ਇਹ ਵੀ ਮੇਰੇ ਵਾਂਗ ਹੀ
ਟੁੱਟ - ਭੱਜ ਗਿਆ
ਚਾਬੀਆਂ ਸਾਂਭਦਾ
ਇਸ ਦੀ ਵੀ ਮੇਰੇ ਵਰਗੀ
ਪੱਕੀ ਆਦਤ
ਚਾਬੀਆਂ ਸਾਂਭਣਾਂ
ਹੋਰਾਂ ਦੇ ਹੱਥਾਂ 'ਚ ਪੈ ਕੇ
ਕਦੇ ਨਾ ਖੁੱਲ੍ਹਣ ਵਾਲੇ
ਹੋਰ ਜਿੰਦਰਿਆਂ ਨਾਲ ਖਹਿੰਦਿਆਂ
ਗੁੰਮ - ਗੁਆਚ ਜਾਂਦੀਆਂ ਚਾਬੀਆਂ
ਤੂੰ ਵੀ ਤਾਂ
ਇਕ ਗੁੰਮੀ ਹੋਈ
ਚਾਬੀ ਐਂ ਮੇਰੀ
ਕਦੇ ਤਾਂ ਯਾਦ ਕਰ ਲਿਆ ਕਰ
ਆਪਣੇ ਕੀ - ਰਿੰਗ ਨੂੰ .