰਦਰੋਂ ਕੁਝ ਤੇ ਬਾਹਰੋਂ ਕੁਝ"। ਨੱਥਾ ਸਿੰਘ ਨੇ ਜਵਾਬ ਦਿੱਤਾ। "ਮੈਂ ਉਸ ਤਰ੍ਹਾਂ ਦੇ ਸਾਫ ਦਿਲਾਂ ਦੀ ਗੱਲ ਨਹੀਂ ਕਰਦਾ, ਮੇਰਾ ਕਹਿਣ ਦਾ ਭਾਵ ਸੀ ਕਿ ਉਥੋਂ ਦੇ ਲੋਕਾਂ ਦੇ ਦਿਲ ਬਿਲਕੁਲ ਕੋਰੇ ਨੇ। ਬਿਲਕੁਲ ਸਫੈਦ, ਸਾਡੇ ਪਿੰਡ ਦੇ ਕੱਲਰ ਵਾਂਗਰਾਂ, ਜਿਸ ਵਿੱਚ ਕੁਝ ਵੀ ਨਹੀਂ ਉੱਗਦਾ। ਉਨ੍ਹਾਂ ਦੇ ਦਿਲ ਵਿੱਚ ਨਾ ਤਾਂ ਕਿਸੇ ਲਈ ਕੋਈ ਹਮਦਰਦੀ ਹੈ ਅਤੇ ਨਾ ਹੀ ਕਿਸੇ ਦੇ ਮਨ ਦੇ ਹਾਵਾਂ-ਭਾਵਾਂ ਦਾ ਖਿਆਲ"।ਭਾਨੇ ਨੇ ਕਿਹਾ। "ਡਾਢਾ ਹੀ ਦੁਖੀ ਲੱਗਦਾ ਏਂ, ਨੱਥਾ ਸਿੰਘ ਨੇ ਮੌਕਾ ਵੇਖਦਿਆਂ ਹੋਰ ਸਵਾਲ ਦੇ ਮਾਰਿਆ। ਭਾਨੇ ਦੀ ਜਿਵੇਂ ਉਸ ਨੇ ਦੁਖਦੀ ਰਗ 'ਤੇ ਹੱਥ ਧਰ ਦਿੱਤਾ ਹੋਵੇ। ਉਹ ਕਹਿਣ ਲੱਗਾ, " ਮੈਂ ਤਾਂ ਕਰਮੋ ਦੇ ਇਸ ਦੁਨੀਆਂ ਤੋਂ ਚਲੇ ਜਾਣ ਤੋਂ ਬਾਅਦ, ਵਾਹਿਗੁਰੂ ਦਾ ਭਾਣਾ ਮੰਨਦੇ ਹੋਏ ਇੱਥੇ ਹੀ ਖੁਸ਼ ਸੀ, ਪਰ ਤੁਸਾਂ ਸਾਰਿਆਂ ਨੇ ਮੈਨੂੰ ਉਥੇ ਜਾਣ ਲਈ ਮਜਬੂਰ ਕੀਤਾ ਜਿਵੇਂ ਮੈਂ ਤੁਹਾਡੇ' ਤੇ ਬੋਝ ਹੋਵਾਂ"।ਭਾਨੇ ਨੇ ਨੱਥਾ ਸਿੰਘ ਨਾਲ ਗਿਲ੍ਹਾ ਕਰਦਿਆਂ ਕਿਹਾ।
             "ਪਰ ਤੇਰਾ ਮੁੰਡਾ ਅਤੇ ਨੂੰਹ ਤਾਂ ਤੈਨੂੰ, ਬਾਪੂ ਜੀ ਬਾਪੂ ਜੀ ਕਹਿੰਦਿਆਂ ਨਹੀਂ ਸੀ ਥੱਕਦੇ। ਨੂੰਹ ਨੇ ਤਰਲੇ ਨਾਲ ਮੈਨੂੰ ਕਿਹਾ ਸੀ, "ਚਾਚਾ ਜੀ, ਤੁਸੀਂ ਹੀ ਬਾਪੂ ਜੀ ਨੂੰ ਕੁਝ ਸਮਝਾਓ ਕਿ ਉਹ ਇਕੱਲੇ ਇੱਥੇ ਕੀ ਕਰਦੇ ਨੇ? ਸਾਡੇ ਨਾਲ ਚੱਲਣ, ਆਪਣੇ ਪਰਿਵਾਰ ਵਿੱਚ ਰਹਿਣ ਤੇ ਮੌਜ ਕਰਨ"। ਇਸ ਲਈ ਮੈਂ ਤੈਨੂੰ ਕਹਿ ਦਿੱਤਾ।
            "ਨੱਥਾ ਸਿੰਘ, ਤੈਨੂੰ ਨਹੀਂ ਇੰਨ੍ਹਾਂ ਲੋਕਾਂ ਦਾ ਪਤਾ। ਇਨ੍ਹਾਂ ਨੂੰ ਬਾਪੂ ਨਹੀਂ, ਨੌਕਰ ਦੀ ਲੋੜ ਸੀ। ਨੌਕਰ ਉਥੇ ਬਹੁਤ ਮਹਿੰਗੇ ਮਿਲਦੇ ਨੇ। ਬਾਪੂ ਤੋਂ ਸਸਤਾ ਤੇ ਵਫਾਦਾਰ ਨੌਕਰ ਇੰਨ੍ਹਾਂ ਨੂੰ ਕਿਹੜਾ ਮਿਲ ਸਕਦਾ ਸੀ"? ਭਾਨੇ ਨੇ ਭਰੇ ਮਨ ਨਾਲ ਕਿਹਾ। "ਜੇਕਰ ਆਪਣੇ ਬੱਚਿਆਂ ਵਿੱਚ ਬੈਠ ਕੇ ਘਰ ਦਾ ਛੋਟਾ-ਮੋਟਾ ਕੰਮ ਕਰ ਲਈਏ ਤਾਂ ਕੁਝ ਘਸ ਤਾਂ ਨਹੀਂ ਜਾਂਦਾ? ਨੌਕਰ ਤਾਂ ਨਹੀਂ ਬਣ ਜਾਈਦਾ? ਜਿਹੜੀ ਖੁਸ਼ੀ ਆਪਣੇ ਬੱਚਿਆਂ ਵਿੱਚ ਬੈਠ ਕੇ, ਮਨ ਦੇ ਵਿਚਾਰਾਂ ਨੂੰ ਸਾਂਝੇ ਕਰਕੇ ਮਿਲਦੀ ਹੈ, ਉਸ ਦਾ ਮਜ਼ਾ ਹੀ ਹੋਰ ਹੁੰਦਾ ਏ", ਨੱਥਾ ਸਿੰਘ ਨੇ ਭਾਨੇ ਨਾਲ ਅਸਹਿਮਤੀ ਪ੍ਰਗਟਾਉਂਦਿਆਂ ਝੱਟ ਜਵਾਬ ਦੇ ਮਾਰਿਆ।
           "ਮੈਂ ਮੰਨਦਾ ਹਾਂ ਕਿ ਕੁਝ ਘਸ ਨਹੀਂ ਜਾਂਦਾ। ਪਰ ਪਰਿਵਾਰ ਅਤੇ ਬੱਚੇ ਤਾਂ ਹੋਣ"। ਭਾਨੇ ਨੇ ਉੱਤਰ ਦਿੱਤਾ।ਇਸ ਤੋਂ ਪਹਿਲਾਂ ਕਿ ਨੱਥਾ ਸਿੰਘ ਉਸ ਨੂੰ ਕੁਝ ਹੋਰ ਕਹਿੰਦਾ, ਭਾਨਾ ਕਹਿਣ ਲੱਗਾ, "ਜਦੋਂ ਅਸੀਂ ਵਿਦੇਸ਼ ਪਹੁੰਚੇ ਤਾਂ ਇੱਥੋਂ ਵਾਂਗ ਮੈਂ ਸਵੇਰੇ ਪੰਜ ਵਜੇ aੁੱਠ ਕੇ ਬੈਠ ਗਿਆ ਤੇ ਲੱਗਾ ਉਡੀਕਣ ਚਾਹ ਦੇ ਕੱਪ ਨੂੰ। ਪੁਰਾਣੀ ਆਦਤ ਜੁਂ ਕਰਮੋ ਨੇ ਪਾਈ ਸੀ। ਨੂੰਹ ਅੱਠ ਵਜੇ ਬਿਸਤਰ ਤੋਂ aੁੱਠੀ ਤੇ ਇੱਕ ਕੱਪ ਵਿੱਚ ਥੋੜ੍ਹਾ ਜਿਹਾ ਗਰਮ ਪਾਣੀ, ਇੱਕ ਪੋਟਲੀ, ਥੋੜ੍ਹੀ ਜਿਹੀ ਖੰਡ ਅਤੇ ਦੁੱਧ ਦੇ ਕੇ ਕਹਿਣ ਲੱਗੀ, "ਇੰਨ੍ਹਾਂ ਨੂੰ ਰਲਾ ਕੇ ਪੀ ਲੈਣਾ"। ਨੱਥਾ ਸਿੰਹਾਂ, ਸਹੁੰ ਰੱਬ ਦੀ, ਮੈਨੂੰ ਰਤਾ ਜਿੰਨਾ ਵੀ ਸਵਾਦ ਨਾ ਆਇਆ। ਮੈਂ ਸੋਚਿਆ, ਸ਼ਾਇਦ, ਬਾਹਰਲੇ ਮੁਲਕਾਂ ਵਿੱਚ ਲੋਕ ਪਹਿਲਾਂ ਇਹੋ ਜਿਹਾ ਤੱਤਾ ਪਾਣੀ ਹੀ ਪੀਂਦੇ ਹੋਣਗੇ। ਔਖੇ-ਸੌਖੇ ਅੰਦਰ ਸੁੱਟ ਕੇ ਲੱਗਾ ਚਾਹ ਦੀ ਉਡੀਕ ਕਰਨ। ਨੌਂ ਵਜੇ ਇੱਥੋਂ ਦੀ ਡਬਲਰੋਟੀ ਵਰਗੇ ਪਤਲੇ ਜਿਹੇ ਦੋ ਗਰਮ ਟੁਕੜੇ ਮੁੰਡੇ ਨੇ ਮੈਨੂੰ ਦਿੰਦਿਆਂ ਫਰਮਾਨ ਕੀਤਾ ਕਿ ਇਨ੍ਹਾਂ ਨੂੰ ਖਾ ਲੈਣਾ। ਰੋਟੀ ਕੰਮ ਤੋਂ ਆ ਕੇ ਬਣਾਵਾਂਗੇ। ਮੈਂ ਕਦੇ ਉਨ੍ਹਾਂ ਟੁਕੜਿਆਂ ਵੱਲ ਵੇਖਦਾ ਤੇ ਕਦੇ ਮੁੰਡੇ ਵੱਲ, ਪਰ ਕੁਝ ਕਹਿ ਨਹੀਂ ਸਕਿਆ। ਦਫਤਰ ਜਾਂਦੇ ਸਮੇਂ ਮੁੰਡੇ ਨੇ ਕਿਹਾ, 'ਬਾਪੂ, ਬਥੇਰਾ ਆਰਾਮ ਕਰ ਲਿਆ ਈ, ਸਾਡੇ ਆਉਣ ਤੱਕ ਘਰ ਦਾ ਝਾੜੂ ਲਗਾ ਛੱਡਣਾ, ਜਾਲੇ ਵੀ ਲਾਹ ਦੇਣੇ , ਬੜੇ ਦੇਰ ਦੇ ਲਮਕਦੇ ਪਏ ਨੇ। ਨੂੰਹ ਨੇ ਵੀ ਪਿੱਛੇ ਨਾ ਰਹਿੰਦਿਆਂ ਫਰਮਾਨ ਜਾਰੀ ਕਰ ਦਿਤਾ ਕਿ ਲੂਸੀ ( ਕੁੱਤੇ ਦਾ ਨਾਂ ) ਨੂੰ ਚੰਗੀ ਤਰਾਂ ਨਹਾ ਦੇਣਾ ਤੇ ਨਵਾਂ ਤੌਲੀਆ ਲੈ ਕੇ ਸੁਕਾ ਦੇਣਾ। ਪਹਿਲਾਂ ਆਪਣੇ ਹੱਥ ਚੰਗੀ ਤਰਾਂ ਸਾਬਨ ਨਾਲ ਧੋ ਲੈਣੇ ਕਿਤੇ ਲੂਸੀ ਨੂੰ ਇਨਫੈਕਸ਼ਨ ਨਾ ਹੋ ਜਾਵੇ'।ਮੈਂ ਸੋਚਦਾ ਰਿਹਾ ਕਿ ਲੂਸੀ ਨੂੰ ਮੇਰੇ ਹੱਥਾਂ ਨਾਲ ਇਨਫੈਕਸ਼ਨ ਹੋ ਸਕਦੀ ਹੈ ਇਸ ਦੀ ਚਿੰਤਾ ਹੈ, ਜੇਕਰ ਲੂਸੀ ਦੇ ਜ਼ਖਮ ਤੋਂ ਮੈਨੂੰ ਇਨਫੈਕਸ਼ਨ ਹੋ ਗਈ ਤਾਂ ਕੀ ਬਣੂੰ,ਇਸ ਦੀ ਚਿੰਤਾ ਨਹੀ। ਪਰ ਮੈਂ ਬੇਵੱਸ ਸੀ, ਵਿਦੇਸ਼ ਵਿੱਚ ਜੁ ਰਹਿਣਾ ਸੀ। ਆਪਣੀ ਹਿੰਮਤ ਨਾਲ ਕੰਮ ਨਿਪਟਾਇਆ ਤੇ ਲੱਗਾ ਵੇਖਣ ਘੜੀ ਦੀਆਂ ਸੂਈਆਂ ਵੱਲ ਕਿ ਕਦੋਂ ਸਾਹਬ ਆਉਣ ਤਾਂ ਰੋਟੀ ਮਿਲੇ। ਦਿਲ ਵਿੱਚ ਬਹੁਤ ਘਾਊਂ-ਮਾਊਂ ਹੋ ਰਿਹਾ ਸੀ ਅਤੇ ਭੁੱਖ ਨਾਲ ਤੜਪ ਰਿਹਾ ਸੀ। ਆਖਰਕਾਰ ਮੇਰੀ ਉਮੀਦ ਪੂਰੀ ਹੋਈ ਤੇ ਦੋਵਾਂ ਦੇ ਦਰਸ਼ਨ ਹੋਏ।
               ਰੋਟੀ-ਟੁੱਕ ਦੀ ਥਾਂ 'ਤੇ ਨੂੰਹ ਸ਼ੇਰਨੀ ਵਾਂਗ ਗਰਜੀ ।"ਔਹ ਜਾਲੇ ਨਹੀਂ ਸੀ ਦਿਸਦੇ, ਬਾਪੂ ਜੀ" ? ਮੁੰਡੇ ਨੇ ਵੀ ਹਾਮੀ ਭਰਦਿਆਂ ਕਿਹਾ, "ਸੌਂ ਗਿਆ ਹੋਣਾ ਏਂ, ਵਿਹਲਾ ਜੁ ਸੀ। ਮਾਂ ਨੇ ਪਹਿਲਾਂ ਹੀ ਇਹਨੂੰ ਬਹੁਤ ਭੂਏ ਚੜ੍ਹਾਇਆ ਸੀ"। ਮੈਨੂੰ ਲੱਗਾ, ਜਿਵੇਂ ਉਸ ਨੇ ਮੇਰੇ ਕਲੇਜੇ ਵਿੱਚ ਛੁਰਾ ਖੋਭ ਦਿਤਾ ਹੋਵੇ। ਮੈਂ ਅੰਦਰ ਹੀ ਅੰਦਰ ਰੋਂਦਾ ਹੋਇਆ ਸੋਚ ਰਿਹਾ ਸੀ ਕਿ, ਬੇਸ਼ਰਮੋ, ਸਵੇਰ ਦਾ ਭੁੱਖਾ ਹਾਂ, ਰੋਟੀ ਤਾਂ ਦੇ ਦਿਉ, ਫਿਰ ਲਾਹਨਤਾਂ ਵੀ ਪਾ ਲਿਓ। ਇਸ ਤਰਾਂ ਤੜਫਦੇ ਹੋਏ ਮੈਂ ਕੰਮ ਦਾ ਆਦੀ ਹੋ ਗਿਆ।
              ਇੱਕ ਦਿਨ ਤਾਂ ਹੱਦ ਹੀ ਹੋ ਗਈ। ਮੈਂ ਮੁੰਡੇ ਕੋਲ ਜਾ ਕੇ ਤਰਲੇ ਨਾਲ ਕਿਹਾ, "ਕਾਕਾ, ਮੈਂ ਬਾਹਰ ਥੋੜ੍ਹਾ ਜਿਹਾ ਘੁੰਮ ਆਵਾਂ"? ਅਜੇ ਮੈਂ ਉਸ ਦਾ ਉੱਤਰ ਉਡੀਕ ਹੀ ਰਿਹਾ ਸੀ ਕਿ ਨੂੰਹ ਨੇ ਦੇਹ ਮਾਰੀ, "ਕਾਕਾ ਕੀ ਹੁੰਦਾ ਏ ਬਾਪੂ ਜੀ, ਰਾਜੇਸ਼ ਕਹਿੰਦਿਆਂ ਕੁਝ ਘਸਦਾ ਜੇ"? ਮੁੰਡੇ ਦੇ ਮਨ ਵਿੱਚ ਰਹਿਮ ਪਿਆ ਤੇ ਨਜ਼ਦੀਕ ਜਾਣ ਦੀ ਆਗਿਆ ਦਿੰਦਿਆਂ, ਮੇਰਾ ਮਜ਼ਾਕ ਉਡਾਉਂਦਿਆਂ ਕਿਹਾ, ਚੱਲ ਜਾ,'ਮੇਮਾਂ ਵੇਖ ਕੇ ਤੂੰ ਵੀ ਅੱਖਾਂ ਤੱਤੀਆਂ ਕਰ ਆ, ਪਰ ਕਿਸੇ ਮੇਮ ਨੂੰ ਨਾਲ ਹੀ ਨਾ ਲੈ ਆਵੀਂ'। ਨੂੰਹ ਨੇ ਟਕੋਰੀ ਜਿਹੀ ਮੁਸਕਰਾਹਟ ਨਾਲ ਮੇਰੇ ਵੱਲ ਤੱਕਿਆ। ਮੈਂ ਆਪਣੇ ਗੁੱਸੇ ਦੇ ਘੁੱਟ ਪੀਂਦਾ ਬਾਹਰ ਚਲਾ ਗਿਆ। ਰਸਤੇ ਵਿੱਚ ਜਾਂਦਿਆਂ, ਮੇਰੇ ਮਨ ਵਿੱਚ ਮੇਮ ਵਾਲੀ ਗੱਲ ਬਾਰ- ਬਾਰ ਦਸਤਕ ਦੇ ਰਹੀ ਸੀ। ਸੋਚ ਰਿਹਾ ਸੀ, ਬੇਸ਼ਰਮਾਂ, ਜੇਕਰ ਮੈਂ ਕੋਈ ਲੱਭਣੀ ਹੁੰਦੀ ਤਾਂ ਕਰਮੋ ਦੇ ਜਾਣ ਤੋਂ ਬਾਅਦ ਹੀ ਲੱਭ ਲੈਂਦਾ। ਮੈਂ ਆਪਣੇ ਸੁੱਖਾਂ ਤੇ ਮਨ ਦੀਆਂ ਸੱਧਰਾਂ ਦੀ ਬਲੀ ਚੜ੍ਹਾ ਕੇ ਮਿਹਨਤ ਨਾਲ ਤੈਨੂੰ ਪੜ੍ਹਾਇਆ। ਅੱਜ, ਤੂੰ ਹੀ ਮੇਰੇ ਨਾਲ ਇੰਨਾ ਘਟੀਆ ਵਤੀਰਾ ਕਰਨ ਲੱਗਿਆ ਏਂ । ਜੀ ਕਰੇ ਕਿ ਇੱਥੋਂ ਹੀ ਉੱਡ ਕੇ ਪੰਜਾਬ ਚਲੇ ਜਾਵਾਂ। ਰੱਬ 'ਤੇ ਵੀ ਗਿਲ੍ਹਾ ਕੀਤਾ ਕਿ ਰੱਬਾ, ਤੂੰ ਹੀ ਕੁਝ ਸੋਚਦਾ ਤੇ ਮੇਰੇ ਵਰਗੇ ਮਜਬੂਰ ਲੋਕਾਂ ਨੂੰ ਖੰਭ ਲਾ ਦਿੰਦਾ ਤਾਂ ਜੁ ਉਹ ਪੰਛੀਆਂ ਵਾਂਗ ਉੱਡ ਕੇ ਜਿੱਥੇ ਚਾਹੁੰਦੇ ਚਲੇ ਜਾਂਦੇ। ਇੰਨ੍ਹਾਂ ਸੋਚਾਂ ਵਿੱਚ ਡੁੱਬਿਆ ਮੈਂ ਜਾਈ ਜਾ ਰਿਹਾ ਸੀ। ਪਤਾ ਨਹੀਂ ਕਿਹੜੇ ਵੇਲੇ ਦੋ ਪੁਲੀਸ ਵਾਲਿਆਂ ਨੇ ਮੈਨੂੰ ਪਕੜ ਲਿਆ ਤੇ ਉਹ ਮੈਨੂੰ ਗੁੱਸੇ ਨਾਲ ਅੰਗਰੇਜ਼ੀ ਵਿੱਚ ਕੁਝ ਕਹਿ ਰਹੇ ਸਨ। ਮੈਂ ਵੇਖਿਆ, ਸਾਹਮਣੇ ਸਮੁੰਦਰ ਦਾ ਪਾਣੀ ਠਾਠਾਂ ਮਾਰ ਰਿਹਾ ਸੀ। ਮੈਂ ਘਬਰਾ ਗਿਆ। ਉਹ ਮੈਨੂੰ ਫੜ ਕੇ ਵਾਪਸ ਲਈ ਆਉਣ। ਘਰ ਦੇ ਦਰਵਾਜ਼ੇ ਅੱਗੇ ਆ ਕੇ ਮੈਂ ਰੁਕ ਗਿਆ  ਮੇਰਾ ਲੜਕਾ ਬਾਹਰ ਆਇਆ। ਪੁਲੀਸ ਵਾਲਿਆਂ ਨੇ ਇਕ ਪਰਚੀ ਜਿਹੀ ਉਸ ਨੂੰ ਫੜਾਈ ਤੇ ਕੁਝ ਪੈਸੇ ਲੈ ਕੇ ਚਲੇ ਗਏ।
          ਜਦੋਂ ਮੈਂ ਘਰ ਦੇ ਅੰਦਰ ਗਿਆ ਤਾਂ ਨੂੰਹ ਤੇ ਮੇਰਾ ਲੜਕਾ ਮੇਰੇ 'ਤੇ ਇਸ ਤਰਾਂ ਗਰਜ ਰਹੇ ਸਨ ਜਿਵੇਂ ਕੋਈ ਥਾਣੇਦਾਰ ਪਟਾ ਲੈ ਕੇ ਕਿਸੇ ਚੋਰ, ਬਦਮਾਸ਼ ਜਾਂ ਲੜਕੀਆਂ ਦੇ ਆਸ਼ਕ ਨੂੰ ਝੰਬਦੇ ਹਨ। ਮੈਂ ਚੁੱਪ ਸੀ ਤੇ ਡਰ ਨਾਲ ਮੇਰੀਆਂ ਲੱਤਾਂ ਕੰਬ ਰਹੀਆਂ ਸਨ। ਨੂੰਹ ਨੇ ਅੱਖਾਂ ਕੱਢਦੇ ਹੋਏ ਕਿਹਾ, " ਭੇਜੋ ਵਾਪਸ, ਇਸ ਨਿਖੱਟੂ ਨੂੰ ਰੱਖ ਕੇ ਆਪਾਂ ਕੀ ਕਰਨਾ ਏਂ"। "ਮੈਂ ਤਾਂ ਪਹਿਲਾਂ ਹੀ ਤੈਨੂੰ ਕਹਿੰਦਾ ਸੀ, ਪਰ ਤੂੰ ਹੀ ਜ਼ੋਰ ਦਿੱਤਾ ਸੀ  ਕਿ ਨਾਲ ਲੈ ਚੱਲੀਏ"ੇ। ਮੁੰਡੇ ਨੇ ਨੂੰਹ ਦੀ ਹਾਂ ਵਿੱਚ ਹਾਂ ਮਿਲਉਂਦੇ ਕਿਹਾ। " ਮੈਂ ਤਾਂ ਤੁਹਾਡਾ ਹੀ ਫਾਇਦਾ ਸੋਚਿਆ ਸੀ ਕਿ ਸਾਨੂੰ ' ਮੁਫਤ ਦਾ ਨੌਕਰ' ਮਿਲ ਜਾਊ ਤੇ ਸਮਾਜ ਦੀ ਨਿਗਾਹ ਵਿੱਚ ਅਸੀਂ ਚੰਗੇ ਬਣ ਜਾਵਾਂਗੇ ਕਿ ਬਾਪ ਦੀ ਕਿੰਨੀ ਸੇਵਾ ਕਰਦੇ ਹਨ। ਹੁਣ ਮੈਂ ਹੀ ਤਾਂ ਕਹਿ ਰਹੀ ਹਾਂ ਕਿ ਚੜ੍ਹਾਓ ਕੱਲ੍ਹ ਹੀ ਜਹਾਜ਼ੇ। ਪਿੰਡ ਦੀ ਮਿੱਟੀ ਵਿੱਚ ਰੁਲੂ ਤੇ ਪਤਾ ਲੱਗੂ'। ਨੂੰਹ ਨੇ ਆਪਣੀ ਗੱਲ ਨੂੰ ਠੀਕ ਸਾਬਤ ਕਰਦੇ ਹੋਏ ਕਿਹਾ।  ਸੱਚ ਜਾਣੀ ਨੱਥਾ ਸਿੰਹਾਂ, ਮੈਂ ਦਿਲੋਂ ਬਹੁਤ  ਖੁਸ਼ ਸੀ। ਰਾਤ ਇੱਧਰ-aੁੱਧਰ ਪਾਸੇ ਮਾਰਦੇ ਗੁਜ਼ਾਰੀ।
          ਸਵੇਰੇ ਸਵੱਖਤੇ ਹੁਕਮ ਹੋਇਆ ਕਿ ਅੱਜ ਸ਼ਾਮ ਨੂੰ ਜਾਣਾ ਹੈ। ਉਹਨਾਂ ਜਹਾਜ਼ੇ ਚੜ੍ਹਾਇਆ ਤੇ ਮੈਂ ਇਥੇ ਆ ਪਹੁੰਚਿਆ। ਹੁਣ ਤੂੰ ਹੀ ਦੱਸ ਮੈਂ ਕਿੱਥੇ ਗਲਤ ਹਾਂ"? ਮੈਂ ਸਿਰ ਚੁੱਕ ਕੇ ਵੇਖਿਆ, ਨੱਥਾ ਸਿੰਘ ਦੀਆਂ ਅੱਖਾਂ ਵਿੱਚੋਂ ਝਮ-ਝਮ ਕਰਦੇ ਹੰਝੂ ਸਾਵਣ ਦੀ ਝੜੀ ਵਾਂਗ ਟਪਕ ਰਹੇ ਸਨ ਤੇ ਉਹ ਮੇਰੇ ਕਲੇਜੇ ਨਾਲ ਚਿਪਕ ਗਿਆ। ਮੈਨੂੰ ਲੱਗਾ ਜਿਵੇਂ ਆਪਣੀਆਂ ਟੱਡੀਆਂ ਹੋਈਆਂ ਅੱਖਾਂ ਨਾਲ ਉਹ ਇਸ ਸਮਾਜ ਤੋਂ ਪੁੱਛ ਰਿਹਾ ਹੋਵੇ, ਕੀ ਮਿਹਨਤ ਨਾਲ ਆਪਣੇ ਬੱਚਿਆਂ ਨੂੰ ਪੜ੍ਹਾਉਣ ਵਾਲੇ ਮਾਪੇ ਜੋ ਆਪਣੀਆਂ ਅੱਖਾਂ ਵਿੱਚ ਸੁਨਹਰੇ ਭਵਿੱਖ ਦੇ ਸੁਪਨੇ ਸੰਜੋਏ, ਖੁਸ਼ੀ ਦੇ ਪਲਾਂ ਦੀ ਉਡੀਕ ਵਿੱਚ ਹੋਣ, ਇਸ ਤਰ੍ਹਾਂ ਦੁਰਕਾਰਣਾ ਕਿੱਥੋਂ ਤੱਕ ਠੀਕ ਹੈ?"