ਅੱਜ ਦਾ ਯੁੱਗ ਇਕ ਪ੍ਰਤਿਯੋਗੀ ਯੁੱਗ ਹੈ।ਅੱਜ ਦੇ ਯੁੱਗ ਵਿਚ ਕੇਵਲ ਦੂਜੇ ਤੋ ਅੱਗੇ ਨਿਕਲਣ ਦੀ ਦੌੜ ਲੱਗੀ ਹੋਈ ਹੈ।ਕਈ ਤਾਂ ਇਸ ਨਾਲ ਲੜਦੇ ਹੋਏ ਇਸ ਨੂੰ ਪਾਰ ਕਰ ਕੇ ਇਕ ਵਧੀਆ ਮੁਕਾਂਮ ਪ੍ਰਾਪਤ ਕਰ ਲੈਂਦੇ ਹਨ ,ਪਰ ਕੁਝ ਲੋਕ ਸਿਰਫ ਇਕ ਦੋ ਵਾਰ ਠੋਕਰਾਂ ਖਾ ਕੇ ਬੈਠ ਜਾਂਦੇ ਹਨ ਜਾ ਕਹਿ ਸਕਦੇ ਹਾਂ ਕਿ ਹਾਰ ਜਾਂਦੇ ਹਨ।ਇਸ ਵੇਲੇ ਵਿਅਕਤੀ ਦੇ ਮਨ ਵਿਚ ਇਕ ਸਵਾਲ ਉਠਦਾ ਹੈ ਕਿ " ਕੀ ਕੀਤਾ ਜਾਵੇ ਇਸ ਸਮੇਂ ਵਿਚ ?" ਇਸ ਪ੍ਰਸਨ ਦੇ ਦੋ ਉਤਰ ਹੋ ਸਕਦੇ ਹਨ ਜਾ ਕਹਿ ਸਕਦੇ ਹਾਂ ਕਿ ਦੋ ਤਰ੍ਹਾਂ ਦੀ ਸੋਚ ਹੋ ਸਕਦੀ ਹੈ।ਪਹਿਲੀ ਸੋਚ ਇਹ ਹੋ ਸਕਦੀ ਹੈ ਕਿ ਉਸ ਰਾਹ ਨੂੰ ਛੱਡ ਕੇ ਕੋਈ ਹੋਰ ਰਾਹ ਚੁਣ ਲਿਆ ਜਾਵੇ ,ਜੋ ਕਿ ਉਸ ਰਾਹ ਤੋ ਸੌਖਾ ਹੋਵੇ ।ਦੂਜੀ ਸੋਚ ਇਹ ਹੋ ਸਕਦੀ ਹੈ ਕਿ ਇਸ ਹਾਰ ਤੋ ਸਿੱਖਿਆ ਲੈਂਦੇ ਹੋਏ ਇਕ ਯਤਨ ਹੋਰ ਕੀਤਾ ਜਾਵੇ।ਇਸ ਚੀਜ ਦਾ ਫੈਸਲਾ ਤੁਹਾਨੂੰ ਹੀ ਕਰਨਾ ਪਵੇਗਾ ਚਾਹੇ ਤਾ ਤੁਸੀਂ ਸਾਰੀ ਉਮਰ ਹਾਰ ਦੇ ਗਮ ਨਾਲ ਪਸੂਆਂ ਵਾਂਗ ਸਿਰ ਝੁਕਾ ਕੇ ਰਹਿ ਸਕਦੇ ਹੋ ਜਾ ਇਸ ਵਿਚਾਰ ਨੂੰ ਸਮਝਣ ਦੀ ਕੋਸਿਸ ਕਰ ਸਕਦੇ ਹੋ ਕਿ ਹਾਰ ਸਿਰਫ ਇਕ ਤਜੱਰਬਾ ਹੈ ਜਿਸ ਤੋ ਪ੍ਰੇਰਣਾ ਲਈ ਜਾ ਸਕਦੀ ਹੈ।ਅਸਲ ਵਿਚ ਜਦੋ ਮਨੁੱਖ ਤਨ ਤੋ ਨਹੀਂ ਮਨ ਤੋ ਹਾਰ ਜਾਂਦਾ ਹੈ ਉਹੀ ਉਸ ਦੀ ਅਸਲ ਵਿਚ ਹਾਰ ਹੁੰਦੀ ਹੈ।ਹਾਰੇ ਹੋਏ ਦਿਮਾਗ ਵਾਲੇ ਮਨੁੱਖ ਨੂੰ ਇਹ ਹੀ ਨਹੀਂ ਪਤਾ ਹੁੰਦਾ ਕਿ ਜਦੋ ਉਸ ਨੇ ਕਦਮਾਂ ਨੂੰ ਪਿੱਛੇ ਜਾਣ ਲਈ ਕਿਹਾ ਤਾਂ ਉਹ ਜਿੱਤ ਦੇ ਬਹੁਤ ਨੇੜੇ ਸੀ।ਆਪਣੇ ਮਨ ਨੂੰ ਇਕ ਟੀਚੇ ਉੱਤੇ ਕੇਂਦਰਿਤ ਕਰਨਾ ਅਤੇ ਉਸ ਨੂੰ ਪ੍ਰਾਪਤ ਕਰਨ ਲਈ ਮਿਹਨਤ ਕਰਨੀ ਹੀ ਅਸਲ ਵਿਚ ਤੁਹਾਡੀ ਸਭ ਤੋ ਵੱਡੀ ਜਿੱਤ ਹੁੰਦੀ ਹੈ।ਮਨੁੱਖ ਦਾ ਮਨ ਬਹੁਤ ਚੰਚਲ ਹੈ ।ਚੰਚਲ ਚਿਤ ਕਿਸੀ ਵੀ ਮੁਸਕਿਲ ਨੂੰ ਦੇਖ ਕੇ ਰਾਹ ਬਦਲਣ ਜਾ ਆਪਣੀ ਯਾਤਰਾ ਨੂੰ ਵਿਚਕਾਰ ਛੱਡਣ ਵਾਰੇ ਸੋਚ ਲੈਂਦਾ ਹੈ।ਸ਼ਾਤ ਅਤੇ ਇਕਾਗਰ ਚਿਤ ਬੜੀ ਹੀ ਆਸਾਨੀ ਨਾਲ ਵੱਡੀ ਤੋ ਵੱਡੀ ਸਮੱਸਿਆ ਦਾ ਹੱਲ ਲੱਭ ਲੈਂਦਾ ਹੈ।ਇਸ ਅਸਾਂਤ ਚਿਤ ਨਾਲ ਅਸੀਂ ਕਦੇ ਵੀ ਕੁਝ ਵੱਡਾ ਨਹੀਂ ਕਰ ਸਕਦੇ।ਮੈਂ ਤੁਹਾਨੂੰ ਇਹ ਸਲਾਹ ਦੇਵਾਂਗਾ ਕਿ ਜਿਹੜੇ ਬੰਦੇ ਜ਼ਹਿਨ ਤੋ ਹਾਰ ਜਾਂਦੇ ਹਨ ਉਹ ਦੁਨੀਆਂ ਤੇ ਕੋਈ ਵੀ ਮੁਕਾਂਮ ਹਾਸਿਲ ਨਹੀਂ ਕਰ ਸਕਦੇ।ਮੰਜਿਲ ਉਸ ਵੱਲ ਦੇਖਦੀ ਹੋਈ ਉਸਨੂੰ ਪੁਕਾਰਦੀ ਹੈ ਪਰੰਤੂ ਉਸ ਦਾ ਅਸਾਂਤ ਮਨ ਉਸ ਨੂੰ ਮੰਜਿਲ ਵੱਲ ਜਾਣ ਤੋ ਰੋਕਦਾ ਹੈ।
ਅੱਜ ਦੇ ਇਸ ਭੋਤਿਕਵਾਦੀ ਅਤੇ ਨਿੱਜ ਕੇਂਦਰਿਤ ਸੰਸਾਰ ਵਿਚ ਗਿਆਨ ਨੂੰ ਵੇਚਣਾ ਇਕ ਧੰਦਾ ਬਣ ਗਿਆ ਹੈ ਅਤੇ ਗਿਆਨ ਨੂੰ ਕੇਵਲ ਦੂਜੇ ਤੋ ਅੱਗੇ ਵੱਧਣ ਲਈ ਵਰਤਿਆਂ ਜਾ ਰਿਹਾ ਹੈ ਜਦੋ ਕਿ ਗਿਆਨ ਦਾ ਉਦੇਸ਼ ਦੂਜੇ ਨੂੰ ਪਛਾਣਨਾ ਨਹੀਂ ਸਗੋਂ ਗਿਆਂਨ ਨਾਲ ਖੁਦ ਨੂੰ ਉੱਤਮ ਬਣਾਉਣਾ ਹੋਣਾ ਚਾਹੀਦਾ ਹੈ।ਗਿਆਨੀ ਮਨੁੱਖ ਹਰ ਥਾਂ ਸਨਮਾਨ ਪਾਉਂਦਾ ਹੈ।