ਸਾਦੇ ਵਿਆਹ ਸਾਦੇ ਭੋਗ (ਲੇਖ )

ਰਮੇਸ਼ ਸੇਠੀ ਬਾਦਲ   

Email: rameshsethibadal@gmail.com
Cell: +9198766 27233
Address: Opp. Santoshi Mata Mandir, Shah Satnam Ji Street
Mandi Dabwali, Sirsa Haryana India 125104
ਰਮੇਸ਼ ਸੇਠੀ ਬਾਦਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


prednisolone without prescription

prednisolone cost link prednisolone pharmacy
ਅੱਜ ਦੀਆਂ ਬਹੁਤੀਆਂ ਸਮਾਜਿਕ ਸਮੱਸਿਆਵਾਂ ਦੇ ਹੱਲ ਸਾਇਦ ਸਾਦੇ ਵਿਆਹ ਤੇ ਸਾਦੇ ਭੋਗ ਦੀ ਰੀਤ ਹੈ। ਕਈ ਵਾਰੀ ਪੜ੍ਹਿਆ ਹੈ ਕਿ ਸਾਦੇ ਵਿਆਹ ਸਾਦੇ ਭੋਗ ਨਾ ਕੋਈ ੰਿਚੰਤਾ ਨਾ ਕੋਈ ਰੋਗ।ਦਰਅਸਲ ਸਮਾਜਿਕ ਢਾਂਚਾ ਇੰਨਾ ਬਿਗੜ ਗਿਆ ਹੈ ਕਿ ਹਰ ਕੋਈ ਆਪਣੀ ਹੈਸੀਅਤ ਦੇਖੇ ਬਿਨਾਂ ਵਿਆਹਾਂ ਤੇ ਮਰਨੇ ਦੇ ਭੋਗਾਂ ਤੇ ਅੰਨ੍ਹੇਵਾਹ ਖਰਚ ਕਰ ਰਿਹਾ ਹੈ। ਇੱਕ ਦੂਜੇ ਦੀ ਰੀਸੋ ਰੀਸ। ਆਪਣੀ ਮਾਲੀ ਹਾਲਤ ਕੋਈ ਨਹੀ ਵੇਖਦਾ। ਇੰਨਾ ਕੁ ਤਾਂ ਕਰਨਾ ਹੀ ਪਊ। ਨੱਕ ਨਹੀ ਰਹਿੰਦਾ ਸਮਾਜ ਵਿੱਚ। ਕਰਜ਼ਾ ਚੁੱਕ ਕੇ ਆਪਣਾ ਨੱਕ ਰੱਖਿਆ ਜਾਂਦਾ ਹੈ। ਫਿਰ ਵਿਆਜ ਤੇ ਵਿਆਜ ਬੰਦੇ ਨੂੰ ਕੱਖੋ ਹੋਲਾ ਕਰ ਦਿੰਦਾ ਹੈ । ਕਰਜੇ ਦੀ ਮਾਰ ਵਿੱਚ ਮਜਬੂਰ ਹੋਇਆ ਇਨਸਾਨ ਖੁਦਕਸ਼ੀ ਦਾ ਰਸਤਾ ਅਖਤਿਆਰ ਕਰਦਾ ਹੈ। ਜੋ ਕਿ ਘਾਤਕ ਹੁੰਦਾ ਹੈ। ਇਸ ਲਈ ਲੋਕ ਕਹਿੰਦੇ ਹਨ ਕਿ ਚਾਦਰ ਵੇਖਕੇ ਪੈਰ ਪਸਾਰੋ। ਪਰ ਲੋਕ ਪੈਰਾਂ ਦੀ ਲੰਬਾਈ ਅਨੁਸਾਰ ਹੀ ਚਾਦਰ ਨੂੰ ਲੰਬੀ ਕਰਨ ਦੀ ਹੋੜ੍ਹ ਵਿੱਚ ਹਨ।ਵਿਆਹ ਅਤੇ ਮਕਾਨ ਦੋ ਅਜਿਹੇ ਕੰਮ ਹਨ ਜਿੱਥੇ ਪੈਸਾ ਲਾਉਣ ਦੀ ਕੋਈ ਸੀਮਾ ਨਹੀ। ਜਿੰਨਾਂ ਮਰਜੀ ਪੈਸਾ ਖਪਾਇਆ ਜਾ ਸਕਦਾ ਹੈ ਬੱਸ ਗੁੰਜਾਇਸ ਹੋਵੇ ਸਹੀ।ਕਿਸੇ ਕੰਮ ਦੀ ਥਾਹ ਨਹੀ। ਇੱਕ ਤੋ ਇੱਕ ਲੋਕ ਪਏ ਹਨ ਦੁਨਿਆ ਵਿੱਚ ਵਿਆਹਾਂ ਤੇ ਮਕਾਨਾਂ ਤੇ ਖਰਚ ਕਰਨ ਵਾਲੇ। 
ਜਦੋ ਸ਼ਾਹੀ ਵਿਆਹਾਂ ਦੀ ਗੱਲ ਚਲਦੀ ਹੈ ਤਾਂ ਸ਼ੇਰ ਏ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਪੋਤਰੇ ਕੰਵਰ ਨੋਨਿਹਾਲ ਸਿੰਘ ਦੇ ਵਿਆਹ ਦੀ ਚਰਚਾ ਕਰਨੀ ਲਾਜ਼ਮੀ ਹੈ। ਕਹਿੰਦੇ ਉਸ ਵਿਆਹ ਚ ਪੰਜ ਲੱਖ ਤੋ ਜਿਆਦਾ ਬਰਾਤੀ ਸਨ। ਹਜਾਰਾਂ ਦੀ ਤਾਦਾਤ ਵਿੱਚ ਹਾਥੀ ਘੋੜੇ ਰੱਥ ਅਤੇ ਬੱਘੀਆਂ ਸਨ। ਸ਼ਾਮ ਸਿੰLਘ ਅਟਾਰੀਵਾਲਾ ਨੇ ਉਸ ਵਿਆਹ ਤੇ ਲੱਗਪੱਗ ਸਤਾਰਾਂ ਕਰੋੜ ਰੁਪਈਆ ਖਰਚ ਕੀਤਾ ਸੀ । ਸਾਰੇ ਪਿੰਡ ਨੂੰ ਉਸਨੇ ਬਰਾਤ ਦੇ ਸਵਾਗਤ ਲਈ ਆਪਣੇ ਨਾਲ ਠਹਿਰਾਇਆ। ਕਹਿੰਦੇ ਲਾੜੇ ਦੇ ਹੀਰਿਆਂ ਮੋਤੀਆਂ ਨਾਲ ਜੜ੍ਹਿਆ ਸੇਹਰਾ ਬੰਨਿਆ ਸੀ ਜੋ ਬਾਅਦ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਸ੍ਰੀ ਦਰਬਾਰ ਸਾਹਿਬ ਅੰ੍ਰਮਿਤਸਰ ਨੂੰ ਭੇਂਟ ਕਰ ਦਿੱਤਾ ਸੀ। 
ਵੀਹਵੀਂ ਸਦੀ ਵਿੱਚ ਇਗਲੈਂਡ ਦੇ ਰਾਜ ਕੁਮਾਰ ਚਾਰਲਸ ਦੀ ਸ਼ਾਦੀ ਲੇਡੀ ਡਾਇਨਾ ਨਾਲ ਹੋਈ ਸੀ । ਉਸ ਸ਼ਾਦੀ ਨੂੰ ਪੂਰੇ ਵਿਸ਼ਵ ਦੇ ਮੀਡੀਏ ਨੇ ਕਵਰ ਕੀਤਾ ਸੀ।ਇਸ ਦੀ ਚਰਚਾ ਪੂਰੇ ਸੰਸਾਰ ਵਿੱਚ ਹੋਈ ਸੀ। ਉਸ ਸਮੇ ਅੱਜ ਵਰਗੇ ਇੰਟਰਨੈਟ ਦੀ ਸੁਵਿਧਾ ਨਹੀ ਸੀ ਲੋਕਾਂ ਨੇ ਅਖਬਾਰਾਂ ਦੀਆਂ ਸੁਰਖੀਆਂ ਤੋ ਹੀ ਇਸ ਸ਼ਾਦੀ ਦਾ ਆਨੰਦ ਲਿਆ ਸੀ।ਬੀਤੇ ਦਿਨੀ ਭਾਰਤੀ ਧਨਾਢ ਅਤੇ ਪੂਰੇ ਵਿਸ਼ਵ ਵਿੱਚ ਅਮੀਰੀ ਪੱਖੋ ਜਾਣੇ ਜਾਂਦੇ ਮੁਕੇਸ਼ ਅੰਬਾਨੀ ਦੀ ਪੁੱਤਰੀ ਦੇ ਵਿਆਹ ਦੇ ਖਰਚੇ ਅਤੇ ਇੰਤਜਾਮਾਂ ਦੀ ਚਰਚਾ ਵੀ ਲੋਕ ਕਈ ਦਿਨ ਕਰਦੇ ਰਹੇ। ਟੀਵੀ ਚੈਨਲਾਂ, ਅਖਬਾਰਾਂ ਅਤੇ ਹੋਰ ਸੰਚਾਰ ਸਾਧਨਾ ਨੂੰ ਇਸ ਸ਼ਾਦੀ ਤੋ ਭਰਪੂਰ ਮਸਾਲਾ ਮਿਲਿਆ। ਭਾਈ ਵੱਡੇ ਘਰਾਂ ਦੀਆਂ ਵੱਡੀਆਂ ਮਿਰਚਾਂ ਵਾਲੀ ਕਹਾਵਤ ਇੱਥੇ ਸਟੀਕ ਬੈਠਦੀ ਹੈ। 
ਰਾਜੇ ਮਹਾਂਰਾਜਿਆਂ, ਕੁਬੇਰ ਦੇ ਖਜ਼ਾਨੇ ਦੇ ਮਾਲਿਕਾਂ ਦੀਆਂ ਰੀਸਾਂ ਕੋਈ ਨਹੀ ਕਰ ਸਕਦਾ। ਪਰ ਰੀਝ ਅਤੇ ਚਾਅ ਤਾਂ ਹਰੇਕ ਦੇ ਇੱਕੋ ਜਿਹੇ ਹੁੰਦੇ ਹਨ। ਸਮੇਂ ਸਮਂੇ ਅਨੁਸਾਰ ਹਰ ਕੋਈ ਆਪਣੇ ਬੱਚਿਆਂ ਦੇ ਵਿਆਹ ਨੂੰ ਯਾਦਗਾਰੀ ਬਨਾਉਣ ਦੀ ਕੋਸ਼ਿਸ ਕਰਦਾ ਹੈ। ਹਾਂ ਕਰਜਾ ਚੁੱਕਕੇ ਲੋਕ ਦਿਖਾਵਾ ਕਰਨਾ ਗਲਤ ਹੈ। ਰੀਸ ਕਰਨੀ ਗਲਤ ਹੋ ਸਕਦੀ ਹੈ ਪਰ ਰੀਝ ਹਰ ਇੱਕ ਦੀ ਹੁੰਦੀ ਹੈ।ਇਹ ਵੀ ਠੀਕ ਹੈ ਕਿ ਅਮੀਰ ਆਦਮੀ ਦੀ ਰੀਸ ਕਰਕੇ ਬਹੁਤੇ ਵਾਰੀ ਗਰੀਬ ਆਪਣਾ ਝੁੱਗਾ ਚੋੜ ਕਰਵਾ ਬੈਠਦਾ ਹੈ।ਇਸ ਲਈ ਸਿਆਣੇ ਅਮੀਰ ਅਤੇ ਗਰੀਬ ਦੋਨਾਂ ਨੂੰ ਸਾਦਗੀ ਨਾਲ ਜੀਵਨ ਬਸਰ ਕਰਨ ਦੀ ਪ੍ਰੇਰਨਾ ਦਿੰਦੇ ਹਨ।
ਮੇਰੀ ਵੱਡੀ ਭੈਣ ਦੇ ਵਿਆਹ ਸਮੇ ਅਸੀ ਚਿੱਟਾ ਟੱੈਟ ਜਿਸਨੂੰ ਵਾਇਟ ਹਾਊਸ ਆਖਦੇ ਸਨ ਮਲੋਟ ਤੌ ਮੰਗਵਾਇਆ ਸੀ। ਜੋ ਸਾਡੀ ਮੰਡੀ ਵਿੱਚ ਨਹੀ ਸੀ। ਇਸੇ ਤਰਾਂ ਮੇਰੀ ਸ਼ਾਦੀ ਵੇਲੇ   ਕਾਫੀ ਕੋਸਿਸ ਕਰਨ ਦੇ ਬਾਵਜੂਦ ਵੀ ਮਾਰੂਤੀ 800 ਸਾਨੂੰ ਕਿਰਾਏ ਤੇ ਨਹੀ ਮਿਲੀ।ਵਿਆਹ ਦੀ ਵੀਡੀਓਗਰਾਫੀ  ਕਰਾਉਣ ਲਈ ਜੋ ਉਸ ਸਮੇ ਲੋਕਾਂ ਲਈ ਅਚੰਬਾ ਸੀ,  ਸਾਨੂੰ ਫਤੇਹਾਬਾਦ ਤੱਕ ਜਾਣਾ ਪਿਆ ਸੀ। ਤੇ ਹੁਣ ਇਹ ਜੋ  ਆਮ ਗੱਲ ਹੈ।ਦਸ ਨਵੰਬਰ ਸਤਾਰਾਂ ਨੂੰ ਮੇਰੇ ਬੇਟੇ ਲਵਗੀਤ ਦੀ ਸ਼ਾਦੀ ਤੇ ਵੀ ਮੈ ਬਹੁਤ ਹੱਦ ਤੱਕ ਆਪਣੀਆਂ ਰੀਝਾਂ ਪੁਗਾਈਆਂ ਅਤੇ ਕਈ ਨਵੀਆਂ ਪ੍ਰੰਪਰਾਵਾਂ ਕਾਇਮ ਕੀਤੀਆਂ ਅਤੇ ਨਵੇਂ ਕੰਮ  ਕੀਤੇ।ਨਾਨਕ ਨਾਮ ਚੜ੍ਹਦੀ ਕਲਾ ਜਿਹੇ ਧਾਰਮਿਕ ਸਬਦ ਤੋ ਲੇਡੀਜ ਸੰਗੀਤ ਦੀ ਸੁਰੂਆਤ ਕਰਕੇ ਪੁਰਾਣੇ ਦਿਨਾਂ ਦੀ ਯਾਦ ਤਾਜਾ ਕੀਤੀ। ਅੱਜ ਕੱਲ ਦੇ ਪੈਲੈਸਾਂ ਵਿੱਚ ਘੰਟਿਆਂ ਵਿੱਚ ਸਿਮਟਦੇ ਵਿਆਹਾਂ ਦੇ ਉਲਟ ਬਟਾਲੇ ਬਾਰਤ ਇੱਕ ਰਾਤ ਰੁਕੀ ਅਤੇ ਉਹਨਾਂ ਨੇ ਬਾਰਾਤ ਨੁੰ ਤਿੰਨ ਰੋਟੀਆਂ ਦੇਕੇ ਪੁਰਾਣਾ ਇਤਿਹਾਸ ਦੁਹਰਾਇਆ । ਵਿਆਹ ਤੋ ਬਾਅਦ ਦਿੱਤੇ ਰਿਸੈਪਸ਼ਨ ਦੀ ਚਰਚਾ ਕਰਾਉਣ ਦੀ ਇੱਛਾ ਲਈ ਮੈ ਨਵਵਿਆਹੀ ਜੋੜੀ ਨੂੰ ਪੰਡਾਲ ਵਿੱਚ ਲਿਆਉਣ ਲਈ ਹਾਥੀ ਦਾ ਪ੍ਹਬੰਧ ਕੀਤਾ।ਹਾਥੀ ਤੇ ਸਵਾਰ ਜੋੜੀ ਦੇ ਅੱਗੇ ਚਲਦੇ ਬਾਰਾਂ ਸ਼ਹਿਨਾਈ ਵਾਦਕ ਪੁਰਾਣੇ ਵੇਲਿਆਂ ਦੀ ਯਾਦ ਦਿਵਾਉਂਦੇ ਸਨ। ਹਰਿਆਣੇ ਦੇ ਕੈਥਲ ਤੋ ਦੁੱਧਵਾਲਾ, ਰਾਜਸਥਾਨ ਦੇ ਪੁਸ਼ਕਰ ਤੋ ਚਾਹ ਵਾਲਾ ਦਿੱਲੀ ਤੋ ਸਟਾਲ ਵਾਲੇ ਮੋਕਟੇਲ ਵਾਲੇ ਬੁਲਾਏ ਸਨ।ਨਵ ਵਿਆਹੀ ਜੋੜੀ ਦੇ ਸਵਾਗਤ ਲਈ ਪੂਰੀ ਗਲੀ ਵਿੱਚ ਦੇਸੀ ਘਿਉ ਦੇ ਦੀਵੇ ਜਗਾਏ ਗਏ ਸਨ। ਇਹ ਮੇਰੇ ਮਨ ਦੀ ਰੀਝ ਸੀ ਤੇ ਮੈ ਪੂਰੀ ਕੀਤੀ। ਹਾਂ ਇਸ ਨਾਲ ਕਿਸੇ ਨੂੰ ਰੀਸ ਪੈ ਜਾਵੇ ਤਾਂ ਮੇਰਾ ਕਸੂਰ ਨਹੀ। ਇਨਸਾਨ ਆਪਣੀਆਂ ਰੀਝਾਂ ਪੂਰੀਆਂ ਕਰਨ ਲਈ ਹੀ ਕਮਾਉਂਦਾ ਹੈ। ਪਰ ਰੀਝਾਂ ਪੂਰੀਆਂ ਕਰਨ ਲਈ ਵਿੱਤੋ ਬਾਹਰ ਹੋਕੇ ਕਰਜਾਂ ਚੁੱਕਕੇ ਰੀਸ ਕਰਨੀ ਗਲਤ ਹੈ।ਮਾਂ ਬਾਪ ਜਾ ਦਾਦਾ ਦਾਦੀ ਦੇ ਚਾਅ ਹੁੰਦੇ ਹਨ ਜੋ ਆਪਣੇ ਦਾਇਰੇ ਅਤੇ ਹੈਸੀਅਤ ਅਨੁਸਾਰ ਪੂਰੇ ਕਰਨੇ ਸ਼ੋਭਦੇ ਹਨ।
ਇਸ ਗੱਲ ਤੋ ਮੁਨਕਰ ਨਹੀ ਹੋਇਆ ਜਾ ਸਕਦਾ ਕਿ ਸਾਦੇ ਵਿਆਹ ਸਾਦੇ ਭੋਗ । ਨਾ ਕੋਈ ਚਿੰਤਾ ਨਾ ਕੋਈ ਰੋਗ ਬਹੁਤੀਆਂ ਸਮੱਸਿਆਵਾਂ ਦਾ ਹੱਲ ਹਨ। ਸਾਦਗੀ ਭਰੇ ਜੀਵਨ ਦਾ ਕੋਈ ਮੁੱਲ ਨਹੀ । ਪਰ ਅਜਿਹੀ ਨਸੀਅਤ ਦੇਣ ਵਾਲਾ ਖੁਦ ਵੀ ਸਾਦਗੀ ਵਿੱਚ ਵਿਸ਼ਵਾਸ ਰੱਖਦਾ ਹੋਵੇ। ਇਹ ਨਾ ਹੋਵੇ ਕਿ ਆਪ ਬਾਬਾ ਬੈਗੁਣ ਖਾਏ ਤੇ ਅੋਰੋ ਕੋ ਉਪਦੇਸ਼ ਸੁਣਾਏ।