ਧੂੰਆਂ ਛੱਡਦੀ ਫੈਕਟਰੀ (ਕਵਿਤਾ)

ਮਨਦੀਪ ਗਿੱਲ ਧੜਾਕ   

Email: mandeepdharak@gmail.com
Cell: +91 99881 11134
Address: ਪਿੰਡ ਧੜਾਕ
India
ਮਨਦੀਪ ਗਿੱਲ ਧੜਾਕ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਧੂੰਆਂ ਛੱਡਦੀ ਫੈਕਟਰੀ ਨਾ ਦਿੱੱਖੇ ਕਿਸੇ ਨੂੰ ਭਾਈ ,
ਮਜ਼ਬੂਰ ਕਿਸਾਨ ਲਾਵੇ ਅੱਗਾਂ ਮੱਚੇ ਹਾਲ ਦੁਹਾਈ।

ਸੈਟੇਲਾਈਟ ਵੀ ਨਾ ਹੁਣ ਯਾਰੋ ਕੋਈ ਫ਼ੋਟੋ ਖਿੱਚਦੇ,
ਨਾ ਹੀ  ਕਿਸੇ ਨੂੰ ਓਜ਼ੋਨ ਵਿੱਚ ਹੁੰਦੇ ਛੇਕ  ਦਿਖਦੇ।

ਇਹ ਧੂੰਆਂ ਨਾ ਹੁਣ  ਦਿੱੱਲੀ ਨੂੰ ਵੀ ਤੰਗ ਕਰਦਾ,
ਇਸਦੀ ਜ਼ਹਿਰਲੀ ਗੈਸ ਤੋਂ ਨਾ ਕੋਈ ਹੈ ਡਰਦਾ।

ਬਣ  ਕਾਲਾ  ਬੱਦਲ ਇਹ  ਤਾਂ ਮੀਲਾਂ  ਤੱਕ ਫੈਲੇ,
ਬੂੰਦਬੁ  ਤੋਂ ਤੰਗ ਨੇ ਲੋਕੀ ਐਪਰ ਕੋਈ ਨਾ ਬੋਲੇ।

ਪ੍ਰਦੂਸ਼ਣ ਵਿਭਾਗ ਦੀ ਅੱਖ ਵੀ ਛਿਮਾਹੀ ਖੁੱੱਲਦੀ,
ਅੱਗ ਕਿਸਾਨਾਂ  ਦੀ  ਇਸ ਨੂੰ ਲਗਾਈ ਦਿੱਖਦੀ।

ਹਰ  ਕੋਈ  ਦੇਵੇਂ  ਕਿਸਾਨਾਂ ਨੂੰ ਫੇਰ ਯਾਰੋਂ ਮੱਤਾਂ,
ਗਿੱਲ ਵੀ ਕਹਿੰਦਾ ਕਿ ਲਾਉਣ ਨਾ ਇਹ ਅੱੱਗਾਂ।

ਕਾਨੂੰਨੀ ਸਿੰੰਕਜਾ ਹਰ  ਕਿਸੇ  ਤੇ ਕੱਸਿਆ ਜਾਵੇ,
ਆਪਣੇ  ਫਰਜਾਂ  ਤੋਂ ਨਾ  ਯਾਰੋ  ਨੱਸਿਆ ਜਾਵੇ।

ਆਓ ਮਿਲ ਕੇ ਯਾਰੋ ਐ ਵਾਤਾਵਰਣ ਬਚਾਈਏ,
ਆਪਣਾ ਤੇ  ਆਪਣਿਆਂ ਦਾ ਜੀਵਨ ਬਚਾਈਏ।