ਸੱਚ ਬੋਲਣ ਦੀ ਅਾਦਤ ਪਾ ਸੱਜਣਾ,
ਝੂਠੇ ਦਾ ਨਾ ਹੋਵੇ ਵਸਾਅ ਸੱਜਣਾ,
ੲਿੱਥੇ ਅਾਸਤਿਕ ਨਾਸਤਿਕ ਦੋਵੇਂ ਵੱਸਦੇ,
ਜੋਰ ਵਾਲਾ ਲਵੇ ਅਾਪਣੀ ਮਨਾ ਸੱਜਣਾ,
ਨਾ ਅਾਸਤਿਕ ਸੱਚਾ ਨਾ ਨਾਸਿਤਕ ਸੱਚਾ,
ਦੋਵਾਂ ਦੇ ਵੱਖੋ ਵੱਖਰੇ ਰਾਹ ਸੱਜਣਾ,
ਰਿਸ਼ਤੇ ਨਾਤੇ ਸਭ ਮਤਲਬ ਦੇ,
ਰਿਸ਼ਤੇਦਾਰੀਅਾਂ ਦੇ ਨਾ ਹੁਣ ਚਾਅ ਸੱਜਣਾ,
ਭਾਂਵੇਂ ਰੋਲਿਅਾਂ ਵਾਲੇ ਗੀਤ ਹੁਣ ਚੱਲਦੇ ਨੇ,
ਪਰ ਪੁਰਾਣਿਅਾ ਵਰਗਾ ਕਿੱਥੇ ਹੁੰਦਾਂ ਗਾ ਸੱਜਣਾ,
ਸਬਰ ਸਕੂਨ ਜੇ ਮਿਲਦਾ ਹੁੰਦਾਂ ਦੁਕਾਨੋਂ,
ਲੋਕੀ ਰੱਜ-ਰੱਜ ਲੈਂਦੇ ਖਾ ਸੱਜਣਾ,
ਪਰ ੲਿਹ ਮਿਲੇ ਨਾ ਮੰਗਿਅਾਂ ਖੋਹਿਅਾਂ,
ਲੱਖ ਲਾਕੇ ਵੇਖ ਲਵੀਂ ਦਾਅ ਸੱਜਣਾ,
ਹੱਕ ਸੱਚ ਦੀ ਖਾਣ ਵਾਲਿਅਾਂ ਨੂੰ ਹੀ ਮਿਲਦਾ,
ਜਿਹੜੇ ਬਹੁਤੀ ਨਾਲੋਂ ਥੋੜੀ ਲੈਦੇਂ ਖਾ ਸੱਜਣਾ!