ਚੱਲਦੀ ਬੱਸ ਵਿੱਚ,
ਬੈਠੇ ਆਦਮੀ ।
ਬੈਠੇ ਆਦਮੀਆਂ ਦੇ ,
ਮਨਾਂ ਅੰਦਰ ਚੱਲਦੇ ਵਿਚਾਰ ।
ਚੱਲਦੇ ਵਿਚਾਰਾਂ ਵਿੱਚ ,
ਠਹਿਰਿਆ ਵਿਕਾਸ।
ਠਹਿਰੇ ਵਿਕਾਸ ਅੰਦਰ,
ਸੁਲਗਦਾ ਵਿਦਰੋਹ ।
ਸੁਲਗਦੇ ਵਿਦਰੋਹ ਅੰਦਰ ,
ਗੁਆਚੇ ਅਸਲ ਮੁੱਦੇ ।
ਅਸਲ ਮੁੱਦਿਆਂ ਤੋਂ ਦੂਰ ਹੋ ,
ਚੱਲਦੀ ਸਿਆਸਤ।
ਚੱਲਦੀ ਸਿਆਸਤ ਤੇ ਬਣਦੀਆਂ ਸਰਕਾਰਾਂ ,
ਬਣਦੀਆਂ ਸਰਕਾਰਾਂ ਤੇ ,
ਲੁੱਟੇ ਜਾਂਦੇ ਲੋਕ ।
ਲੁੱਟੇ -ਪੁੱਟੇ ਲੋਕਾਂ ਦੇ ,
ਮਨਾਂ ਅੰਦਰ ਵੱਸੀ ਇੱਕ ਆਸ।
ਆਸ ਚੰਗੇ ਦਿਨਾਂ ਦੀ ,
ਚੰਗੇ ਦਿਨਾਂ ਦੇ ਲਾਰਿਆਂ ਵਿੱਚ ,
ਕੱਟ ਰਹੀ ਜ਼ਿੰਦਗੀ।
ਕੱਟ ਰਹੀ ਜ਼ਿੰਦਗੀ ਵਿੱਚ,
ਸਿਸਕ -ਸਿਸਕ ਮਰ ਰਹੇ ਅਰਮਾਨ ।
ਮਰ ਰਹੇ ਅਰਮਾਨ ਕਰਦੇ ਘਾਣ ,
ਘਾਣ ਸਾਡਾ ਤੇ ਸਾਡੀ ਸੋਚ ਦਾ।
ਮਰ ਰਹੀ ਸਾਡੀ ਸੋਚ ,
ਮਾਰ ਰਹੀ ਹੈ ਲੋਕਤੰਤਰ ਨੂੰ ।