ਆਸੇ ਪਾਸੇ ਤੱਕ ਸੱਜਣਾ।
ਸੂਲੀ ਚੜਦਾ ਸੱਚ ਸੱਜਣਾ।
ਤੇਰੇ ਮੂਰ੍ਹੇ ਝੂਠ ਵੇਖ ਲੈ,
ਨਾਚ ਰਿਹਾ ਹੈ ਨੱਚ ਸੱਜਣਾ।
ਕਿੰਨਾਂ ਚਿਰ ਤੂੰ ਹੋਰ ਝੱਲਣਾ,
ਦੁੱਖਾਂ ਨੂੰ ਹੈ ਹੱਸ ਸੱਜਣਾ।
ਬਿੰਨਾਂ ਮੰਗੇ ਕੌਣ ਪਾਉਦਾ,
ਝੋਲੀ ਦੇ ਵਿਚ ਹੱਕ ਸੱਜਣਾ।
ਇਹ ਹੀਰੇ ਵਰਗੀ ਕਿਰਤ ਤਿਰੀ,
ਲੁੱਟਣ ਕਹਿਕੇ ਕੱਚ ਸੱਜਣਾ।
ਸਾਧ ਸਿਆਸੀ ਚੋਰ ਬੱਣਕੇ,
ਤੋੜਨ ਤੇਰਾ ਲੱਕ ਸੱਜਣਾ।
ਲੋਕਾਂ ਨੂੰ ਖਾ ਸਾਧ ਜਾਣਗੇ,
ਜੇ ਨਾਂ ਖੋਲ੍ਹੀ ਅੱਖ ਸੱਜਣਾ।
ਸਿੱਧੂ ਫਰਜ ਪਛਾਣ ਆਪਣਾ,
ਤਾਂ ਹੀ ਰਹਿਣਾ ਨੱਕ ਸੱਜਣਾ।