ਤੇਜ਼ੀ-ਤੇਜ਼ੀ ਨਾਲ ਮੋਟਰਸਾਇਕਲ ਤੇ ਜਾਂਦੇ ਜਾਂਦੇ ਕੜਕਦੀ ਜਿਹੀ ਧੁੱਪ ਚ ਸੜਕ ਕਿਨਾਰੇ ਖੜੀ ਇਕ ਬੇਬੇ,ਥੱਕੀ ਹੋਈ ਸਾਹੋ ਸਾਹ ਹੋਈ ਵੀ ਸੀ,ਉਸਨੇ ਹੱਥ ਦਿੱਤਾ' ਪੁੱਤਰਾਂ ਲੈ ਚੱਲ ਦੋ ਕੁ ਕਦਮ ਤਕ. ਮੋਟਰਸਾਇਕਲ ਰੋਕ ਕੇ ਬੇਬੇ ਨੂੰ ਬਿਠਾਇਆ ,ਹਰ ਇਕ ਛੋਟੇ ਛੋਟੇ ਖੱਡੇ ਤੇ ਬੇਬੇ ਦੇ ਹੋਂਕੇ ਜਿਹੇ ਸਾਫ ਸੁਣ ਰਹੇ ਸੀ | ਇੰਜ ਜਾਪਦਾ ਸੀ ਬੇਬੇ ਪਿੱਛੋਂ ਕਾਫੀ ਰਸਤਾ ਪੈਦਲ ਚਲ ਕੇ ਅਾੲੀ ਹੋਵੇਗੀ |
ਬੇਬੇ ਵਾਰ ਵਾਰ ਆਖਦੀ ਪੁੱਤ ਹੋਲੀ ਚੱਲੀ ਥੋੜ੍ਹਾ ਸਿਆਣੇ ਵਿਆਣੇ ਹਾਂ|
ਜਦੋ ਪੁੱਛਿਆ ਤਾਂ ਬੇਬੇ ਨੇ ਦੱਸਿਆ ਕੇ ਉਹ ਮੱਥਾ ਟੇਕਣ ਜਾ ਰਹੀ ਏ |
ਅਤੇ ਬੇਬੇ ਨੇ ਧਾਰਮਿਕ ਸਥਾਨ ਦਾ ਨਾਮ ਲਿਆ |
ਤਾਂ ਜਦੋ ਮੈਂ ਫਿਰ ਪੁੱਛਿਆ ਬੇਬੇ ਹਰ ਰੋਜ ਆਉਂਦੀ ਆ ਮੱਥਾ ਟੇਕਣ ਤਾਂ ਬੇਬੇ ਬੋਲੀ ਪੁੱਤਰਾਂ ਆ ਜਾੲੀਦਾ ਥੱਕੇ ਢਹਿੰਦੇ ਖਾਂਦੇ |
ਬੇਬੇ ਨੇ ਦੱਸਿਅਾ ਓਹਨੂੰ 45 ਕੁ ਸਾਲ ਹੋ ਗਏ ਧਾਰਮਿਕ ਸਥਾਨ ਨਾਲ ਜੁੜੇ,
ਜਦੋ ਮੈਂ ਪੁੱਛਿਆ ਕਿ ਬੇਬੇ ਕੀ ਸਿੱਖਿਆ ਫਿਰ |
ਬੇਬੇ ਬੜੇ ਹੋਸ਼ ਜਿਹੇ ਚ ਦੱਸਣ ਲੱਗੀ ਕਿ ਪ੍ਰਮਾਤਮਾ ਸਾਡੇ ਅੰਦਰ ਹੈ,ਐਵੇ ਨੀ ਥਾਂ ਥਾਂ ਘੁੰਮਣ ਦੀ ਲੋੜ,ਇਹ ਗੱਲ ਮੁੱਕਦੀ ਸਾਰ ਉਹ ਜਗ੍ਹਾ ਆ ਗਈ ਜਿੱਥੇ ਬੇਬੇ ਨੇ ਉਤਰਨਾ ਸੀ,
ਜਿਓੰਦਾ ਰਹਿ ਕਿਹਾ ,ਬੇਬੇ ਉੱਤਰ ਗਈ| ਬੇਬੇ ਨੂੰ ਉਤਾਰ ਕ ਮੈਂ ਅੱਗੇ ਵੱਧ ਰਿਹਾ ਸੀ ਬੇਬੇ ਦੀਅਾਂ ਗੱਲਾਂ ਨੇ ਸੋਚਾ ਵਿਚ ਪਾਕੇ ਰੱਖ ਦਿੱਤਾ ਕਿ ਬੇਬੇ ਨੇ ਸਿੱਖਿਅਾ ਸੀ ਜਾਂ ਸਿਰਫ ਸੁਣਿਆ ਸੀ |
ਦੂਜਾ ਮੈਂ ਅੱਗੇ ਵੱਧ ਰਿਹਾ ਪ੍ਰਮਾਤਮਾ ਅੱਗੇ ਬੇਨਤੀ ਕਰ ਰਿਹਾ ਸੀ,ਕਿ ਬੇਬੇ ਨੂੰ ਹੁਣ ਘਰ ਹੀ ਦਰਸ਼ਨ ਦੇ ਦਿਅਾ ਕਰੇ!
ਔਖਾ ਹੋ ਰਿਹਾ ਸੀ ਵਿਚਾਰੀ ਬੇਬੇ ਦਾ ਤੁਰਨਾ,ਐਵੇ ਮਹਿਸੂਸ ਹੋ ਰਿਹਾ ਸੀ | ਜਿਵੇ ਭੋਲੀ-ਭਾਲੀ ਬੇਬੇ ਦੀਆਂ ਭਾਵਨਾਵਾਂ ਨਾਲ ਕੋਈ ਖੇਲ ਰਿਹਾ ਹੋਵੇ!