ਜੰਗ ਕਿਸੇ ਮਸਲੇ ਦਾ ਕਦੇ ਹੱਲ ਨਹੀਂ ਹੁੰਦੀ।
ਮਾਰ ਇਸ ਦੀ ਲੋਕਾਂ ਕੋਲੋ ਝੱਲ ਨਹੀ ਹੁੰਦੀ।
ਕੁੱਝ ਪੰਨਿਆਂ ਲਈ ਇਹ ਖੂਨੀ ਸਿਆਹੀ ਹੁੰਦੀ ਆ,
ਜੰਗ ਤਾਂ ਹੋਰ ਕੁੱਝ ਨੀ ਵਸ ਇੱਕ ਤਹਾਬੀ ਹੁੰਦੀ ਆ…
ਚਿਰਾਂ ਤੱਕ ਹਢਾਉਣਾ ਪੈਂਦਾ ਸੰਤਾਪ ਜੀ ਇਸਦਾ ਵੀ।
ਬਣ ਜਾਵੇ ਧਰਤੀ ਬੰਜ਼ਰ,ਨਾ ਕੋਈ ਪੰਛੀ ਦਿਸਦਾ ਵੀ।
ਹਰਿਆਲੀ ਧਰਤ ਸੁਹਾਵੀ,ਹੁੰਦੀ ਫੇਰ ਰੁੰਡ ਮਰੁੰਡੀ ਆ।
ਜੰਗ ਤਾਂ ਵਸ ਇੱਕ ਤਹਾਬੀ ਹੁੰਦੀ ਆ…………
ਭੁੱਖ ਮਰੀ ਦੇ ਨਾਲ ਲੜਨਾ, ਨਾਲੇ ਨਾਲ ਬਿਮਾਰੀਆਂ ਦੇ।
ਇੱਜ਼ਤਾਂ ਵੀ ਨੀਂ ਬਚਣੀਆਂ,ਪੈ ਕੇ ਵੱਸ ਸ਼ਿਕਾਰੀਆਂ ਦੇ।
ਜ਼ਿੰਦਾਂ ਨੂੰ ਖਾ ਜਾਂਦੀ ਜੰਗ, ਪੱਤਿਆ ਨੂੰ ਜਿਵੇਂ ਸੁੰਡੀ ਆ।
ਜੰਗ ਤਾਂ ਹੋਰ ਕੁੱਝ ਨੀ ਵਸ ਇੱਕ ਤਹਾਬੀ ਹੁੰਦੀ ਆ…
ਸਿਆਸਤਦਾਨਾਂ ਨੇ ਤਾਂ ਵਸ, ਸਿਆਸਤ ਕਰ ਜਾਣੀ ਆ।
ਮਰ ਜਾਣਾ ਗਾ ਸੇਕ ਨਾਲ, ਕੁੱਝ ਨੇ ਬਿਨ ਪਾਣੀ ਆ।
ਬਿਨ ਸਕੀਆਂ ਮਾਵਾਂ ਦੇ,ਗੁੱਤ ਕਮਲੀਆ ਦੀ ਗੁੰਦੀ ਆ।
ਜੰਗ ਤਾਂ ਹੋਰ ਕੁੱਝ ਨੀ ਵਸ ਇੱਕ ਤਹਾਬੀ ਹੁੰਦੀ ਆ…………
ਅਮਨ ਸ਼ਾਤੀ ਨਾਲ ਰਹੋ, ਜਿਵੈ ਰਹਿਣ ਪਰਿੰਦੇ ਵੀ।
"ਬੁੱਕਣਵਾਲ" ਅਰਜ ਕਰੇ,ਖੋਲੋ ਅਕਲਾਂ ਦੇ ਜ਼ਿੰਦੇ ਵੀ।
ਕਰ ਜਾਂਦੀ ਆ ਜਖਮ,ਤਲਵਾਰ ਭਾਵੇਂ ਹੋਵੇ ਖੁੰਢੀ ਆ।
ਜੰਗ ਤਾਂ ਹੋਰ ਕੁੱਝ ਨੀ ਵਸ ਇੱਕ ਤਹਾਬੀ ਹੁੰਦੀ ਆ………