ਅਵੱਸਥਾ ਹੋ ਰਹੀ ਮੰਦੀ ਨਾ ਤਰਕ ਸੰਵਾਦ ਹੁੰਦਾ ਹੈ
ਵਹੀ ਹਾਕਮ ਨੇ ਦੱਬ ਰੱਖੀ ਨਾ ਕੋਈ ਹਿਸਾਬ ਹੁੰਦਾ ਹੈ
ਕਿ ਚੌਕੀਦਾਰ ਤੋਂ ਪੁਛਣਾ ਬਹੁਤ ਮੁਸ਼ਕਿਲ ਹੋਇਆ ਯਾਰੋ
ਚਮਨ ਕਿਉਂ ਹੋ ਰਿਹਾ ਖਸਤਾ ਬੇਅਰਥ ਜਵਾਬ ਹੁੰਦਾ ਹੈ
ਉਹ ਸੇਵਕ ਆਪ ਨੂੰ ਦਸਦਾ ਬਹੁਤ ਮਗਰੂਰ ਫਿਰ ਕਿਉਂ ਹੈ
ਜੋ ਰਹਿਬਰ ਖਲਕਤ ਦਾ ਹੋਵੇ ਨਹੀਂ ਉਹ ਨਵਾਬ ਹੁੰਦਾ ਹੈ
ਸਦਾ ਉਡਣੀ ਨਹੀਂ ਗੁੱਡੀ ਕਿਸੇ ਦੀ ਅੰਬਰ ਤੇ ਯਾਰੋ
ਇਹ ਗਾਫਲ ਮਦਹੋਸ਼ ਲੋਕਾਂ ਦਾ ਮਹਿਜ਼ ਇੱਕ ਖਾਬ ਹੁੰਦਾ ਹੈ
ਬੜਾ ਮਦਹੋਸ਼ ਹੈ ਰਾਜਾ ਭੁਲਾ ਔਕਾਤ ਉਹ ਆਪਣੀ
ਨਸ਼ਾ ਤਖਤਾਂ ਦੀ ਤਾਕਤ ਦਾ ਹੱਡੀ ਦਾ ਕਬਾਬ ਹੁੰਦਾ ਹੈ