ਅੱਗ ਦਾ ਪਾਣੀ (ਲੇਖ )

ਅਮਰਜੀਤ ਢਿਲੋਂ   

Email: bajakhanacity@gmail.com
Cell: +91 94171 20427
Address: Baja Khana
Bhatinda India
ਅਮਰਜੀਤ ਢਿਲੋਂ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


buy prednisolone 5mg tablets uk

prednisolone pharmacy go buy prednisolone liquid

amitriptyline 50mg

buy amitriptyline london
ਪਾਣੀ ਅੱਗ ਦਾ ਵੀ ਇਹਨੂੰ ਆਖਦੇ ਨੇ ਅਸੀਂ ਦੇਖੀ ਹੈ ਆਬ ਏ ਹਰਾਮ ਪੀ ਕੇ। ਸ਼ਰਾਬ ( ਸ਼ਰ+ ਆਬ=ਸ਼ਰਾਰਤ ਦਾ ਪਾਣੀ) ਨੂੰ ਮੁਸਲਿਮ ਮੱਤ ਵਾਲੇ  ਆਬ-ਏ-ਹਰਾਮ ( ਹਰਾਮ ਦਾ ਪਾਣੀ) ਵੀ ਕਹਿੰਦੇ ਹਨ।  ਸ਼ਾਇਰਾਨਾ ਭਾਸ਼ਾ ਵਿਚ ਇਸ ਨੂੰ ਅੱਗ ਦਾ ਪਾਣੀ ਵੀ ਕਹਿੰਦੇ ਹਨ।  ਇਕ ਰੁੱਤ ਜਵਾਨੀ ਦੀ ਅੱਗ ਵਾਲੀ ,ਬੰਦਾ ਅੱਗ ਹੀ ਉਗਲਦੈ ਅੱਗ ਪੀ ਕੇ। ਭਾਵੇਂ ਕਿ ਅਲਕੋਹਲ ( ਸ਼ਰਾਬ  ) ਡਰੱਗ ( ਨਸ਼ਾ ਦੇਣ ਵਾਲੀ ਵਸਤੂ) ਹੈ ਪਰ ਸ਼ਰਾਬ ਪੀਣ ਵਾਲੇ ਇਸਨੂੰ ਡਰੱਗ ਨਹੀਂ ਸਮਝਦੇ। ਕੁਝ ਲੋਕ ਕਿਸੇ ਵਿਆਹ ਸ਼ਾਦੀ ਜਾਂ ਪਾਰਟੀ ਵਿਚ ਇਸ ਦੀ ਇਕ ਅੱਧ ਵਾਰ ਵਰਤੋਂ ਕਰਦੇ  ਹਨ। ਕੁਝ ਲੋਕ ਹਰ ਰੋਜ  ( ਭਾਵੇਂ ਥੋੜ੍ਹੀ ਜਾਂ ਬਹੁਤੀ ਇਕੋ ਹੀ ਗੱਲ ਹੈ)ਇਸ ਦੀ ਵਰਤੋਂ ਕਰਦੇ ਹਨ। ਅਲਕੋਹਲ ਇਕ ਡਰੱਗ ਹੈ ਜੋ ਸਰੀਰ ਦੇ ਸਾਰੇ ਅੰਗਾਂ 'ਤੇ ਇਕ ਖਾਸ ਢੰਗ ਨਾਲ ਅਸਰ ਕਰਦੀ ਹੈ। ਦਿਮਾਗ ਇਸਦਾ ਪਹਿਲਾ ਸ਼ਿਕਾਰ ਹੁੰਦਾ ਹੈ ,ਉਸਤੋਂ ਬਾਦ ਲੀਵਰ ,ਗੁਰਦੇ ,ਨਜ਼ਰ ਅਤੇ ਹੋਰ ਸਾਰੇ ਅੰਗਾਂ 'ਤੇ ਇਸਦਾ ਵੱਖ ਵੱਖ ਅਸਰ ਹੁੰਦਾ ਹੈ। ਅਮਰੀਕਾ ਦਾ ਮਹਾਨ ਰਾਸ਼ਟਰਪਤੀ ਅਬਰਾਹਮ ਲਿੰਕਨ ਅਕਸਰ ਕਿਹਾ ਕਰਦਾ ਸੀ ਕਿ ਜੇ ਮੇਰਾ ਵੱਸ ਚੱਲੇ ਤਾਂ ਮੈਂ ਸੰਸਾਰ ਦੀ ਸਾਰੀ ਅਲਕੋਹਲ ( ਸ਼ਰਾਬ ) ਸਮੁੰਦਰ ਵਿਚ ਸੁੱਟ ਦੇਵਾਂ। Àਸਦਾ ਕਹਣਾ ਸੀ ਕਿ ਸ਼ਰਾਬ ਪੀ ਕੇ ਬੰਦਾ ਆਪਣਾ ਸੰਤੁਲਨ ਖੋ ਬੈਠਦਾ   ਹੈ। 
ਅਲਕੋਹਲ ਕਈ ਪ੍ਰਕਾਰ ਦੀ ਹੈ ਜਿਸ ਵਿਚ ਅਮਾਈਲ ਅਲਕੋਹਲ ਅਤੇ ਪਰੋਫਾਈਲ ਅਲਕੋਹਲ ,ਪੇਂਟ ਅਤੇ ਲੁੱਕ ਵਰਗੀਆਂ ਚੀਜਾਂ ਨੂੰ ਹੱਲ ਕਰਨ ਲਈ ਬਿਊਟਾਈਲ ਅਲਕੋਹਲ ਜਾਂ ਬਿਊਟਾਨੋਲ ਅਤੇ ਕੀੜੇ ਮਕੌੜੇ ਮਾਰਨ ਲਈ ਮੀਥਾਈਲ ਅਲਕੋਹਲ ਜਿਸਦਾ ਨਾ ਵੁੱਡ ਅਲਕੋਹਲ ਵੀ ਹੈ। ਇਹ ਘੋਲਾਂ ਨੂੰ ਸਾਫ ਕਰਨ ਲਈ ,ਪੇਂਟ ਆਦਿ  ਲਾਹੁਣ ਲਈ,ਮੋਟਰ ਕਾਰਾਂ ਵਿਚ ਪਾਣੀ ਜੰਮਣ ਤੋਂ ਰੋਕਣ ਲਈ ਵਰਤੀ ਜਾਂਦੀ ਹੈ। ਇਹ  ਸ਼ੇਵ ਲੋਸ਼ਨਾ ,ਵਾਲਾਂ 'ਤੇ ਸਪਰੇ ਕਰਨ ਅਤੇ ਪੱਠਿਆਂ ਨੂੰ ਨਰਮ ਕਰਨ ਅਤੇ ਬੁਖਾਰ ਆਦਿ ਉਤਾਰਨ ਲਈ, ਚਮੜੀ 'ਤੇ ਮਲਣ ਵਾਲੀ ਅਲਕੋਹਲ ਦੇ ਤੌਰ 'ਤੇ ਵਰਤੀ ਜਾਂਦੀ  ਹੈ। ਈਥਾਈਲ ਅਲਕੋਹਲ ਜ਼ਹਿਰਾਂ ਵਾਲੀ ਹੈ। ਇਹ ਵਾਲ ਕਾਲੇ ਕਰਨ ਅਤੇ ਚਮੜੀ ਸਾਫ ਕਰਨ ਲਈ ਵਰਤੀ ਜਾਂਦੀ ਹੈ। ਇਹੋ ਅਲਕੋਹਲ ਹੀ ਪੀਣ ਲਈ ਵਰਤੀ ਜਾਂਦੀ ਹੈ। ਬੀਅਰ ,ਵਾਈਨ ,ਵਿਸਕੀ ,ਰੰਮ ,ਵੋਦਕਾ, ਜਿੰਨ ,ੁਬਰਾਂਡੀ ਅਤੇ ਹੋਰ ਪੀਣ ਵਾਲੀਆਂ ਸ਼ਰਾਬਾਂ ਸਭ ਈਥਾਇਲ ਅਲਕੋਹਲ ਹੀ ਹਨ। ਇਹਨਾਂ ਨੂੰ ਸਪਿਰਟ ਵੀ ਕਿਹਾ ਜਾਂਦਾ ਹੈ। ਸਾਰੀਆਂ ਅਲਕੋਹਲਾਂ ਚਾਹੇ ਖ਼ਮੀਰੀਆਂ ਹੋਣ ਜਾ ਕਸ਼ੀਦ ਕੀਤੀਆਂ ( ਡਿਸਟਿਲਡ) ਇਹ ਭੋਜਨ ਹੀ ਹਨ। ਇਸਦਾ ਅਰਥ ਹੈ ਕਿ ਸਰੀਰ ਇਸ ਨੂੰ ਆਕਸੀਜਨ ਨਾਲ ਮਿਲਾ ਕੇ ਇਸਦਾ ਆਕਸੀਕਰਨ ਕਰਦਾ ਹੈ। ਜਿਸ ਨਾਲ ਸਰੀਰ ਵਿਚ ਸ਼ਕਤੀ ਪੈਦਾ ਹੁੰਦੀ ਹੈ। ਅਲਕੋਹਲ ਸਰੀਰ ਵਿਚ ਕਲੋਰੀਆਂ ( ਗਰਮੀ ਨੂੰ ਮਾਪਣ ਵਾਲੀ ਇਕਾਈ) ਪੈਦਾ ਕਰਦੀ ਹੈ।ਇ ਸ ਵਿਚ ਪੌਸ਼ਟਿਕ ਤੱਤ ਵਿਟਾਮਿਨ ਜਾਂ ਖਣਿਜ ਨਹੀਂ ਹੁੰਦੇ। ਅਲਕੋਹਲ ਸਰੀਰ ਦੇ ਤੰਤੂ ਪ੍ਰਬੰਧ ਨੂੰ ਸੁਸਤ ਕਰਦੀ ਹੈ। ਜਿਹੜਾ ਆਦਮੀ ਥੋੜ੍ਹੇ ਸਮੇਂ ਵਿਚ ਬਹੁਤੀ ਪੀ ਲੈਂਦਾ ਹੈ, ਸੁਸਤ ਹੋ ਜਾਂਦਾ ਹੈ,ਉਸਦੀ ਅਵਾਜ਼ ਕੰਬਣ ਲਗਦੀ  ਹੈ, ਪੈਰ ਡਗਮਾਉਣ ਲਗਦੇ ਹਨ ਅਤੇ ਆਦਮੀ ਦਾ ਚਿਹਰਾ ਉਤਰ ਜਾਂਦਾ ਹੈ। ਸ਼ਰਾਬੀ ਆਪਣੀ ਸ਼ਰਾਬ ਦੀ ਲੋੜ 'ਤੇ ਕਾਬੂ ਨਹੀਂ ਪਾ ਸਕਦਾ ਅਤੇ ਉਸਦੀ  ਸ਼ਰਾਬੀ ਸੰਗਤ ਉਸਨੂੰ ਹੋਰ ਪੀਣ ਲਈ ਮਜ਼ਬੂਰ ਕਰਦੀ ਹੈ।  ਇਸੇ ਲਈ ਸ਼ਾਮ ਢਲਦਿਆਂ ਜਾਂ ਕਿਸੇ ਪਾਰਟੀ ਚ ਪਹੁੰਦਿਆਂ ਹੀ ਸ਼ਰਾਬੀ ਦੀ ਭੁੱਬ ਨਿਕਲ ਜਾਂਦੀ ਹੈ ਅਤੇ ਉਹ ਪੈਗ ਪਾਉਣ ਦੀ ਕਾਹਲ ਕਰਨ ਲਗਦਾ ਹੈ।ਇਸ ਤਰ੍ਹਾਂ ਲੋਕਾਂ ਵਿਚ ਉਸਦੀ ਸ਼ਖਸੀਅਤ ਵੀ ਬੌਣੀ ਹੋ ਜਾਂਦੀ ਹੈ। ਸੰਨ 2000  ਦੇ ਸਰਵੇ ਮੁਤਾਬਿਕ ਅਮਰੀਕਾ ਵਿਚ 100 ਮਿਲੀਅਨ ( 10 ਕਰੋੜ) ਤੋਂ ਵੱਧ ਲੋਕ ਰੋਜ ਸ਼ਰਾਬ ਪੀਣ ਦੇ ਆਦੀ ਹਨ। ਅਲਕੋਹਲ ਕਾਰਨ ਉਥੇ ਹਰ ਸਾਲ ਇਕ ਲੱਖ ਤੋਂ ਵੱਧ ਮੌਤਾਂ ਹੁੰਦੀਆਂ ਹਨ। ਇਹ ਉਸ ਮੁਲਕ ਦੀ ਗੱਲ ਹੈ ਜਿਥੇ ਕਾਨੂੰਨ ਦਾ ਰਾਜ ਹੈ ਅਤੇ ਸ਼ਰਾਬੀਆਂ 'ਤੇ ਬਹੁਤ ਜਿਆਦਾ ਸਖਤੀ ਕੀਤੀ ਜਾਂਦੀ ਹੈ। ਭਾਰਤ ਵਰਗੇ ਮੁਲਕ ਵਿਚ ਤਾਂ ਇਹ ਗਿਣਤੀ ਉਸਤੋਂ ਕਈ ਗੁਣਾ  ਜਿਆਦਾ ਹੈ।
ਥੋੜ੍ਹੀ ਮਾਤਰਾ ਵਿਚ ਸ਼ਰਾਬ ਪੀ ਕੇ ਇਸ ਦੇ ਨਸ਼ੇ ਦਾ ਅਨੰਦ ਮਾਨਣਾ ਹੀ ਅਕਸਰ ਆਦਮੀ ਨੂੰ ਸ਼ਰਾਬੀ ਬਣਾਉਣ ਲਈ ਜ਼ੁੰਮੇਵਾਰ ਹੈ। 13 ਤੋਂ 19 ਸਾਲ ਦੇ ਬੱਚੇ ਸ਼ਰਾਬ ਨੂੰ ਥੋੜ੍ਹੀ ਮਾਤਰਾ 'ਚ ਪੀ ਕੇ ਅਜ਼ਮਾਉਣਾ ਚਾਹੁੰਦੇ ਹਨ ਅਤੇ ਫਿਰ ਨਾ ਚਾਹੁੰਦਿਆਂ ਵੀ ਇਸਦੇ ਗੁਲਾਮ ਹੋ ਜਾਂਦੇ ਹਨ। ਪਹਿਲਾ ਜਾਮ ਆਦਮੀ ਨੂੰ ਖੁਸ਼ੀ ਦਿੰਦਾ ਹੈ ਜਾਂ ਉਹ ਦੂਸਰਿਆਂ ਤੋਂ ਆਪਣੇ ਆਪ ਨੂੰ ਨਿਰਾਲਾ ਸਮਝਦਾ ਹੈ। ਸ਼ਰਾਬੀ ਦੀਆਂ ਅੱਖਾਂ ਦਾ ਫੋਕਸ ਬਹੁਤ ਮੁਸ਼ਕਿਲ ਨਾਲ ਹੁੰਦਾ ਹੈ, ਭਾਵ ਉਸਦਾ ਦਿਮਾਗੀ ਸੰਤੁਲਨ ਕਾਇਮ ਨਹੀਂ ਰਹਿੰਦਾ। ਚੀਜਾਂ ਸਾਫ ਦਿਖਾਈ ਨਹੀਂ ਦਿੰਦੀਆਂ । ਇਸਦਾ ਨਜ਼ਰ 'ਤੇ ਸਿੱਧਾ ਅਸਰ ਪੈਂਦਾ  ਹੈ ਅਤੇ ਇਹ ਮੌਤ ਦਾ ਕਾਰਨ ਵੀ ਬਣ ਸਕਦਾ ਹੈ। ਅਲਕੋਹਲ ਦੇ ਅਸਰ ਨਾਲ ਦਿਲ ਦੀ ਧੜਕਣ ਤੇਜ ਹੋ ਜਾਂਦੀ ਹੈ ਅਤੇ ਇਹ ਗੁਰਦਿਆਂ ਨੂੰ ਕੰਮ ਕਰਨ ਤੋਂ ਰੋਕਦਾ ਹੈ। ਇਸ ਤਰ੍ਹਾਂ ਪਾਣੀ ਸਰੀਰ ਵਿਚ ਵੱਧ ਮਾਤਰਾ ਵਿਚ ਨਹੀਂ ਲੰਘ ਸਕਦਾ । ਅਲਕੋਹਲ ਦਾ ਅਸਰ ਚਮੜੀ ਹੇਠਲੇ ਲਹੂ ਦੇ ਭਾਂਡਿਆਂ ਨੂੰ ਫੁਲਾ ਦਿੰਦਾ ਹੈ। ਇਸ ਨਾਲ ਸਰੀਰ ਵਿਚੋਂ ਗਰਮੀ ਨਿਕਲਦੀ ਹੈ। ਲੋਕ ਸਮਝਦੇ  ਹਨ ਕਿ ਸ਼ਾਇਦ ਇਹ ਸਰੀਰ ਨੂੰ ਗਰਮ ਕਰਦੀ ਹੈ। ਇਸੇ ਗਰਮੀ ਦੇ ਭਰਮ ਕਾਰਨ ਠੰਡ 'ਚ ਬਾਹਰ  ਨਿਕਲਣ ਵਾਲੇ ਸ਼ਰਾਬੀ ਦੀ ਠੰਡ ਨਾਲ ਮੌਤ ਹੋ ਜਾਂਦੀ  ਹੈ। ਸ਼ਰਾਬ ਪੀਣ ਨਾਲ ਪੱਠੇ ਕਮਜੋਰ ਹੋ ਜਾਂਦੇ ਹਨ  , ਲੀਵਰ 'ਤੇ ਅਸਰ ਹੋਣ ਨਾਲ ਸਿਰਹੋਸਿਸ ਨਾ ਦੀ ਬਿਮਾਰੀ ਹੋ ਜਾਂਦੀ ਹੈ। ਮਿਹਦੇ 'ਤੇ ਲੇਪ ਚੜ੍ਹ ਜਾਂਦਾ ਹੈ ਅਤੇ ਜ਼ਖ਼ਮ ਨਾਲ ਛੋਟੀ ਅੰਤੜੀ ਬੰਦ ਹੋ ਜਾਂਦੀ ਹੈ। ਰਸਾਇਣਕ ਤੱਤ ਪਾਚਣ ਗਰੰਥੀ ਨੂੰ ਹਜ਼ਮ ਕਰਨਾ ਸ਼ੁਰੂ ਕਰ ਦਿੰਦੇ ਹਨ ਜਿਸ ਨਾਲ ਦਰਦ,ਉਲਟੀਆਂ ਆਉਂਦੀਆਂ ਹਨ ਅਤੇ ਮੌਤ ਵੀ ਹੋ ਸਕਦੀ ਹੈ। ਨਸਾਂ ਅਤੇ ਧਮਨੀਆਂ ਫੁੱਲ ਜਾਂਦੀਆਂ  ਹਨ ਅਤੇ ਗਰਮੀ ਘਟ ਜਾਂਦੀ ਹੈ। ਇਹਨਾਂ ਦੀਆਂ ਕੰਧਾਂ ਮੋਟੀਆਂ ਹੋ ਜਾਣ ਕਾਰਨ ਲਹੂ ਦੇ ਦੌਰੇ ਘਟ ਜਾਂਦੇ ਹਨ। 
ਬਹੁਤ ਜਿਆਦਾ ਸ਼ਰਾਬ ਪੀਣ ਦਾ ਅਸਰ  ਅਗਲੀ ਸਵੇਰ ਮਹਿਸੂਸ ਹੁੰਦਾ ਹੈ ਜਦ ਸਰੀਰ ਖਿਲਰਿਆ ਖਿਲਰਿਆ ਜਿਹਾ ਲਗਦੈ। ਦਿਮਾਗ ਵਿਚ ਲਹੂ ਦੇ ਭਾਂਡਿਆਂ  ਦੇ ਹੱਦੋਂ ਵੱਧ ਫੈਲ ਜਾਣ ਕਾਰਨ ਸਿਰ ਦਰਦ ਹੁੰਦਾ ਹੈ। ਜਿੰਨਾ ਚਿਰ  ਅਲਕੋਹਲ ਪੂਰੀ ਤਰ੍ਹਾਂ ਸਰੀਰ 'ਚੋਂ ਨਿਕਲ ਨਹੀਂ ਜਾਂਦੀ ਉਨਾ ਚਿਰ ਸਰੀਰ ਮੁਰਦਿਆਂ ਵਾਂਗ  ਹੀ ਰਹਿੰਦਾ ਹੈ ਪਰ ਦੁੱਖ ਦੀ ਗੱਲ  ਇਹ ਹੈ ਕਿ ਪਿਛਲੀ ਅਲਕੋਹਲ ਅਜੇ ਨਿਕਲੀ ਨਹੀਂ ਹੁੰਦੀ ਕਿ ਨਵਾਂ ਦੌਰ ਫਿਰ ਸ਼ੁਰ ਹੋ ਜਾਂਦਾ ਹੈ। ਇਸਦਾ ਇਕੋ ਇਕ ਇਲਾਜ ਸ਼ਰਾਬ ਨਾ ਪੀਣਾ ਹੈ। ਗਰਭ ਦੌਰਾਨ ਅਲਕੋਹਲ ਦੀ ਵਰਤੋਂ ਕਰਨ ਵਾਲੀਆਂ ਔਰਤਾਂ ਨਵੇਂ ਆ ਰਹੇ ਜੀ 'ਤੇ ਜੁਲਮ ਕਰਦੀਆਂ ਹਨ। ਪੇਟ 'ਚ ਪਲ ਰਹੇ ਬੱਚੇ ਵਾਸਤੇ ਇਹ ਬਹੁਤ ਘਾਤਕ ਹੈ। ਸ਼ਰਾਬ ਮਾਨਸਿਕ ਤਣਾਅ ,ਉਦਾਸੀ ਸਿਰਜਦੀ ਹੈ ਜਿਸ ਨਾਲ ਦੂਸਰੇ ਲੋਕਾਂ ਨਾਲ ਝਗੜਿਆਂ ਦੀ ਸ਼ੁਰੂਆਤ ਹੁੰਦੀ  ਹੈ। ਇਹ ਮਾਨਸਿਕ ਤਣਾਅ ਅਤੇ ਉਦਾਸੀ ਬੰਦੇ ਨੂੰ ਖ਼ੁਦਕੁਸ਼ੀ ਦੇ ਰਾਹ 'ਤੇ ਲੈ ਜਾਂਦੇ ਹਨ। ਦਿਲ ,ਲੀਵਰ ਅਤੇ ਮਿਹਦੇ ਦੀਆਂ ਬਿਮਾਰੀਆਂ ਵਾਲੇ ਮਨੁੱਖਾਂ ਲਈ ਅਲਕੋਹਲ ਦੀ ਥੋੜ੍ਹੀ ਜਿਹੀ ਮਾਤਰਾ ਵੀ ਹਾਨੀਕਾਰਕ ਹੈ। ਉਹ ਲੋਕ ਜਿਹਨਾਂ ਨੂੰ ਅਲਕੋਹਲਿਕ ( ਸ਼ਰਾਬ ਪੀਣ ਨਾਲ ਹੋਣ ਵਾਲਾ ਰੋਗ ) ਦੀ ਬਿਮਾਰੀ ਹੈ ਨੂੰ ਕਦੇ ਵੀ ਅਲਕੋਹਲ ਦੀ ਵਰਤੋਂ ਨਹੀਂ ਕਰਨੀ ਚਾਹੀਦੀ । ਅਜੇ ਵੀ ਕੁਝ ਨਹੀਂ ਵਿਗੜਿਆ ਜੇ ਤੁਸੀਂ ਥੋੜ੍ਹੀ ਬਹੁਤ ਡਾਕਟਰੀ ਸਹਾਇਤਾ ਲੈਕੇ ਅਤੇ ਆਪਣੇ ਇਛਾ ਸ਼ਕਤੀ ( ਵਿੱਲ ਪਾਵਰ)ਨਾਲ ਸ਼ਰਾਬ ਤੋਂ ਖਹਿੜਾ ਛੁਡਾ ਸਕੋ ਤਾਂ ਰਹਿੰਦੀ ਉਮਰ ਵਧੀਆ ਢੰਗ ਨਾਲ ਸਾਰਥਿਕ ਕੰਮਾਂ ਵਿਚ ਲਾ ਕੇ ਬਿਤਾ ਸਕਦੇ ਹੋ।  ਇਨਸਾਨ ਦਾ ਜਨਮ ਇਕੋ ਵਾਰ ਹੁੰਦਾ ਹੈ ਅਤੇ ਇਸਦਾ ਹੋਰ ਕੋਈ ਬਦਲ ਨਹੀਂ।