ਮੈਂ ਮਾਂ ਦੀ ਸਿਫਤ ਨਹੀਂ ਲਿਖ ਸਕਦਾ,
ਇਹ ਤਾਂ ਰੱਬ ਦਾ ਦੂਜਾ ਨਾਂ,
ਸਭ ਤੋਂ ਪਹਿਲਾਂ ਇਸ ਦੁਨੀਅਾਂ ਤੇ,
ਜੋਂ ਜਨਮੀ ਸੀ ਉਹ ਇੱਕ ਮਾਂ,
ਮੈਂ ਮਾਂ ਦੀ ਸਿਫ਼ਤ ਨਹੀਂ ਲਿਖ ਸਕਦਾ,
ਇਹ ਤਾਂ ਰੱਬ ਦਾ ਦੂਜਾ ਨਾਂ,
:
ਮਾਂ ਹੀ ਹੈ ਉਹ ਸੋਹਣੀ ਮੂਰਤ,
ਜਿਸ ਵਿੱਚ ਰੱਬ ਸਮਾਇਆ,
ਮਾਂ ਹੀ ਤਾਂ ਹੈ ਜੱਗ ਜਣਨੀ,
ਜਿਸ ਸੋਹਣਾ ਜਗਤ ਦਿਖਾਇਆ,
ਮਾਂ ਬਾਝੋਂ ਨਾ ਇਸ ਜੱਗ ਤੇ,
ਕੋਈ ਕਰ ਸਕਦਾ ਠੰਡੜੀ ਛਾਂ,
ਮੈਂ ਮਾਂ ਦੀ ਸਿਫ਼ਤ ਨਹੀਂ ਲਿਖ ਸਕਦਾ,
ਇਹ ਤਾਂ ਰੱਬ ਦਾ ਦੂਜਾ ਨਾਂ,
:
ਪੁੱਤ ਸੁੱਕੀ ਤੇ ਅਾਪ ਗਿੱਲੀ ਤੇ,
ਮਾਂ ਸੌ ਕੇ ਰਾਤ ਲੰਘਾਉਦੀ,
ਹਰ ਮਾੜੀ ਬਿਪਤਾ ਨੰੂ ਮਾਂ,
ਆਪਣੇ ਪਿੰਡੇ ਤੇ ਹੰਢਾਉਦੀ,
ਜੁਗ ਜੁਗ ਜੀਵੇ ਪੁੱਤ ਜੱਗ ਤੇ,
ਤਾਹੀਂਓ ਲੈਦੀ ਉਹ ਰੱਬ ਦਾ ਨਾਂ,
ਮੈਂ ਮਾਂ ਦੀ ਸਿਫ਼ਤ ਨਹੀਂ ਲਿਖ ਸਕਦਾ,
ਇਹ ਤਾਂ ਰੱਬ ਦਾ. ਦੂਜਾ ਨਾਂ,
:
ਸਾਰਾ ਜੱਗ ਸੁੰਨਾਂ ਹੋ ਜਾਂਦਾ,
ਜਦ ਮਾਂ ਨਜ਼ਰੀ ਨਾ ਪੈਦੀ,
ਮਾਂ ਦੀ ਮਮਤਾ ਸਭ ਤੋਂ ਉੱਚੀ,
ਇਹ ਸਾਰੀ ਦੁਨੀਅਾਂ ਕਹਿੰਦੀ,
ਮਾਂ ਬਿਨਾਂ ਨਾ ਕੋਈ ਰੋਟੀ ਪੁੱਛਦਾ,
ਟੁੱਕਰ ਖੋਹ ਲੈ ਜਾਂਦੇ ਕਾਂ,
ਮੈਂ ਮਾਂ ਦੀ ਸਿਫ਼ਤ ਨਹੀਂ ਲਿਖ ਸਕਦਾ,
ਇਹ ਤਾਂ ਰੱਬ ਦਾ ਦੂਜਾ ਨਾਂ,
:
ਸਾਰੀ ਉਮਰ ਦੇਣ ਨਹੀਂ ਦੇ ਸਕਦਾ,
ਮੈਂ ਮੇਰੀ ਮਾਂ ਦੇ ਪਰ ਉਪਕਾਰਾਂ ਦਾ,
ਜਨਮ ਲੈਣ ਤੋਂ ਜੋ ਹੁਣ ਤੱਕ ਕੀਤੇ,
ਉਹ ਸਾਰੇ ਲਾਡ ਪਿਅਾਰਾ ਦਾ,
ਸਾਰੇ ਜੱਗ ਤੋਂ ਸੋਹਣਾ ਲੱਗਦਾ,
ਕੰਗ ਮੈਨੰੂ ਮੇਰੀ ਸੋਹਣੀ ਮਾਂ ਦਾ ਨਾਂ,
ਮੈਂ ਮਾਂ ਦੀ ਸਿਫ਼ਤ ਨਹੀਂ ਲਿਖ ਸਕਦਾ,
ਇਹ ਤਾਂ ਰੱਬ ਦਾ ਦੂਜਾ ਨਾਂ।