ਕਦੇ ਸਾਹਾਂ ਤੋਂ ਪੁੱਛਦਾ ਹਾਂ (ਕਵਿਤਾ)

ਸੁਰਜੀਤ ਸਿੰਘ ਕਾਉਂਕੇ   

Email: sskaonke@gmail.com
Cell: +1301528 6269
Address:
ਮੈਰੀਲੈਂਡ United States
ਸੁਰਜੀਤ ਸਿੰਘ ਕਾਉਂਕੇ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਕਦੇ ਸਾਹਾਂ ਤੋਂ ਪੁੱਛਦਾ ਹਾਂ
ਕਦੇ ਆਹਾਂ ਤੋਂ ਪੁੱਛਦਾ ਹਾਂ
ਗਲੇ ਚੋ’ ਖਿਸਕ ਜਾਵਣ ਜੋ 
ਕਦੇ ਬਾਹਾਂ ਤੋਂ ਪੁੱਛਦਾ ਹਾਂ

ਕਦੇ ਰੀਤਾਂ ਤੋਂ ਪੁੱਛਦਾ ਹਾਂ
ਕਦੇ ਗੀਤਾਂ ਤੋਂ ਪੁੱਛਦਾ ਹਾਂ
ਇਹ ਲੰਮੀ ਹੇਕ ਹੈ ਕਿੰਨੀ
ਹੁਣ ਲੰਮੀ ਟੇਕ ਹੈ ਕਿੰਨੀ

ਕਦੇ ਪੁੱਛਦਾ ਹਾਂ ਬਾਤਾਂ ਤੋਂ 
ਆਇਆ ਕਿਸਦਾ ਹੁੰਗਾਰਾ ਹੈ
ਮੇਰੇ ਮਨ ਦੀ ਧਰਾਤਲ ਚੋ’
ਦਿਸੇ ਕਿਸਦਾ ਨਜ਼ਾਰਾ ਹੈ

ਕਦੇ ਫੁੱਲਾਂ ਤੋਂ ਪੁੱਛਦਾ ਹਾਂ
ਕਦੇ ਪੁੱਛਦਾ ਬਹਾਰਾਂ ਤੋਂ 
ਕਿੰਨੀ ਕੁ ਵਾਟ ਲੰਬੀ ਹੈ
ਮੈਂ ਪੁੱਛਦਾ ਹਾਂ ਖ਼ਿਜ਼ਾਵਾਂ ਤੋਂ 

ਰਾਤੀਂ ਸੁਪਨਿਆਂ ਚ ਪੁੱਛਦਾ ਹਾਂ 
ਮੈਂ ਉਸਦੀ ਰੁਸਵਾਈ ਤੋਂ 
ਕਿਉਂ ਕੀਤੇ ਜ਼ਖ਼ਮ ਪੁੱਛਦਾ ਹਾਂ 
ਮੈਂ ਉਸਦੀ ਬੇਵਫ਼ਾਈ ਤੋਂ 

ਕਦੇ ਸਾਹਾਂ ਤੋਂ ਪੁੱਛਦਾ ਹਾਂ 
ਕਦੇ ਆਹਾਂ ਤੋਂ ਪੁੱਛਦਾ ਹਾਂ
ਗਲੇ ਚੋਂ ਖਿਸਕ ਰਹੀਆਂ ਜੋ
ਕਦੇ ਆਹਾਂ ਤੋਂ ਪੁੱਛਦਾ ਹਾਂ