ਮਾਂ ਪਿੳੁ ਤੋਂ ਮੈਂ ਬੋਲਣੀ ਸਿੱਖੀ,
ਅਧਿਅਾਪਕ ਨੇ ਹੱਥ ਫੜ੍ਹ ਪੈਂਤੀ ਲਿਖੀ,
ਸਭ ਤੋਂ ਸੋਹਣੀ,ੲਿਹ ਕਿਤਾਬੀ ਬੋਲੀ,
ਪੰਜਾਬੀ ਬੋਲੀ,ਮੇਰੀ ਨਵਾਬੀ ਬੋਲੀ!
ਗੁੜ੍ਹ ਤੋਂ ਮਿੱਠੀ ਮਿਸਰੀ ਵਰਗੀ,
ਬਚਪਨ ਦੀ ੲਿਹ,ਬੇਫਿਕਰੀ ਵਰਗੀ,
ਗੁਲਾਬ ਜਿਹੀ ੲਿਹ ਗੁਲਾਬੀ ਬੋਲੀ,
ਪੰਜਾਬੀ ਬੋਲੀ,ਮੇਰੀ ਨਵਾਬੀ ਬੋਲੀ!
ਹੀਰ ਰਾਂਝੇ ਦੇ ਪਿਅਾਰ ਜਿਹੀ,
ਭੈਣ ਭਰਾ ਦੇ ਰਿਸ਼ਤੇ ਵਰਗੀ,
ਸਾਫ-ਸੁਥਰੀ ੲਿਹ ਸ਼ਬਾਬੀ ਬੋਲੀ,
ਪੰਜਾਬੀ ਬੋਲੀ,ਮੇਰੀ ਨਵਾਬੀ ਬੋਲੀ!
ਗੁਰੂਅਾਂ ਪੀਰਾਂ ਸੰਤ ਫਕੀਰਾਂ ਦੀ ਬੋਲੀ,
ਦੇਸ਼ ਭਗਤ,ਸਹੀਦਾਂ ਦੀ ਬੋਲੀ,
ਮਰਦਾਨੇ ਦੀ ੲਿਹ ਰਬਾਬੀ ਬੋਲੀ,
ਪੰਜਾਬੀ ਬੋਲੀ,ਮੇਰੀ ਨਵਾਬੀ ਬੋਲੀ!