ਤੁਰ ਸੱਜਣਾ ਕਿਤੇ ਦੂਰ ਗਇਓ
(ਕਵਿਤਾ)
ਸਾਡੀ ਧੁਰ ਅੰਦਰੋ ਰੂਹ ਚੁਰਾ ਕੇ
ਪੱਲੇ ਸਾਡੇ ਪੰਡ ਗਮਾਂ ਦੀ ਪਾ ਕੇ
ਬਿਰਹਾ ਦੀ ਸਾਨੂੰ ਹਾਕ ਮਾਰ ਕੇ
ਤੁਰ ਸੱਜਣਾ ਕਿਤੇ ਦੂਰ ਗਇਓ……
ਰੰਗ ਬਿਰੰਗੀਆਂ ਰੁਤਾਂ ਖੋਹ ਕੇ
ਕਾਲੀਆਂ ਰਾਤਾਂ ਦੇ ਵਿੱਚ ਹਉੰਕੇ
ਵੇਖਿਆ ਨਾ ਕਿਤੇ ਪਲ ਵੀ ਸੋਂ ਕੇ
ਤੁਰ ਸੱਜਣਾ ਕਿਤੇ ਦੂਰ ਗਇਓ……
ਵਿੱਚ ਪਿਆਰਾ ਪੀਂਘ ਚੜਾ ਕੇ
ਮੁਹੱਬਤਾਂ ਦੀਆ ਕਸਮਾਂ ਪਾ ਕੇ
ਜ਼ਿੰਦਗੀ ਦੇ ਸਾਥੋਂ ਸਾਹ ਚੁਰਾ ਕੇ
ਤੁਰ ਸੱਜਣਾ ਕਿਤੇ ਦੂਰ ਗਇਓ……
ਦੁਨੀਆਂ ਤੋਂ ਸਾਨੂੰ ਵੀ ਦੂਰ ਲਿਜਾ ਕੇ
ਛੱਡ ਗਇਓ ਰਾਹ ਅਨਜਾਣੇ ਪਾ ਕੇ
ਜ਼ਿੰਦੜੀ ਮਲੂਕ, ਦੁੱਖ ਡਾਹਢੇ ਲਾ ਕੇ
ਤੁਰ ਸੱਜਣਾ ਕਿਤੇ ਦੂਰ ਗਇਓ……
ਇਸ਼ਕ ਪੰਜ਼ੇਬਾਂ ਦੀ ਪੈਰੀ ਬੇੜੀ ਪਾ ਕੇ
ਰਸ਼ਮ-ਰਿਵਾਜਾਂ, ਸਭ ਸੰਗਲ ਲਾਹ ਕੇ
"ਬੁੱਕਣਵਾਲੀਏ" ਦਾ ਨਾਂ ਚਮਕਾ ਕੇ
ਤੁਰ ਸੱਜਣਾ ਕਿਤੇ ਦੂਰ ਗਇਓ……