ਮੇਰੇ ਬੈਗ ਦਾ ਸ਼ਿੰਗਾਰ, ਮੇਰੀ ਪਿਆਰੀ ਕਾਪੀ
ਮੇਰੀ ਪਿੱਠ ਦੀ ਕਰੇ ਸਵਾਰੀ, ਮੇਰੀ ਪਿਆਰੀ ਕਾਪੀ
ਉਦਯੋਗਾਂ ਤੋਂ ਬਣ ਕੇ ਆਵੇ, ਮੇਰੀ ਪਿਆਰੀ ਕਾਪੀ
ਕਾਗਜ, ਗੱਤਾ, ਕੱਪੜਾ ,ਰੰਗ ਤੋਂ ਬਣੇ, ਮੇਰੀ ਪਿਆਰੀ ਕਾਪੀ
ਪਿੰਨਾਂ ,ਗੂੰਦ, ਲੇਟੀ, ਧਾਗਾ ਜੋੜ ਕੇ ਰੱਖੇ, ਮੇਰੀ ਪਿਆਰੀ ਕਾਪੀ
ਪਾਪਾ ਮੰਮੀ ਨੇ ਚਾਵਾਂ ਨਾਲ ਖਰੀਦੀ, ਮੇਰੀ ਪਿਆਰੀ ਕਾਪੀ
ਸੌ ਸਫਿਆਂ ਤੋਂ ਵੱਧ ਹਰ ਵਿਸ਼ੇ ਦੀ, ਮੇਰੀ ਪਿਆਰੀ ਕਾਪੀ
ਪ੍ਰਾਪਤ ਕੀਤੇ ਗਿਆਨ ਨੂੰ ਦਰਜ ਕਰਾਂ ਮੈਂ ਵਿੱਚ, ਮੇਰੀ ਪਿਆਰੀ ਕਾਪੀ
ਮੇਰੇ ਗਿਆਨ ਦਾ ਭੰਡਾਰ, ਮੇਰੀ ਪਿਆਰੀ ਕਾਪੀ
ਮੇਰੀ ਲਿਖਤ ਦੀ ਦਿੱਖ, ਮੇਰੀ ਪਿਆਰੀ ਕਾਪੀ
ਮੇਰੀ ਸ਼ਖਸ਼ੀਅਤ ਦਾ ਦਰਪਣ, ਮੇਰੀ ਪਿਆਰੀ ਕਾਪੀ
ਮੰਮੀ ਤੋਂ ਸ਼ਾਬਾਸ਼ ਦੁਆਵੇ, ਮੇਰੀ ਪਿਆਰੀ ਕਾਪੀ
ਪਾਪਾ ਦਾ ਦਿਲ ਖੁਸ਼ ਕਰੇ, ਮੇਰੀ ਪਿਆਰੀ ਕਾਪੀ
ਇਕ ਤੋਂ ਸੱਤ ਤੱਕ ਸਿਤਾਰੇ ਦੁਆਵੇ, ਮੇਰੀ ਪਿਆਰੀ ਕਾਪੀ
ਅਧਿਆਪਕਾਂ ਤੋਂ ਗੁਡ, ਵੈਰੀ ਗੁਡ, ਐਕਸੀਲੈਂਟ ਦੁਆਵੇ, ਮੇਰੀ ਪਿਆਰੀ ਕਾਪੀ
ਸੀ.ਸੀ.ਈ ਦੇ ਪੂਰੇ ਨੰਬਰ ਦੁਆਵੇ, ਮੇਰੀ ਪਿਆਰੀ ਕਾਪੀ
ਕਿਰਿਆਵਾਂ ਦੇ ਪੂਰੇ ਅੰਕ ਦੁਆਵੇ, ਮੇਰੀ ਪਿਆਰੀ ਕਾਪੀ
ਇਮਤਿਹਾਨਾਂ ਵਿੱਚ 'ਏ' ਗਰੇਡ ਦੁਆਵੇ, ਮੇਰੀ ਪਿਆਰੀ ਕਾਪੀ
ਮੇਰਾ ਮੈਰਿਟ ਵਿੱਚ ਸਥਾਨ ਲਿਆਵੇ, ਮੇਰੀ ਪਿਆਰੀ ਕਾਪੀ
ਵੱਡੇ ਵੱਡੇ ਟੈਸਟ ਪਾਸ ਕਰਾਵੇ, ਮੇਰੀ ਪਿਆਰੀ ਕਾਪੀ
ਮੇਰੇ ਹੱਥਾਂ ਨੂੰ ਕੰਮ ਲਾਵੇ, ਮੇਰੀ ਪਿਆਰੀ ਕਾਪੀ
ਮੇਰੇ ਧਿਆਨ ਨੂੰ ਇਕਾਗਰ ਕਰੇ, ਮੇਰੀ ਪਿਆਰੀ ਕਾਪੀ
ਮਨ ਵਿੱਚ ਪੜ੍ਹਾਈ ਪ੍ਰਤੀ ਵਿਸ਼ਵਾਸ ਜਗਾਏ, ਮੇਰੀ ਪਿਆਰੀ ਕਾਪੀ
ਸਹਿਪਾਠੀਆਂ ਲਈ ਵਿੱਦਿਆ ਸਾਂਝੀ ਕਰਵਾਏ, ਮੇਰੀ ਪਿਆਰੀ ਕਾਪੀ
ਸਿੱਖਿਆ ਅਧਿਕਾਰੀਆਂ ਦਾ ਮੇਰੇ ਪ੍ਰਤੀ ਵਿਸ਼ਵਾਸ ਜਗਾਏ, ਮੇਰੀ ਪਿਆਰੀ ਕਾਪੀ
ਪੜਾਈ ਪ੍ਰਤੀ ਡਰ ਨੂੰ ਖਤਮ ਕਰਵਾਏ, ਮੇਰੀ ਪਿਆਰੀ ਕਾਪੀ
ਕਦੇ ਨਾ ਮੇਰਾ ਮਨ ਪੜਾਈ ਤੋਂ ਭਟਕਾਏ, ਮੇਰੀ ਪਿਆਰੀ ਕਾਪੀ
ਭੁੱਲਿਆ ਗਿਆਨ ਮੁੜ ਯਾਦ ਕਰਵਾਏ, ਮੇਰੀ ਪਿਆਰੀ ਕਾਪੀ
ਜਦੋਂ ਭਰ ਜਾਵੇ ਤਾਂ ਚਾਵਾਂ ਨਾਲ ਲਗਾਵਾਂ ਨਵੀਂ, ਮੇਰੀ ਪਿਆਰੀ ਕਾਪੀ
ਨਵੀਂ ਜਮਾਤ ਵਿੱਚ ਨਵੀਂ ਪੜਾਈ ਕਰਨ ਲਈ ਮੈਨੂੰ ਭੇਜੇ, ਮੇਰੀ ਪਿਆਰੀ ਕਾਪੀ
ਅਗਲੀ ਜਮਾਤ ਵਿੱਚ ਮੈਨੂੰ ਭੇਜਕੇ ਖੁਸ਼ ਹੋ ਜਾਵੇ, ਮੇਰੀ ਪਿਆਰੀ ਕਾਪੀ
ਕਾਮਯਾਬੀ ਦਾ ਅਸ਼ੀਰਵਾਦ ਦੇ ਕੇ ਮੇਰੇ ਤੋਂ ਅਲੱਗ ਹੋ ਜਾਵੇ, ਮੇਰੀ ਪਿਆਰੀ ਕਾਪੀ
ਕਾਗਜ਼ ਉਦਯੋਗ ਵਿੱਚ ਪੁਨਰ-ਚੱਕਰ ਲਈ ਚਲੀ ਜਾਵੇ, ਮੇਰੀ ਪਿਆਰੀ ਕਾਪੀ
ਨਵੀਂ ਬਣ ਮੁੜ ਬਜ਼ਾਰ ਆ ਜਾਵੇ, ਮੇਰੀ ਪਿਆਰੀ ਕਾਪੀ
ਬਜ਼ਾਰ ਤੋਂ ਖੁਸ਼ੀ – ਖੁਸ਼ੀ ਮਂੈ ਮੁੜ ਲਿਆਵਾਂ, ਮੇਰੀ ਪਿਆਰੀ ਕਾਪੀ
ਸਦਾ ਰਿਣੀ ਰਹਾਂਗਾ ਪੇੜ – ਪੌਦਿਆਂ ਦਾ ਜਿਹਨਾਂ ਤੋਂ ਬਣੇ, ਮੇਰੀ ਪਿਆਰੀ ਕਾਪੀ
ਧੰਨਵਾਦ ਮੈਂ ਕਰਾਂ ਧਰਤੀ ਦਾ ਜਿਸ ਤੋਂ ਪ੍ਰਾਪਤ ਸਮੱਗਰੀ ਨਾਲ ਬਣੇ, ਮੇਰੀ ਪਿਆਰੀ ਕਾਪੀ
ਘਰ ਵਿੱਚ ਵੀ ਮੇਰਾ ਅਧਿਆਪਕ ਬਣੇ, ਮੇਰੀ ਪਿਆਰੀ ਕਾਪੀ
ਕਰਦਾ ਹਾਂ ਪ੍ਰਣਾਮ ਅਧਿਆਪਕਾਂ ਨੂੰ ਜਿਹਨਾਂ ਸਦਕਾ ਲਿਖੀ ਗਈ, ਮੇਰੀ ਪਿਆਰੀ ਕਾਪੀ।
ਕਰਦਾ ਹਾਂ ਪ੍ਰਣਾਮ ਅਧਿਆਪਕਾਂ ਨੂੰ ਜਿਹਨਾਂ ਸਦਕਾ ਲਿਖੀ ਗਈ, ਮੇਰੀ ਪਿਆਰੀ ਕਾਪੀ॥