ਪਿਆਰ ਵਿਚੋਂ ਅਸੀਂ ਧੋਖਾ ਖਾ ਲਿਆ ।
ਰੋਗ ਜਿੰਦਗੀ ਨੂੰ ਉਮਰ ਦਾ ਲਾ ਲਿਆ।
ਵੱਸਦਾ ਰਹੇਂ ਤੂੰ ਚੰਨ ਖੁਸ਼ੀਆਂ ਵਿਚ,
ਸਾਡੇ ਦਰ ਆ ਗਮ ਡੇਰਾ ਲਾ ਲਿਆ।
ਲਾ ਲਾ ਕੇ ਲਾਰੇ ਸਾਥ ਨਿਭੌਣ ਦੇ,
ਤੂੰ ਨੋਚ ਨੋਚ ਕੇ ਸੱਜਣਾਂ ਖਾ ਲਿਆ ।
ਬਿਰਹੋਂ ਦੀਆਂ ਪੀੜਾਂ ਸੰਗ ਸੱਜਣਾਂ ,
ਅਸੀਂ ਵੀ ਜਿਉਣ ਦਾ ਭੇਦ ਪਾ ਲਿਆ।
ਸਾਡੇ ਪਿਆਰ ਨੂੰ ਦੁਨੀਆ ਦੇ ਡਰ,
ਘੁਣ ਦੇ ਵਾਂਗ ਹੈ ਵਿਚੇ ਵਿਚ ਖਾ ਲਿਆ।
ਵਸਦਾ ਸੁਖੀ ਤੈਨੂੰ ਵੇਖ ਕੇ ਸਿੱਧੂ ,
ਦੁੱਖ ਨੂੰ ਮੈ ਤਾਂ ਦਿਲ ਵਿਚ ਲੁਕਾ ਲਿਆ।