ਪੰਜਾਬ ਦਿਓ ਵਾਰਸੋ,ਹੀਰਾਂ ਦਿਓ ਆਸ਼ਕੋ,
ਅਕਲਾਂ ਨੰੂ ਹੱਥ ਜਰਾ ਮਾਰਿਓ,
ਕਿਥੇ ਗਈ ਉਹ ਕੁਰਬਾਨੀ ਵਾਲੀ ਲਾਲਸਾ,
ਇਸ ਗੱਲ ਨੰੂ ਵੀ ਬੈਠ ਕੇ ਵਿਚਾਰਿਓ,
ਚਿੱਟਾ ਪੀਕੇ ਤੁਸੀ ਖੂਨ ਵੀ ਨੇ ਚਿੱਟੇ ਕੀਤੇ,
ਨਸ਼ੇ ਕਰ ਜਵਾਨੀਅਾਂ ਨਾ ਗਾਲਿਓ,
ਸਾਰਾ ਿਦਨ ਕੁੜੀਅਾਂ ਦੇ ਿਪੱਛੇ ਤੁਸੀ ਰਹਿੰਦੇ,
ਕਦੇ ਬਾਪੂ ਦਾ ਵੀ ਕਰਜ਼ ਉਤਾਰਿਓ,
ਯਾਰਾਂ ਨਾਲ ਹੱਸ ਹੱਸ ਮਾਰਦੇ ਹੋ ਗੱਲਾਂ,
ਕਦੇ ਮਾਪਿਅਾਂ ਨੂੰ ਹੱਸਕੇ ਬੁਲਾ ਲਿਓ,
ਧੀਅਾਂ ਹੁੰਦੀਅਾਂ ਨੇ ਸਦਾ ਸਿਰ ਸਾਡੇ ਤਾਜ,
ਕਦੀ ਕੁੱਖ ਵਿੱਚ ਧੀਅਾਂ ਨੰੂ ਨਾ ਮਾਰਿਓ,
ਚੂੜੇ ਵਾਲੀ ਬਾਂਹ ਫੜ੍ਹ ਲੈ ਅਾਏ ਘਰ ਜਿਹਨੰੂ,
ਦਾਜ ਦੀ ਸੂਲੀ ਨਾ ਕਦੇ ਚਾੜਿਓ,
ਜਿਸ ਦੇ ਹੁਸਨ ਪਿੱਛੇ ਹੋਏ ਹੋ ਦਿਵਾਨੇ ਤੁਸੀ,
ਅੱਗ ਦੀ ਭੇਟ ਨਾ ਕਦੇ ਚਾੜਿਓ,
ਹਰ ਮੋੜ ਉੱਤੇ ਸਮਾਂ ਲੈਦਾ ਇਮਤਿਹਾਨ,
ਕਦੇ ਬਿਨ੍ਹਾਂ ਗੱਲੋਂ ਹੌਸਲੇ ਨਾ ਹਾਰਿਓ,
ਹੌਲੀ ਹੌਲੀ ਪੌੜੀ ਚੜ੍ਹ ਜਾਣਾ ਜਿੰਦਗੀ ਦੀ,
ਰੱਬ ਦਾ ਨਾਮ ਵੀ ਧਿਅਾ ਲਿਓ,
ਪੰਜਾਬ ਦਿਓ ਵਾਰਸੋ,ਹੀਰਾਂ ਦਿਓ ਆਸ਼ਕੋ,
ਅਕਲਾਂ ਨੰੂ ਹੱਥ ਜਰਾ ਮਾਰਿਓ ।