ਵਿਚਾਰ ਮੰਚ ਦੀ ਿਕੱਤਰਤਾ (ਖ਼ਬਰਸਾਰ)


ਵਿਸ਼ਵ ਪੰਜਾਬੀ ਸਾਹਿਤ ਵਿਚਾਰ ਮੰਚ ਦੀ ਇਕੱਤਰਤਾ ਪੰਜਾਬੀ ਭਵਨ ਲੁਧਿਆਣਾ ਵਿਖੇ ਮੰਚ ਦੇ ਪ੍ਰਧਾਨ ਡਾ. ਗੁਲਜ਼ਾਰ ਸਿੰਘ ਪੰਧੇਰ, ਪੰਜਾਬੀ ਸਾਹਿਤ ਅਕਾਡਮੀ ਦੇ ਸੀਨੀਅਰ ਮੀਤ ਪ੍ਰਧਾਨ ਸੁਰਿੰਦਰ ਕੈਲੇ, ਜਨਰਲ ਸਕੱਤਰ ਦਲਵੀਰ ਸਿੰਘ ਲੁਧਿਆਣਵੀ ਅਤੇ ਨਵਾਂ ਜ਼ਮਾਨਾ ਦੇ ਸੰਪਾਦਕ ਜਤਿੰਦਰ ਪਨੂੰ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਮੰਚ ਦੇ ਸਮੂਹ ਮੈਂਬਰਾਂ ਵੱਲੋਂ ਵੱਧ ਰਹੀ ਤਪਸ਼ ਨੂੰ ਘੱਟ ਕਰਨ ਲਈ ਵੱਧ ਤੋਂ ਵੱਧ ਬੂਟੇ ਲਾ ਕੇ ਧਰਤੀ ਮਾਂ ਨੂੰ ਹਰਿਆ-ਭਰਿਆ ਬਣਾਉਣਾ ਅਤੇ ਕੁਦਰਤੀ ਸ੍ਰੋਤਾਂ ਨੂੰ ਸੰਜਮ ਨਾਲ ਵਰਤਨਾ ਚਾਹੀਦਾ ਹੈ।
  
ਸਿਰਜਣਧਾਰਾ ਦੇ ਪ੍ਰਧਾਨ ਕਰਮਜੀਤ ਸਿੰਘ ਔਜਲਾ ਨੇ ਉਘੇ ਸਾਹਿਤਕਾਰ ਕਿਰਪਾਲ ਸਿੰਘ ਕਸੇਲ ਨੂੰ ਸ਼ਰਧਾਂਜਲੀ ਅਰਪਿਤ ਕਰਦਿਆਂ ਕਿਹਾ ਕਿ ਉਸ ਮਹਾਨ ਸ਼ਖ਼ਸੀਅਤ ਦਾ ਜਿੰਨਾ ਵੀ ਸਤਿਕਾਰ ਕੀਤਾ ਜਾਵੇ, ਉਹ ਵੀ ਘੱਟ ਹੈ।
ਿੰਜ ਸੁਰਜਨ ਸਿੰਘ ਨੇ ਰੁੱਖਾਂ 'ਤੇ ਕਵਿਤਾ ਪੇਸ਼ ਕਰਕੇ ਰਚਨਾਵਾਂ ਦਾ ਦੌਰ ਸ਼ੁਰੂ ਕੀਤਾ।  ਬੁੱਧ ਸਿੰਘ ਨੀਲੋ  ਨੇ 'ਹੁਣ ਸਾਡੀ ਵਾਰੀ ਐ', ਮਲਕੀਤ ਸਿੰਘ ਮਾਲੜਾ ਨੇ 'ਮਾਂ ਤੇਰੀ ਇਕ ਚੁੱਪ ਨੇ ਮੇਰਾ ਕਤਲ ਕਰਾਇਆ', ਸੁਰਿੰਦਰ ਕੈਲੇ ਨੇਇਮੰਨੀ ਕਹਾਣੀ 'ਹੰਝੂਆਂ ਦੀ ਆਵਾਜ਼', ਬਲਵਿੰਦਰ ਅਲਖ ਗਲੈਕਸੀ ਨੇ '…ਜਰਮਨ ਬਣਤਾ ਦੇਖੇਂਗੇ', ਜਨਮੇਜਾ ਸਿੰਘ ਜੌਹਲ ਨੇ ਦੋ ਕਵਿਤਾਵਾਂ 'ਸਮੇਂ ਦੀ ਚਾਲ' ਅਤੇ 'ਤਾਏ ਦਾ ਕਰੈਕਟਰ', ਜਸਵਿੰਦਰ ਕੌਰ ਫਗਵਾੜਾ ਨੇ ਗ਼ਜ਼ਲ 'ਨ੍ਹੇਰੇ ਵਿਚ ਗੁਆਚੀ ਆਪਣੀ ਹੋਂਦ ਨੂੰ ਕਿੱਦਾਂ ਭਾਲਾਂਗੇ', ਦਲਵੀਰ ਸਿੰਘ ਲੁਧਿਆਣਵੀ ਨੇ ਛੋਟੀ ਕਹਾਣੀ 'ਫ਼ਰਕ', ਕੁਲਵਿੰਦਰ ਕੌਰ ਕਿਰਨ ਨੇ ਗੀਤ 'ਰੋਕੋ ਨਸ਼ਿਆ 'ਚ ਡੁਬਦਾ ਪੰਜਾਬ ਨੀ ਸਈਓ'  ਦੇ ਇਲਾਵਾ ਬਲਕੌਰ ਸਿੰਘ ਗਿੱਲ, ਡਾ. ਕੁਲਵਿੰਦਰ ਕੌਰ ਮਿਨਹਾਸ, ਮੇਜਰ ਸਿੰਘ, ਕਮਿਕਰ ਸਿੰਘ, ਪੰਧੇਰ, ਜੌਨ ਸਹੋਤਰਾ, ਸਿਮਰਨਦੀਪ ਸਿੰਘ {੧ਏਐਸਸੀਓਆਰਪੀ} ਆਦਿ ਨੇ ਆਪੋ-ਆਪਣੇ ਵਿਚਾਰ ਪੇਸ਼ ਕੀਤੇ। ਰਚਨਾਵਾਂ ਤੇ ਉਸਾਰੂ ਬਹਿਸ ਤੇ ਸੁਝਾਅ ਵੀ ਦਿੱਤੇ ਗਏ। 
ਸਦੀਵੀ ਵਿਛੋੜਾ ਦੇ ਗਏ ਸਾਹਿਤਕਾਰ ਜਗਮੋਹਨ ਸਿੰਘ ਓਸਟਰ, ਪ੍ਰੋ: ਕਿਰਪਾਲ ਸਿੰਘ ਕਸੇਲ ਅਤੇ ਪ੍ਰੋ: ਪੂਰਨ ਸਿੰਘ ਵਿਦੇਸ਼ ਨੂੰ ਸ਼ਰਧਾਂਜਲੀ ਦਿੰਦੇ ਹੋਏ ਉਨ੍ਹਾਂ ਦੇ ਪਰਿਵਾਰਾਂ ਨਾਲ ਇਸ ਦੁੱਖ ਦੀ ਘੜੀ ਵਿਚ ਸ਼ਰੀਕ ਹੁੰਦੇ ਹੋਏ ਇਸ ਇਕੱਤਰਤਾ ਦੀ ਸਮਾਪਤੀ ਹੋ ਗਈ।