ਤੁਸੀਂ ਅਸਲੀ ਰਾਖੇ ਸਾਡੇ ਦੇਸ਼ ਦੇ,
ਜੋ ਉੱਚਾ ਰੱਖਣ ਤਿਰੰਗੇ ਦੀ ਸ਼ਾਨ ਨੂੰ,
ਤੁਹਾਡੇ ਤੋਂ ਨਾ ਵੱਡਾ ਕੋਈ ਸੂਰਮਾ,
ਜੋ ਦੇਸ਼ ਲਈ ਛੋਟਾ ਸਮਝਣ ਜਾਨ ਨੂੰ,
ਤੁਸਾਂ ਲੜਦੇ ਲੜਦੇ ਜਾਨਾਂ ਦੇਵਣ,
ਅਸੀਂ ਭੁੱਲ ਜਾਂਦੇ ਤਹਾਡੇ ਅਹਿਸਾਨ ਨੂੰ,
ਤੁਹਾਡੇ ਖੂਨ ਦਾ ਹਰ ਇਕ ਕਤਰਾ,
ਰੰਗ ਦਿੰਦਾਂ ਧਰਤੀ ਅਸਮਾਨ ਨੂੰ,
ਸਹੀਦ ਅਖਵਾਉਣਾ ਕੋਈ ਸੌਖਾ ਨਹੀ,
ਤੁਸਾਂ ਛੱਡਦੇ ਹੱਸਦੇ-ਵੱਸਦੇ ਜਹਾਨ ਨੂੰ,
ਅਸੀਂ ਸੌਂਦੇ ਤੁਸਾਂ ਜਾਗਦੇ,
ਪਤਾ ਨਹੀ ਕਿੰਨਾ ਕੁੱਝ ਤਿਆਗਦੇ,
ਫੌਜੀ ਵੀਰੋ ਦੇਸ਼ ਖੜਾ ਤੁਹਾਡੇ ਮੌਢਿਆ ਤੇ,
ਡਿੱਗਣ ਦਿਉ ਨਾ ਕਦੇ ਭਾਰਤ ਮਹਾਨ ਨੂੰ,
ਤੁਸੀਂ ਅਸਲੀ ਰਾਖੇ ਸਾਡੇ ਦੇਸ਼ ਦੇ,
ਜੋ ਉੱਚਾ ਰੱਖਣ ਤਿਰੰਗੇ ਦੀ ਸ਼ਾਨ ਨੂੰ!