ਜਦ ਵੀ ਆਵੇਂ ਤੇਜੀ ਵਿਚ ਆਉਨਾਂ।
ਆ ਕੇ ਤੂੰ ਦਿਲ ਦਾ ਚੈਨ ਉਡਾਉਨਾਂ।
ਕਿਹੜੀ ਗਲਤੀ ਮੇਰੇ ਤੋਂ ਹੋ ਗਈ।
ਉਗਲਾਂ ਤੇ ਜਿਸ ਕਰਕੇ ਨੱਚਾਉਨਾਂ।
ਤੂੰ ਬਣਕੇ ਬੂੰਦ ਸਵਾਤੀ ਵਰਸ ਜਾ।
ਵਾਂਗ ਪਪੀਹੇ ਦੇ ਕਿਉਂ ਤੜਫਾਉਨਾਂ।
ਦੀਦ ਪਿਆਸੀ ਹਾਂ ਬੈਠੀ ਅਜਲ ਤੋਂ।
ਤੂੰ ਕਦ ਆ ਕੇ ਹੈ ਦਰਸ਼ ਵਖਾਉਨਾਂ।
ਵਿਚ ਅਣਜਾਣੇ ਜੇ ਗਲਤੀ ਹੋ ਗਈ।
ਉਹ ਦੀ ਵੀ ਸਿੱਧੂ ਮਾਫੀ ਚਾਹੁਨਾਂ।
ਜੇਕਰ ਕੁਝ ਆਖ ਪਿਆਰ ਚ ਹੋ ਗਿਆ।
ਬਾਤ ਬਤੰਗੜ ਦੱਸ ਕਿਉਂ ਬਣਾਉਨਾਂ।