ਖ਼ਬਰਸਾਰ

  •    ਕਲਮਾਂ ਦਾ ਕਾਫ਼ਲਾ ਟਰਾਂਟੋ ਦੀ ਮੀਟਿੰਗ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਕਾਫ਼ਲੇ ਵੱਲੋਂ ਉਪਕਾਰ ਸਿੰਘ ਪਾਤਰ ਨਾਲ਼ ਸੰਗੀਤਕ ਸ਼ਾਮ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਕਾਫ਼ਲਾ ਮੀਟਿੰਗ ਵਿੱਚ ਸਾਹਿਤ ਬਾਰੇ ਭਰਪੂਰ ਚਰਚਾ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਕਾਫ਼ਲਾ ਮੀਟਿੰਗ ਵਿਚ ਕਵਿਤਾ ਦੇ ਰੂਪ ਅਤੇ ਵਿਸ਼ਾ-ਵਸਤੂ ਬਾਰੇ ਗੱਲਬਾਤ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਕਾਫ਼ਲੇ ਨੇ ਛੁੱਟੀਆਂ ਦੇ ਜਸ਼ਨ ਵਿੱਚ ਮਨਾਏ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਅਮੀਰ ਜਾਫਰੀ ਵੱਲੋਂ ਆਪਣੀ ਲੇਖਣੀ ਬਾਰੇ ਪ੍ਰਭਾਵਪੂਰਤ ਗੱਲਬਾਤ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਕਾਫਲੇ ਵੱਲੋਂ ਕਿਤਾਬਾਂ ਰਲੀਜ਼ ਅਤੇ ਕਵੀ ਦਰਬਾਰ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਪੰਜਾਬੀ ਕਲਮਾਂ ਦਾ ਕਾਫ਼ਲਾ ਦੀ ਮੀਟਿੰਗ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਕਾਫ਼ਲੇ ਵੱਲੋਂ ਸਰਦਾਰ ਪੰਛੀ ਦੀ ਜੀਵਨੀ 'ਤੇ ਬਣੀ ਡਾਕੂਮੈਂਟਰੀ ਰਲੀਜ਼ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਤ੍ਰਿਲੋਚਨ ਸਿੰਘ ਗਿੱਲ ਨੂੰ ਸ਼ਰਧਾਂਜਲੀ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਸ਼ਹੀਦ ਭਾਈ ਮੇਵਾ ਸਿੰਘ ਨੂੰ ਸ਼ਰਧਾਂਜਲੀ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਕਾਫ਼ਲਾ ਨੇ ਮਨਾਇਆ 'ਅੰਤਰਰਾਸ਼ਟਰੀ ਮਾਂ-ਬੋਲੀ ਦਿਵਸ' / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    'ਕਾਫ਼ਲਾ' ਨੇ ਵਰਲਡ ਥੀਏਟਰ ਡੇਅ ਮਨਾਇਆ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਕਾਫਲਾ ਵੱਲੋਂ ‘ਸੰਗੀਤ ਦੀ ਦੁਨੀਆਂ’ ਰਿਲੀਜ਼ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਗੁਰਬਚਨ ਚਿੰਤਕ ਦੀ ਕਿਤਾਬ "ਜੰਗ ਗੁਰਬਤ ਸੰਗ" ਰਲੀਜ਼ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਪ੍ਰੋ ਨਿਰੰਜਨ ਸਿੰਘ ਢੇਸੀ ਨਾਲ਼ ਵਿਸ਼ੇਸ਼ ਮੀਟਿੰਗ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਮੇਵਾ ਸਿੰਘ ਲੋਪੋਕੇ ਦੀ ਜੀਵਨੀ ਸਬੰਧੀ ਕਿਤਾਬ ਨਾਲ਼ ਜਾਣ-ਪਛਾਣ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਨੇਕੀ ਅਤੇ ਪਾਸ਼ ਨੂੰ ਸਮਰਪਿਤ ਮੀਟਿੰਗ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਅਸ਼ਰਫ਼ ਸੁਹੇਲ ਨਾਲ ਬੈਠਕ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਲਵੀਨ ਗਿੱਲ ਦੀ ਕਿਤਾਬ ਰਿਲੀਜ਼ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਕਰਤਾਰ ਸਿੰਘ ਸਰਾਭਾ ਨੂੰ ਸਮੱਰਪਿਤ ਕਾਫ਼ਲਾ ਦੀ ਮੀਟਿੰਗ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਕਵੀ ਦਰਬਾਰ ਨੂੰ ਭਰਵਾਂ ਹੁੰਗਾਰਾ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਸਾਹਿਤਕ ਮਹਿਕ ਨਾਲ ਭਰਪੂਰ ਰਹੀ 'ਕਾਫ਼ਲੇ' ਦੀ ਮਿਲਣੀ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਸਾਥੀ ਲੁਧਿਆਣਵੀ ਨਾਲ਼ ਬੈਠਕ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਕਾਫਲੇ ਦੀ ਮਾਸਿਕ ਮੀਟਿੰਗ ਹੋਈ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਕਾਫ਼ਲਾ' - ਅਗਸਤ ਦੀ ਮਹੀਨੇਵਾਰ ਮੀਟਿੰਗ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਕਾਫ਼ਲੇ ਵਿੱਚ ਮਹੱਤਵਪੂਰਨ ਗੱਲਬਾਤ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਕਾਫ਼ਲੇ ਵੱਲੋਂ ਰਾਗ਼, ਸਾਜ਼, ਤੇ ਸ਼ਬਦ ਨੂੰ ਸਮਰਪਿਤ ਮੀਟਿੰਗ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਅਮਰ ਸੂਫ਼ੀ ਨਾਲ਼ ਰੂਬਰੂ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਕਾਵਿ-ਨਾਟਕ 'ਤੇ ਵਿਸ਼ੇਸ਼ ਗੱਲ-ਬਾਤ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਉਂਕਾਰਪ੍ਰੀਤ ਦੀ ਕਿਤਾਬ ਰਲੀਜ਼ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਕਾਫ਼ਲੇ ਵੱਲੋਂ ਪੰਜਾਬੀ ਭਾਸ਼ਾ ਦੇ ਵਿਕਾਸ ਬਾਰੇ ਵਿਚਾਰ-ਚਰਚਾ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਨਾਟਕ ਦਿਵਸ ਅਤੇ ਮਾਰਚ ਦੇ ਸ਼ਹੀਦਾਂ ਨੂੰ ਸਮਰਪਿਤ ਹੋਈ ਮੀਟਿੰਗ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    'ਜਲ੍ਹਿਆਂ ਵਾਲ਼ਾ ਬਾਗ਼' ਨੂੰ ਸਮਰਪਿਤ ਮੀਟਿੰਗ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਪੰਜਾਬ ਦੀ ਸਾਹਿਤਕ ਸਥਿਤੀ ਬਾਰੇ ਹੋਈ ਚਰਚਾ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    'ਸਾਰੰਗੀ ਦੀ ਮੌਤ ਤੇ ਹੋਰ ਕਹਾਣੀਆਂ' ਲੋਕ ਅਰਪਣ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਕਾਫ਼ਲੇ ਵੱਲੋਂ ਜਸਵੰਤ ਸਿੰਘ ਕੰਵਲ ਦੇ ਜੀਵਨ ਅਤੇ ਲਿਖਤ 'ਤੇ ਭਰਪੂਰ ਚਰਚਾ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਕਹਾਣੀ ਕਲਾ ਅਤੇ ਪੰਜਾਬੀ ਭਾਸ਼ਾ ਦੀ ਸਥਿਤੀ ਬਾਰੇ ਭਰਪੂਰ ਚਰਚਾ ਹੋਈ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਰਵਿੰਦਰ ਸਹਿਰਾਅ ਅਤੇ ਮਨਜੀਤ ਇੰਦਰਾ ਨਾਲ਼ ਹੋਈ ਵਿਸ਼ੇਸ਼ ਬੈਠਕ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਬ੍ਰਜਿੰਦਰ ਗੁਲਾਟੀ ਜੀ ਨੂੰ ਨਮ ਅੱਖਾਂ ਨਾਲ਼ ਦਿੱਤੀ ਸ਼ਰਧਾਂਜਲੀ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਕਾਫ਼ਲੇ ਵੱਲੋਂ ਅਮਰੀਕ ਡੋਗਰਾ ਨਾਲ਼ ਇੱਕ ਮੁਲਾਕਾਤ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਕਵਿਤਾ ਵਿਚਲੀ ਸਿਰਜਣਾਤਮਕਤਾ ਦੀ ਪਛਾਣ 'ਤੇ ਹੋਈ ਭਰਪੂਰ ਚਰਚਾ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਕਾਫ਼ਲੇ ਦੀ ਔਨਲਾਈਨ ਮੀਟਿੰਗ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਕਵੀ ਦਰਬਾਰ ਦੇ ਰੂਪ ਵਿੱਚ ਹੋਈ ਕਾਫਲੇ ਦੀ ਔਨਲਾਈਨ ਮੀਟਿੰਗ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਸੁਰਜਨ ਜ਼ੀਰਵੀ ਦੀ ਕਿਤਾਬ ਰਲੀਜ਼ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਸਾਹਿਤ ਦੇ ਮਿਆਰ ਪ੍ਰਤੀ ਭਰਪੂਰ ਵਿਚਾਰ-ਚਰਚਾ ਹੋਈ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਕਾਫ਼ਲੇ ਵੱਲੋਂ ਕਿਸਾਨ ਅੰਦੋਲਨ ਦੇ ਹੱਕ ਵਿੱਚ ਮੀਟਿੰਗ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਕਾਫ਼ਲੇ ਵੱਲੋਂ ਮੀਟਿੰਗ ਵਿੱਚ ਮੌਜੂਦਾ ਸਥਿਤੀ ‘ਤੇ ਹੋਈ ਚਰਚਾ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਕਾਫ਼ਲਾ ਟਰਾਂਟੋ ਦੀ ਮੀਟਿੰਗ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਪ੍ਰੀਤ ਮਨਪ੍ਰੀਤ ਨਾਲ਼ ਬੈਠਕ ਬਹੁਤ ਹੀ ਰੌਚਕ ਰਹੀ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ‘ਤਾਰਿਆਂ ਦੇ ਪਾਰ’ ਕਾਵਿ-ਸੰਗ੍ਰਹਿ ਨੂੰ ਕੀਤਾ ਗਿਆ ਲੋਕ-ਅਰਪਣ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਸਾਹਿਤ ਵਿਚਲੇ ਪੱਖ-ਪਾਤ ਸਬੰਧੀ ਕਾਫ਼ਲੇ ਵੱਲੋਂ ਅਹਿਮ ਫ਼ੈਸਲੇ ਲਏ ਗਏ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ‘ਟੁੱਟੇ ਸਿਤਾਰੇ ਚੁਗਦਿਆਂ ਰਲੀਜ਼ ਕੀਤੀ ਗਈ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  • ਨਾਟਕ ਦਿਵਸ ਅਤੇ ਮਾਰਚ ਦੇ ਸ਼ਹੀਦਾਂ ਨੂੰ ਸਮਰਪਿਤ ਹੋਈ ਮੀਟਿੰਗ (ਖ਼ਬਰਸਾਰ)


    ਬਰੈਂਪਟਨ:-  ਕੁਲਵਿੰਦਰ ਖਹਿਰਾ, ਬ੍ਰਜਿੰਦਰ ਗੁਲਾਟੀ, ਅਤੇ ਪਰਮਜੀਤ ਦਿਓਲ ਦੀ ਦੇਖ-ਰੇਖ ਹੇਠ ਹੋਈ 'ਪੰਜਾਬੀ ਕਲਮਾਂ ਦਾ ਕਾਫ਼ਲਾ ਟਰਾਂਟੋ' ਦੀ ਮਾਰਚ ਮਹੀਨੇ ਦੀ ਮੀਟਿੰਗ ਵਿੱਚ ਜਿੱਥੇ ਨਾਟਕ ਦਿਵਸ ਬਾਰੇ ਗੱਲ-ਬਾਤ ਹੋਈ ਓਥੇ ਮਾਰਚ ਮਹੀਨੇ ਦੇ ਸ਼ਹੀਦ: ਭਗਤ ਸਿੰਘ, ਰਾਜ ਗੁਰੁ, ਸੁਖਦੇਵ, ਅਤੇ ਪਾਸ਼ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਉਨ੍ਹਾਂ ਦੇ ਸਾਹਿਤਕ ਨਜ਼ਰੀਏ ਬਾਰੇ ਵਿਚਾਰ ਪੇਸ਼ ਕੀਤੇ ਗਏ। ਰਿੰਟੂ ਭਾਟੀਆ ਵੱਲੋਂ ਖ਼ੂਸਬੂਰਤ ਤਰੰਨਮ ਵਿੱਚ ਬਾਬਾ ਬੁੱਲੇ ਸ਼ਾਹ ਦੀ ਕਾਫੀ ਪੇਸ਼ ਕੀਤੇ ਜਾਣ ਤੋਂ ਬਾਅਦ ਬ੍ਰਜਿੰਦਰ ਗੁਲਾਟੀ ਜੀ ਵੱਲੋਂ ਨਾਟਕ ਦੇ ਇਤਿਹਾਸ ਬਾਰੇ ਵਿਸਥਾਰ ਸਹਿਤ ਪਰਚਾ ਪੜ੍ਹਿਆ ਗਿਆ ਜਿਸ ਵਿੱਚ ਉਨ੍ਹਾਂ ਨੇ ਜਿੱਥੇ ਦੁਨੀਆਂ ਭਰ ਦੇ ਨਾਟਕ ਦਾ ਇਤਿਹਾਸ ਪੇਸ਼ ਕੀਤਾ ਓਥੇ ਪੰਜਾਬੀ ਨਾਟਕ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਦੇ ਸੰਸਾਰ ਪੱਧਰ ਦੇ ਪੰਜਾਬੀ ਨਾਟਕ ਦੀ ਤਸਵੀਰ ਪੇਸ਼ ਕੀਤੀ।  ਲੰਮੇਂ ਸਮੇਂ ਤੋਂ ਨਾਟਕ ਨਾਲ਼ ਜੁੜੇ ਨਾਟਕਕਾਰ ਜਸਪਾਲ ਢਿੱਲੋਂ ਨੇ ਕੈਨੇਡਾ ਵਿੱਚ ਪੰਜਾਬੀ ਨਾਟਕ ਨੂੰ ਦਰ-ਪੇਸ਼ ਮਸਲਿਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਦ੍ਰਸ਼ਕ, ਨਿਰਦੇਸ਼ਕ, ਅਤੇ ਲੇਖਕ ਦੀ ਆਪਣੀ ਸਾਂਝ ਹੁੰਦੀ ਹੈ ਅਤੇ ਇਸੇ ਸਾਂਝ ਸਦਕਾ ਹੀ ਕੋਈ ਨਾਟਕ ਸਫ਼ਲ ਨਾਟਕ ਬਣਦਾ ਹੈ। ਉਨ੍ਹਾਂ ਨੇ ਸ਼ਿਕਵਾ ਵੀ ਕੀਤਾ ਅਜੇ ਤੱਕ ਪੰਜਾਬੀ ਨਾਟਕ ਆਪਣੇ ਅਜਿਹੇ ਦ੍ਰਸ਼ਕ ਪੈਦਾ ਨਹੀਂ ਕਰ ਸਕਿਆ ਜੋ ਖੁਦ ਨਾਟਕ ਵੇਖਣ ਲਈ ਉਤਾਵਲੇ ਹੋਣ। 


    ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਬਾਰੇ ਸਾਥੀ ਅਮ੍ਰਿਤ ਢਿੱਲੋਂ ਵੱਲੋਂ ਵਿਚਾਰ ਪੇਸ਼ ਕੀਤੇ ਗਏ। ਪਾਸ਼ ਬਾਰੇ ਬੋਲਦਿਆਂ ਜਗੀਰ ਸਿੰਘ ਕਾਹਲੋਂ ਨੇ ਕਿਹਾ ਕਿ ਨਕਸਲੀ ਦੌਰ ਵਿੱਚ ਨੌਜਵਾਨ ਪੀੜ੍ਹੀ ਬਦਲਾਓ ਚਾਹੁੰਦੀ ਸੀ ਅਤੇ ਇਸ ਦੌਰ ਦੀ ਇਹ ਪ੍ਰਾਪਤੀ ਸੀ ਕਿ ਇਸ ਨਾਲ਼ ਜੁੜੇ ਲੇਖਕ ਸਿਰਫ ਲੇਖਕ ਹੀ ਨਹੀਂ ਸਨ ਸਗੋਂ ਐਕਟਿਵਿਸਟ ਵੀ ਸਨ ਅਤੇ ਲਹਿਰ ਵਿੱਚ ਪੂਰੇ ਸਰਗਰਮ ਸਨ। ਉਨ੍ਹਾਂ ਕਿਹਾ ਕਿ ਪਾਸ਼ ਦੀ ਕਿਤਾਬ 'ਲੋਹ ਕਥਾ' ਸਿਰਫ ਨਾਂ ਵਜੋਂ ਹੀ 'ਲੋਹ ਕਥਾ' ਨਹੀਂ ਸੀ ਸਗੋਂ ਪੜ੍ਹਨ ਵਾਲੇ ਨੂੰ ਵੀ ਲੋਹਾ ਬਣਾਉਣ ਦੀ ਸਮਰੱਥਾ ਵੀ ਰੱਖਦੀ ਸੀ। ਪ੍ਰੋæ ਕਾਹਲ਼ੋਂ ਦੇ ਕਹਿਣ ਮੁਤਾਬਕ ਜਿੱਥੇ ਪਾਸ਼ ਨੇ ਪੰਜਾਬੀ ਕਵਿਤਾ ਵਿੱਚ ਨਵੇਂ ਬਿੰਬ, ਨਵੀਆਂ ਤਸ਼ਬੀਹਾਂ, ਅਤੇ ਨਵੀਂ ਵਿਚਾਰਧਾਰਾ ਲਿਆਂਦੀ ਓਥੇ ਉਸਦੀ ਆਪਣੀ ਜ਼ਿੰਦਗੀ ਵੀ ਉਸਦੀ ਸ਼ਾਇਰੀ ਵਰਗੀ ਸੀ। 
    ਤਰਕਸ਼ੀਲ ਸੋਸਾਇਟੀ ਨਾਲ਼ ਜੁੜੇ ਅਤੇ ਪੰਜਾਬ ਤੋਂ ਕੈਨੇਡਾ ਫੇਰੀ 'ਤੇ ਆਏ ਸੁਰਜੀਤ ਦੌਧਰ ਨੇ ਅੱਗੇ ਗੱਲ ਤੋਰਦਿਆਂ ਕਿਹਾ ਕਿ ਮਾਰਚ ਦਾ ਮਹੀਨਾ ਖੱਬੇ-ਪੱਖੀ ਸੋਚ ਲਈ ਮਹੱਤਵ ਰੱਖਦਾ। ਉਨ੍ਹਾਂ ਕਿਹਾ ਕਿ ਪਾਸ਼ ਦੀ ਕਵਿਤਾ ਜਦੋਂ ਸਲੇਬਸ ਵਿੱਚ ਲੱਗੀ ਹੋਈ ਸੀ ਤਾਂ ਉਸ ਵੇਲ਼ੇ ਲੋਕ ਸਭਾ ਵਿੱਚ ਪੂਰਾ ਹੰਗਾਮਾ ਕੀਤਾ ਗਿਆ ਕਿ ਤੁਸੀਂ ਸਿਲੇਬਸ  ਵਿੱਚ ਪਾਸ਼ ਦੀ ਕਵਿਤਾ ਕਿਉਂ ਪੜ੍ਹਾ ਰਹੇ ਓ? ਉਨ੍ਹਾਂ ਕਿਹਾ ਕਿ ਏਥੇ ਸਰਕਾਰ ਦਾ ਆਪਣਾ ਡਰ ਬੋਲ ਰਿਹਾ ਸੀ ਅਤੇ ਉਹ ਪਾਸ਼ ਦੀ ਕਵਿਤਾ ਨੂੰ ਸਿਲੇਬਸ ਵਿੱਚੋਂ ਕਢਵਾਉਣਾ ਚਾਹੁੰਦੀ ਸੀ। ਉਨ੍ਹਾਂ ਕਿਹਾ ਕਿ ਵਾਦ-ਵਿਵਾਦ ਵਿੱਚੋਂ ਕੁਝ ਨਹੀਂ ਨਿਕਲ਼ਦਾ ਪਰ ਸੰਵਾਦ ਵਿੱਚੋਂ ਬਹੁਤ ਕੁਝ ਕੱਢਿਆ ਜਾ ਸਕਦਾ ਹੈ। 
    ਤਰਕਸ਼ੀਲ ਸੋਸਾਇਟੀ ਦੇ ਵਿਸ਼ੇਸ਼ ਸੱਦੇ 'ਤੇ ਨਾਟਕ ਕਰਨ ਆਏ ਨਾਟਕਕਾਰ ਬਲਵਿੰਦਰ ਦਿਵਾਨਾ ਨੇ ਜਿੱਥੇ ਆਪਣੇ ਨਾਟਕ ਬਾਰੇ ਜਾਣਕਾਰੀ ਸਾਂਝੀ ਕੀਤੀ ਓਥੇ ਕਿਹਾ ਕਿ ਜਲ੍ਹਿਆਂ ਵਾਲ਼ਾ ਬਾਗ਼ ਵਿੱਚ ਤਾਂ ਇੱਕ ਖੂਹ ਸੀ ਜੋ ਲਾਸ਼ਾਂ ਨਾਲ਼ ਭਰ ਗਿਆ ਪਰ ਮੌਜੂਦਾ ਸਰਕਾਰ ਵੱਲੋਂ ਹਰ ਘਰ ਅੱਗੇ ਅਜਿਹੇ ਖੂਹ ਪੁੱਟ ਦਿੱਤੇ ਗਏ ਨੇ।
    ਨਾਮਧਾਰੀ ਸੰਪਰਦਾ ਦੇ ਮੁਖੀ ਠਾਕਰ ਦਲੀਪ ਸਿੰਘ ਨੇ ਜਿੱਥੇ ਡੇਰਾਵਾਦ ਦੇ ਵਿਵਾਦ ਦੀ ਗੱਲ ਕੀਤੀ ਓਥੇ ਗੁਰਦਵਾਰਿਆਂ ਵਿੱਚ ਭਾਰੂ ਹੁੰਦੇ ਜਾ ਰਹੇ ਡੇਰਾਵਾਦ ਬਾਰੇ ਵੀ ਚਿੰਤਾ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਦੇਸ਼ 'ਤੇ ਰਾਜ ਹਮੇਸ਼ਾਂ ਉਹ ਲੋਕ ਹੀ ਕਰਦੇ ਰਹੇ ਨੇ ਜਿਨ੍ਹਾਂ ਨੇ ਦੇਸ਼ ਨਾਲ਼ ਗ਼ਦਾਰੀਆਂ ਕੀਤੀਆਂ। ਉਨ੍ਹਾਂ ਨੇ ਮਾਤ-ਭਾਸ਼ਾ ਦੀ ਅਹਿਮੀਅਤ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਹਰ ਵਿਅਕਤੀ ਨੂੰ ਆਪਣੀ ਮਾਤ-ਭਾਸ਼ਾ ਨੂੰ ਸਤਿਕਾਰ ਦੇਣਾ ਚਾਹੀਦਾ ਹੈ।
    ਕਵਿਤਾ ਦੇ ਦੌਰ ਵਿੱਚ ਬਲਰਾਜ ਧਾਲੀਵਾਲ਼, ਪ੍ਰਤੀਕ, ਜਗੀਰ ਸਿੰਘ ਕਾਹਲੋਂ, ਸੁਰਿੰਦਰਜੀਤ ਕੌਰ, ਡਾæ ਕ੍ਰਿਸ਼ਨ ਚੰਦਰ, ਹਰਦਿਆਲ ਝੀਤਾ, ਅਤੇ ਜਸਵਿੰਦਰ ਸੰਧੂ ਨੇ ਕਵਿਤਾਵਾਂ ਅਤੇ ਗ਼ਜ਼ਲਾਂ ਪੇਸ਼ ਕੀਤੀਆਂ। ਤਾਰਾ ਸਿੰਘ ਥਿੰਦ, ਜਸਵਿੰਦਰ ਸਿੰਘ, ਜੋਗੀ ਸੰਘੇੜਾ, ਗੁਰਦਿਆਲ ਬੱਲ, ਪਰਮਿੰਦਰ ਧਾਲੀਵਾਲ, ਬਲਜੀਤ ਧਾਲੀਵਾਲ, ਸੁਰਜੀਤ ਸਿੰਘ ਸਰਾਂ, ਬਲਦੇਵ ਦੂਹੜੇ, ਦਲੀਪ ਸਿੰਘ, ਅਤੇ ਗੁਰਬਚਨ ਸਿੰਘ ਵੀ ਮੀਟਿੰਗ ਵਿੱਚ ਹਾਜ਼ਰ ਸਨ। ਮੀਟਿੰਗ ਦੀ ਪ੍ਰਬੰਧਕੀ ਕਾਰਵਾਈ ਬ੍ਰਜਿੰਦਰ ਗੁਲਾਟੀ, ਮਨਮੋਹਨ ਸਿੰਘ ਗੁਲਾਟੀ, ਗੁਰਜਿੰਦਰ ਸੰਘੇੜਾ, ਅਤੇ ਸੁਰਿੰਦਰ ਖਹਿਰਾ ਵੱਲੋਂ ਨਿਭਾਈ ਗਈ ਜਦਕਿ ਸਟੇਜ ਦੀ ਜ਼ਿੰਮੇਂਵਾਰੀ ਕੁਲਵਿੰਦਰ ਖਹਿਰਾ ਨੇ ਨਿਭਾਈ।

    ਪਰਮਜੀਤ ਦਿਓਲ
    (ਪਰਮਜੀਤ ਦਿਓਲ)