ਗ਼ਜ਼ਲ (ਗ਼ਜ਼ਲ )

ਅਮਰਜੀਤ ਸਿੰਘ ਸਿਧੂ   

Email: amarjitsidhu55@hotmail.de
Phone: 004917664197996
Address: Ellmenreich str 26,20099
Hamburg Germany
ਅਮਰਜੀਤ ਸਿੰਘ ਸਿਧੂ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਅਮਲਾਂ ਬਾਜ ਨਿਆਣੇ ਲੋਕ ।
ਰਹਿੰਦੇ  ਭੁਖਣ  ਭਾਣੇ ਲੋਕ ।

ਨਕਾਬ ਸਰਾਫਤ ਵਾਲਾ ਪਾ,
ਫਿਰਦੇ ਆਦਮ ਖਾਣੇ ਲੋਕ ।

ਚੋਰ,ਸਾਧ ਦੋਂਹ ਨੇ ਰਲ ਕੇ ,
ਲੁਟ ਲਏ ਅਣਜਾਣੇ ਲੋਕ ।

ਲੀਡਰ ਲਈ ਕੌਣ ਬਣ ਗਏ ,
ਜੋ  ਜਾਣੇ  ਪਹਿਚਾਣੇ  ਲੋਕ ।

ਝੋਲੀ ਚੁੱਕ ਬਣੇ ਸ਼ੇਖ ਦੇ,
ਵਹਿਮੀ ਅਤੇ ਨਿਤਾਣੇ ਲੋਕ ।

ਚੌਧਰ  ਲਈ  ਲੜਦੇ  ਵੇਖੇ,
ਹੱਕ  ਕਿਸੇ  ਦਾ ਖਾਣੇ ਲੋਕ ।

ਨੱਪੇ ਮਹਿਗਾਈ ਦੇ ''ਸਿੱਧੂ''
ਮੁਸ਼ਕਲ ਨੇ ਮੁਸਕਾਣੇ ਲੋਕ ।