ਸਾਇਕਲ (ਕਵਿਤਾ)

ਪ੍ਰਵੀਨ ਸ਼ਰਮਾ   

Email: er.parveen2008@gmail.com
Cell: +91 94161 68044
Address: ਰਾਉਕੇ ਕਲਾਂ, ਏਲਨਾਬਾਦ
ਸਿਰਸਾ India
ਪ੍ਰਵੀਨ ਸ਼ਰਮਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਮੋਟਰਾਂ ਦੇ ਨਾਲੋਂ ਵੀਰੋ,  ਸਾਇਕਲ ਸਵਾਰੀ ਚੰਗੀ , 
ਹਰ ਰੋਜ਼ ਥੋੜ੍ਹੀ ਬਹੁਤੀ , ਸਾਇਕਲ ਚਲਾਈਏ ਜੀ । 

ਜਾਣਾ ਜੇ ਬਾਜ਼ਾਰ ਹੋਵੇ,  ਸਬਜੀ ਹੈ ਲੈਕੇ ਆਉਣੀ , 
ਛੱਡ  ਕੇ  ਸਕੂਟਰ  ਨੂੰ , ਸਾਈਕਲ ਤੇ ਜਾਈਏ ਜੀ । 

ਹੋਰ  ਨਿੱਕੇ  ਮੋਟੇ ਕੰਮ , ਹੋਣ  ਨੇੜੇ - ਤੇੜੇ  ਜੋ  ਵੀ , 
ਐਸੇ ਕੰਮਾਂ ਲਈ ਹੀਰੋ , ਹਾਂਡੇ  ਨਾ  ਭਜਾਈਏ ਜੀ । 

ਗੋਡੇ ਨਾ  ਖਲੋਣ ਕਦੇ , ਮੁੱਕੇ  ਨਾ  ਗਰੀਸ  ਬਾਬਾ , 
ਵਰਜਿਸ਼  ਨਾਲੇ  ਪੈਸੇ ,  ਤੇਲ  ਦੇ  ਬਚਾਈਏ  ਜੀ । 

ਮੋਟਰਾਂ ਦਾ ਧੂੰਆਂ ਮਾੜਾ ,  ਦੂਸ਼ਿਤ  ਹਵਾ  ਨੂੰ  ਕਰੇ , 
ਹੁੰਦਾ  ਪ੍ਰਦੂਸ਼ਣ   ਜੋ ,  ਓਸ   ਨੂੰ  ਘਟਾਈਏ   ਜੀ । 

ਹਾਰਨਾ ਦਾ ਸ਼ੋਰ ਘਟੂ ,  ਕਿੰਨੀ ਫਾਇਦੇਮੰਦ ਬਾਤ , 
ਸਾਇਕਲ ਦੀ ਹੌਲੀ ਹੌਲੀ, ਟੱਲੀ ਨੂੰ ਵਜਾਈਏ ਜੀ । 

ਚੀਜ਼  ਚੰਗੀ ਗੁਣਕਾਰੀ ,  ਭੋਰਾ  ਨੁਕਸਾਨ  ਹੈਨੀਂ ,  
ਆਪਾਂ ਸਾਰੇ ਆਦਤ ਜੇ, ਸਾਈਕਲ ਦੀ ਪਾਈਏ ਜੀ । 

ਕਹਿਣੀ "ਪ੍ਰਵੀਨ" ਗੱਲ ,  ਦੂਜੇ ਨੂੰ ਆਸਾਨ ਹੁੰਦੀ , 
ਚੰਗੀ ਗੱਲ ਦੂਜੇ ਨਾਲੋਂ,  ਪਹਿਲਾਂ ਅਪਨਾਈਏ ਜੀ ।