ਤੇਜਾਬ ਤੋਂ ਗੁਲਾਬ (ਕਹਾਣੀ)

ਹਾਕਮ ਸਿੰਘ ਮੀਤ   

Email: hakimsingh100@gmail.com
Cell: +91 82880 47637
Address:
ਮੰਡੀ ਗੋਬਿੰਦਗਡ਼੍ਹ (India) Doha Qatar United Arab Emirates
ਹਾਕਮ ਸਿੰਘ ਮੀਤ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਭੋਲੀ ਮਾਪਿਆਂ ਦੀ ਬੜੀ ਸੁਸ਼ੀਲ,ਫੁਰਤੀਲੀ,ਹਰ ਇੱਕ ਨੂੰ ਆਪਣੀ ਮਿੱਠੀ ਆਵਾਜ਼ ਵਿੱਚ ਮੋਹ ਲੈਣ ਵਾਲੀ ਬਹੁਤ ਸਿਆਣੀ ਇਕਲੋਤੀ ਧੀ ਸੀ । ਜਿਸ ਦਾ ਜਨਮ ਵਿਆਹ ਤੋਂ ਬਾਰਾਂ ਤੇਰਾਂ ਸਾਲ ਬਾਅਦ ਹੋਇਆ ਸੀ। ਮਾਂ-ਪਿਓ ਨੇ ਉਸ ਨੂੰ ਪੁੱਤਾਂ ਵਾਂਗ ਪਾਲਿਆ ਪੋਸਿਆ ਅਤੇ ਆਪਣੇ ਪੈਰਾਂ ਤੇ ਖੜ੍ਹਨ ਯੋਗ ਬਣਾਇਆ। ਅਜੇ ਪਿੰਡ ਦੇ ਸਕੂਲ ਵਿੱਚ ਹੀ ਪੜ੍ਹ ਰਹੀ , ਹਮੇਸ਼ਾ ਉਸ ਦਾ ਬਾਪੂ ਉਸ ਨੂੰ ਕਿਹਾ ਕਰਦਾ ਸੀ । ਮੈਂ ਆਪਣੇ ਪੁੱਤਰ ਨੂੰ ਇੱਕ ਡਾਕਟਰ ਬਣਾਉਣਾ ਹੈ ਤਾਂ ਜੋ ਗਰੀਬ ਲੋਕਾਂ ਦਾ ਭਲਾ ਕਰ ਸਕੇ । ਇੱਕ ਦਿਨ ਇਹੋ ਜਿਹਾ ਪਹਾੜ ਟੁੱਟਿਆ ਕਿ ਸੜਕ ਦੁਰਘਟਨਾ ਵਿੱਚ ਉਸਦੇ ਬਾਪੂ ਹਾਕਮ ਸਿੰਘ ਮੀਤ ਦੀ ਮੌਤ ਹੋ ਗਈ । ਹੁਣ ਘਰ ਦੀ ਸਾਰੀ ਜ਼ਿੰਮੇਵਾਰੀ ਦਾ ਬੌਝ ਉਸਦੀ ਮਾਂ ਗੁਰਜੀਤ ਦੇ ਮੋਢਿਆਂ ਤੇ ਪੈ ਗਿਆ ਸੀ । ਉਸ ਨੇ ਵੀ ਉਸਦਾ ਦੂਜਾ ਪਿਓ ਬਣਕੇ ਮਾਂ ਪਿਓ ਦਾ ਫਰਜ਼ ਨਿਭਾਇਆ। ਪੁੱਤਾਂ ਵਾਂਗ ਪਾਲੀ ਹੋਈ ਆਪਣੀ ਧੀ ਨੂੰ ਜ਼ਿੰਦਗੀ ਦੇ ਹਰ ਖੇਤਰ ਵਿੱਚ ਕਾਮਯਾਬ ਹੋਣ ਲਈ ਪ੍ਰੇਰਿਤ ਕੀਤਾ।
ਬਸ ਮਾਂ ਹਮੇਸ਼ਾ ਇੱਕੋ ਹੀ ਗੱਲ ਕਿਹਾ ਕਰਦੀ ਸੀ , ਪੁੱਤ ਤੂੰ ਆਪਣੇ ਪਿਓ ਦੀ ਪੱਗ ਮਾਂ ਦੀ ਚੁੰਨੀ ਦਾ ਧਿਆਨ ਰੱਖੀਂ । ਭੋਲੀ ਵੀ ਕਿਹਾ ਕਰਦੀ ਸੀ ਮਾਂ ਮੈਂ ਤੇਰੀ ਕੁੜੀ ਨਹੀਂ, ਮੈਂ ਤੇਰਾ ਮੁੰਡਾ ਹਾਂ । ਅੱਜ ਜਦੋਂ ਸਕੂਲ ਦੀ ਆਖਰੀ ਕਲਾਸ ਦਸਵੀਂ ਵਿੱਚੋਂ ਫਸਟ ਆਈ ਜੀਤ ਨੂੰ ਇੰਝ ਲੱਗ ਰਿਹਾ ਸੀ ਜਿਵੇਂ ਉਸ ਨੇ ਕੋਈ ਸਰਹੱਦ ਜਿੱਤ ਲਈ ਹੋਵੇ। ਨਾਲ ਨਾਲ ਉਹ ਆਪਣੀ ਧੀ ਦੇ ਜਵਾਨ ਹੋਣ ਦੀ ਚਿੰਤਕ ਵੀ ਸੀ । ਹਵਾ ਬਹੁਤ ਮਾੜੀ ਚੱਲ ਰਹੀ , ਉਹ ਸਮਾਜ ਵਿੱਚ ਹੋ ਰਹੀਆਂ ਜਵਾਨ ਕੁੜੀਆਂ ਨਾਲ ਅਨੋਖੀਆਂ ਘਟਨਾਵਾਂ ਬਾਰੇ ਆਮ ਲੋਕਾਂ ਦੇ ਮੂੰਹੋਂ ਸੁਣਿਆ ਕਰਦੀ ਸੀ । ਬਸ ਇੱਕੋ ਅਰਦਾਸ ਕਰਿਆ ਕਰਦੀ ਸੀ ਮੇਰੀ ਧੀ ਮਰਨ ਵਾਲੇ ਦੇ ਬੋਲ ਪੁਗਾ ਦੇਵੇ । ਉਸਦੀ ਆਤਮਾ ਨੂੰ ਵੀ ਸ਼ਾਂਤੀ ਮਿਲ ਜਾਵੇ । ਫਿਰ ਮੇਰੀ ਧੀ ਨੂੰ ਕੋਈ ਚੰਗਾ ਜਿਹਾ ਹਮਸਫ਼ਰ ਮਿਲ ਜਾਵੇ ।ਜਿਹੜਾ ਹਮੇਸ਼ਾ ਖੁਸ਼ ਰੱਖੇ ਆਪਣੀ ਬਣਾਕੇ ਡੋਲੀ ਵਿੱਚ ਲੈ ਜਾਵੇ । ਅੱਜ ਭੋਲੀ ਆਪਣੀ ਮਾਂ ਨਾਲ ਘਰ ਦਾ ਕੰਮਕਾਰ ਛੇਤੀ ਛੇਤੀ ਨਿਪਟਾਉਣ ਲੱਗੀ ਹੋਈ ਸੀ । ਹੁਣ ਮਾਂ ਧੀ ਘਰਦਾ ਕੰਮ ਨਿਬੇੜ ਕੇ ਇੱਕੋ ਮੰਜੇ ਤੇ ਬੈਠੀਆਂ ਸਨ । ਮਾਂ ਦੇ ਗਲ਼ ਨੂੰ ਚਿੰਬੜ ਕੇ ਕਹਿਣ ਲੱਗੀ ਮੇਰਾ ਸਭ ਕੁੱਝ ਤੂੰ ਹੀ ਹੈਂ । ਮੈਂ ਕੁੱਝ ਮੰਗਣਾ ਲੱਗੀ ਹਾਂ ,ਮੇਰੀ ਮਾਂ ਮੇਰੇ ਨਾਲ ਵਾਅਦਾ ਕਰ , ਮਾਂ ਅੰਦਰੋਂ ਡਰੀ ਹੋਈ ਸੀ । ਉਸ ਨੇ ਉੱਚੀ ਆਵਾਜ਼ ਕਿਹਾ , ਕੀ ਮੰਗਣਾ ਮੰਗ ਮੇਰੀ ਧੀਏ ?
ਮੈਨੂੰ ਬਾਪੂ ਦਾ ਸੁਪਨਾ ਪੂਰਾ ਕਰਨ ਲਈ , ਹੁਣ ਕਾਲਜ਼ ਵਿੱਚ ਦਾਖਲਾ ਲੈਣਾ ਪਵੇਗਾ ਤੇ ਉੱਥੇ ਹੀ ਹੋਸਟਲ ਵਿੱਚ ਰਹਿਣਾ ਪਵੇਗਾ। ਇਹ ਸੁਣ ਕੇ ਖੁਸ਼ ਜ਼ਰੂਰ ਹੋਈ ,ਪਰ ਜਦੋਂ ਉਸਨੇ ਕਿਹਾ ਉੱਥੇ ਹੀ ਰਹਿਣਾ ਪਵੇਗਾ । ਇਹ ਗੱਲ ਮਾਂ ਦੇ ਕਲੇਜੇ ਨੂੰ ਚੀਰ ਗਈ । ਪਰ ਫਿਰ ਸੋਚਾਂ ਸੋਚ ਦੀ ਨੇ ਸੋਚਿਆ ਮਨਾ ਇੱਕ ਦਿਨ ਤਾਂ ਧੀ ਨੂੰ ਤੋਰਨਾ ਪੈਣਾ। ਮਾਂ ਨੇ ਹਾਂ ਤਾਂ ਕਰ ਦਿੱਤੀ,ਪਰ ਕਾਲਜਾਂ ਦਾ ਮਹੌਲ ਸੁਣਕੇ ਸਰਦੀ ਦੇ ਮਹੀਨੇ ਮੂੰਹ ਉੱਪਰ ਤਰੇਲੀਆਂ ਆ ਗਈਆਂ । ਕੋਈ ਇਹੋ ਜਿਹੇ ਅਸਰ ਮੇਰੀ ਧੀ ਤੇ ਨਾ ਪੈ ਜਾਵੇ । ਨਹੀਂ ਨਹੀਂ ਇਹ ਨਹੀਂ ਹੋ ਸਕਦਾ ਮੈਂ ਮੇਰੀ ਧੀ ਨੂੰ ਜ਼ਿੰਦਗੀ ਦੇ ਹਰ ਖੇਤਰ ਵਿੱਚ ਸਫਲ ਹੋਣ ਲਈ ਪ੍ਰੇਰਿਤ ਕੀਤਾ ਹੈ। ਮੈਨੂੰ ਮੇਰੀ ਧੀ ਤੇ ਮਾਣ ਹੈ ਮਰਨ ਵਾਲੇ ਦੀ  ਪੱਗ ਨੂੰ ਕਦੇ ਵੀ ਦਾਗੀ ਨਹੀਂ ਕਰੇਗੀ ।
ਹੁਣ ਮਾਂ ਨੇ ਆਪਣੀ ਧੀ ਨੂੰ ਸੁਪਨਾ ਪੂਰਾ ਕਰਨ ਵਾਸਤੇ ਕਾਲਜ ਵਿੱਚ ਦਾਖ਼ਲ ਕਰਵਾ ਦਿੱਤਾ । ਭੋਲੀ ਨੂੰ ਹੋਸਟਲ ਵਿਚ ਛੱਡਕੇ ਵਾਪਸ ਆ ਰਹੀ ਮਾਂ ਦਿਲ ਵਿੱਚ ਬਹੁਤ ਤਰ੍ਹਾਂ ਦੀਆਂ ਗੱਲਾਂ ਜਨਮ ਲੈਣ ਰਹੀਆਂ ਸੀ । "ਨਹੀਂ ਨਹੀਂ ਇਹ ਨਹੀਂ ਹੋ ਸਕਦਾ ।"ਆਪਣੇ ਧੀ ਤੇ ਮਾਣ ਕਰਦੀ ਹੋਈ ਧੀ ਦੇ ਦੇਖੇ ਸੁਪਨਿਆਂ ਨੂੰ ਕਾਲਪਨਿਕ ਰੂਪ ਵਿੱਚ ਦੇਖਦੀ ਹੋਈ ਵਾਪਸ ਪਿੰਡ ਪਹੁੰਚ ਗਈ । ਭੋਲੀ ਆਪਣੀ ਜਵਾਨੀ ਤੇ ਮਾਣ ਕਰਦੀ ਹੋਈ ।" ਸੁੰਦਰਤਾ ਨੂੰ ਚਾਰ ਚੰਨ ਲਾਉਂਦੀ ਸੀ । ਉਹਦੇ ਸਰੀਰ ਦੀ ਬਣਤਰ ਨੂੰ ਦੇਖ ਜਿਵੇਂ ਤਿੱਖਾ ਨੱਕ ਗੋਰਾ ਰੰਗ ਮੂੰਹ ਉੱਪਰ ਸਦਾ ਮੁਸਕਾਨ ਤੱਕ ਕੇ ਹਰ ਗੱਭਰੂ ਉਸ ਦੇ ਇਸ਼ਾਰੇ ਤੇ ਨੱਚਦਾ ਸੀ । ਪਰ ਭੋਲੀ ਨੂੰ ਇਹ ਇਸ਼ਕੀ ਦੁਨੀਆਂ ਦੀਆਂ ਗੱਲਾਂ ਬਿਲਕੁੱਲ ਵੀ ਪਸੰਦ ਨਹੀਂ ਸੀ। ਇਸ ਤੋਂ ਖ਼ਬਰ ਹਰ ਵੇਲੇ ਆਪਣੇ ਮਾਂ-ਪਿਓ ਦੇ ਸੁਪਨਿਆਂ ਤੇ ਪੁਰਾ ਉੱਤਰਣ ਲਈ ਤੱਤਪਰ ਆਪਣੀ ਵਿੱਚ ਦਿਲਚਸਪੀ ਰੱਖਦੀ ਸੀ । ਉਹ ਕਾਲਜ਼ ਦੇ ਸਾਰੇ ਸਟਾਫ ਦਾ ਮੋਹ ਲੈਕੇ ਇੱਕ ਨਵੀਂ ਕਰੂਬਲ ਦੀ ਤਰ੍ਹਾਂ ਅੱਗੇ ਵੱਧ ਰਹੀ ਸੀ ।
              ਆਪਣੇ ਕਾਲਜ਼ ਦਾ ਨਾਮ ਉੱਚਾ ਕਰਨ ਵਾਲੀ ਭੋਲੀ ਪੰਜਾਬ ਲੈਵਲ ਤੇ ਹੋਏ ਗਿੱਧੇ ਦੇ ਮੁਕਾਬਲੇ ਵਿੱਚੋਂ ਸਿਰ ਕੱਢ ਰਹੀ । ਆਪਣੇ ਸਟਾਫ ਦੀ ਝੌਲੀ ਵਿੱਚ ਪਹਿਲਾ ਸਥਾਨ ਪਾਕੇ ਸਾਰੇ ਸਟਾਫ ਦਾ ਮਾਣ ਉੱਚਾ ਕੀਤਾ । ਮਾਂ ਨਾਲ ਕੀਤੇ ਵਾਅਦਿਆਂ ਦਾ ਪਹਿਲਾ ਕਦਮ ਰੱਖਦਿਆਂ ਮਾਣ ਹਾਸਲ ਕੀਤਾ । ਇਹ ਮੁਕਾਬਲਾ ਦੇਖਦਿਆਂ ਹਰ ਗੱਭਰੂ ਉਸਦਾ ਭਾਵਿੱਕ ਬਣ ਚੁੱਕਿਆ ਸੀ । ਉਸਦੇ ਜਿਸਮ ਦੇ ਨਸ਼ੇ ਨੇ ਦੁਨੀਆਂ ਨੂੰ ਪਾਗ਼ਲ ਦੀ ਤਰ੍ਹਾਂ ਬਣਾ ਦਿੱਤਾ । ਅੱਜ ਉਹ ਦੂਸਰੀ ਆਈਟਮ ਕਰਨ ਜਾ ਰਹੀ ਸੀ । ਉਸਦਾ ਸਾਥ ਬਾਹਰੋਂ ਆਏ ਕਾਲਜ਼ ਦਾ ਲੜਕਾ ਮਨੀ ਨਿਭਾ ਰਿਹਾ ਸੀ । ਉਸ ਤੋਂ ਬਾਅਦ ਦੋਹਾਂ ਨੇ ਢੇਰ ਸਾਰੀਆਂ ਗੱਲਾਂ ਕੀਤੀਆਂ । ਗੱਲਾਂ ਵਿੱਚ ਇੱਕ ਦੂਜੇ ਬਹੁਤ ਨੇੜੇ ਹੋ ਚੁੱਕੇ ਸੀ । ਭੋਲੀ ਉਸ ਨੂੰ ਇੱਕ ਦੋਸਤ ਵਜੋਂ ਪਿਆਰ ਕਰ ਰਹੀ ਸੀ , ਪਰ ਉਹ ਆਪਣੀ ਬਣਾ ਚੁੱਕਿਆ ਸੀ । ਬਗੈਰ ਮਤਲਬ ਤੋਂ ਘੁੰਮੀ ਜਾਣਾ ,ਆਨੀ ਬਹਾਨੀ ਕਮਰੇ ਅੱਗੇ ਗੇੜੀਆਂ ਮਾਰਨੀਆਂ ਉਸ ਦੀਆਂ ਸਹੇਲੀਆਂ ਹੱਥ ਸੁਨੇਹਾ ਦੇਣਾ । ਪਰ ਇਹ ਗੱਲਾਂ ਨਾ ਚਾਹੁੰਦੀ ਹੋਈ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਸੀ । ਉਹ ਹਮੇਸ਼ਾਂ ਆਪਣੇ ਬਾਪੂ ਦੇ ਬੋਲ ਪਗਾਉਂਣ ਵਿੱਚ ਰੂਚੀ ਰੱਖਣ ਵਾਲੀ ਸੀ । ਇਹ ਗੱਲਾਂ ਵਿੱਚ ਉਸ ਨੂੰ ਕੋਈ ਦਿਲ ਚਸਪੀ ਨਹੀਂ ਸੀ ।
               ਇੱਕ ਦਿਨ ਉਸਦੀ ਸਹੇਲੀ ਨੂੰ ਸੁਨੇਹਾ ਦੇਣ ਲੱਗਿਆ ਉਸ ਨੇ ਸਾਫ਼ ਲਫ਼ਜ਼ਾਂ ਵਿਚ ਕਹਿ ਦਿੱਤਾ । ਤੂੰ ਭੋਲੀ ਨੂੰ ਭੁੱਲ ਜਾ ? ਕਿਉਂ ? ਉਹ ਇਹਨਾਂ ਗੱਲਾਂ ਵਿੱਚ ਦਿਲਚਸਪੀ ਨਹੀਂ ਰੱਖਦੀ ਉਸ ਨੇ ਡਾਕਟਰ ਬਣਨਾ ਹੈ । ਤੂੰ ਉਸਦੀ ਜ਼ਿੰਦਗੀ ਵਿੱਚ ਜ਼ਹਿਰ ਨਾ ਘੋਲ , ਉਹ ਇੱਕ ਦੋਸਤ ਵਜੋਂ ਪਿਆਰ ਕਰਦੀ ਹੈ । ਤੂੰ ਆਪਣੀ ਨਾ ਸਮਝ । ਇਹ ਗੱਲ ਸੁਣ ਸਾਰ ਹੀ ਉਸਦੇ ਦੇ ਚਿਹਰੇ ਦਾ ਰੰਗ ਫਿੱਕਾ ਪੈ ਗਿਆ ।  ਹੁਣ ਸੋਚ ਰਿਹਾ ਸੀ ਮੈਂ ਭੋਲੀ ਨੂੰ ਆਪਣੀ ਬਣਾਉਣ ਲਈ ਸਭ ਕੁੱਝ ਦਾਹ ਤੇ ਲਾ ਦਿੱਤਾ । ਹੁਣ ਉਹ ਰੇਤ ਦੇ ਘਰ ਕਦੇ ਬਣਾ ਲੈਂਦਾ , ਕਦੇ ਢਾਹ ਦਿੰਦਾ , ਹੁਣ ਸੋਚਾਂ ਵਿੱਚ ਡੁੱਬਿਆ ਹੋਇਆ ਕਦੇ ਸੋਚਦਾ ਇਹ ਕਰਾਂ ਜਾਂ ਉਹ ਕਰਾਂ , " ਫਿਰ ਕਰਾਂ ਕੀ ਕਰਾਂ ? ਆਪਣੇ ਆਪ ਨੂੰ ਕਹਿ ਰਿਹਾ । ਪਰ ਉਸਨੂੰ ਜ਼ਿਆਦਾ ਪ੍ਰੇਸ਼ਾਨੀ ਇਹ ਹੋ ਗਈ ਕੀ ਮੈਨੂੰ ਕਿਉਂ ਉਹ ਚਾਹੁੰਦੀ ਨਹੀਂ , ਕਿਉਂ ਮਨ੍ਹਾਂ ਕਰ ਰਹੀ ਹੈ ।  ਕਿਉਂ ਨਾ ਮੈਂ ਭੋਲੀ ਨੂੰ ਖੁਦ ਪੁੱਛ ਲਵਾਂ , ਭੋਲੀ ਕਲਾਸ ਦੇ ਕਮਰੇ ਵਿੱਚੋਂ ਬਾਹਰ ਨਿਕਲ ਰਹੀ ਸੀ , ਉਸ ਨੇ ਅਵਾਜ਼ ਮਾਰੀ ਉਹ ਖੜ ਗਈ । ਤੇ ਮਨੀ ਨੇ ਉਸਨੂੰ ਲਾਇਬ੍ਰੇਰੀ ਵਿੱਚ ਆਉਣ ਲਈ ਕਿਹਾ । ਉਹ ਕਹਿਣ ਮੁਤਾਬਕ ਲਾਇਬ੍ਰੇਰੀ ਵਿੱਚ ਆਈ ਨੂੰ ਕਹਿਣ ਲੱਗਿਆ ਭੋਲੀ ਮੈਨੂੰ ਟਾਈਮ ਦੇਹ ਆਪਾਂ ਬਹਿਕੇ ਕੋਈ ਗੱਲ ਕਰਨੀ ਹੈ । ਜੋ ਗੱਲ ਕਰਨੀ ਹੈ ," ਉਹ ਇੱਥੇ ਹੀ ਕਰ ਲਏ ?" ਨਹੀਂ ਆਪਾਂ ਕਾਲਜ਼ ਤੋਂ ਬਾਹਰ ਗੱਲ ਕਰਾਂਗੇ ? ਇਹੋ ਜਿਹੀ ਕਿਹੜੀ ਗੱਲ ਹੈ ? ਚਲੋ ਠੀਕ ਹੈ ਆਪਾਂ ਬੁੱਧਵਾਰ ਨੂੰ ਮਿਲਾਂਗੇ । ਹੁਣ ਉਸ ਨੂੰ ਦੋ ਦਿਨ ਬਾਅਦ ਆਉਣ ਵਾਲਾ ਬੁੱਧਵਾਰ ਦੋ ਸਾਲ ਵਾਂਗੂੰ ਲੱਗ ਰਿਹਾ ਸੀ । ਪਰ ਉਸਦੀ ਬਦਨੀਤੀ ਵਾਰੇ ਮਨੀ ਦੇ ਦੋਸਤ ਨੇ ਸਾਰਾ ਕੁੱਝ ਭੋਲੀ ਨੂੰ ਪਹਿਲਾਂ ਹੀ ਦੱਸ ਦਿੱਤਾ ਸੀ । ਹੁਣ ਉਹ ਸੋਚ ਰਿਹਾ ਸੀ ਮਾਂ ਦੇ ਸੁਪਨੇ ਟੁੱਟਕੇ ਚੂਰ ਚੂਰ ਹੋ ਜਾਣਗੇ ਅਤੇ ਆਪਣੇ ਬਾਪੂ ਦੇ ਬੋਲਾਂ ਨੂੰ ਭੁੱਲ ਜਾਵੇਗੀ । ਪਰ ਇੱਕ ਵਾਰ ਆ ਤਾਂ ਜਾਵੇ । ਹੁਣ ਸੋਚ ਰਹੀ ਸੀ ਮੈਂ ਹਰ ਤਰ੍ਹਾਂ ਸਮਝਾਕੇ ਦੇਖ ਲਿਆ । ਮੇਰੇ ਸਮਝਾਉਣ ਦਾ ਕੋਈ ਅਸਰ ਨਹੀਂ ਹੋ ਰਿਹਾ ।  ਦੂਜੇ ਦਿਨ ਜਾਕੇ ਮਨੀ ਦੇ ਘਰਦਾ ਦਰਵਾਜ਼ਾ ਖੜਕਾਇਆ , " ਅੰਦਰੋਂ ਅਵਾਜ਼ ਆਈ ਕੌਣ ਐਂ ?" ਉਸਦੀ ਭੈਣ ਸ਼ਿੰਦੀ ਨੇ ਗੇਟ ਖੋਲ੍ਹ ਦੀ ਨੇ ਕਿਹਾ । ਹਾਏ ਮੈਂ ਮਰ ਜਾਂ ਤੂੰ ? ਕਿੰਨਾ ਸੋਹਣਾ ਸੂਟ ਪਾਇਆ । ਅੱਜ ਕਿਵੇਂ ਆਉਂਣੇ ਹੋਏ ? ਅੰਦਰ ਫੜਦੀ ਭੋਲੀ ਨੂੰ ਕਿਹਾ । ਭੋਲੀ ਕੀ ਗੱਲ ਹੋਈ ਹੈ ਤੇਰੀਆਂ ਅੱਖਾਂ ਵਿੱਚ ਹੰਝੂ , " ਨਹੀਂ ਨਹੀਂ ਕੁੱਛ ਨਹੀਂ ਹੋਇਆ ?" ਤੇਰੀ ਮੰਮੀ ਦਾ ਕੀ ਹਾਲ ਹੈ ਤੇਰੀ ਡਾਕਟਰੀ ਦਾ ਕੋਰਸ ਨਿੱਕਾ ਰਹਿ ਗਿਆ । ਬਸ ਕੱਲ੍ਹ ਨੂੰ ਰਿਜ਼ਾਰਟ ਆਉਣਾ ਹੈ ? ਫਿਰ ਤੈਨੂੰ ਮੁਬਾਰਕਾਂ ? ਭੈਣ ਕਾਹਦੀਆਂ ਮੁਬਾਰਕਾਂ ਕਹਿ ਤੋਂ ਬਾਅਦ ਅੱਖਾਂ ਵਿੱਚੋਂ ਮਣਾਂ ਮੂੰਹੀਂ ਹੰਝੂ ਕਿਰਨ ਲੱਗ ਪਏ । ਸ਼ਿੰਦੀ ਨੇ ਆਪਣੀ ਬੁੱਕਲ ਵਿੱਚ ਲੈਂਦਿਆਂ ਪੁੱਛਿਆ ਮੈਨੂੰ ਦੱਸ ਭੈਣ ਕੀ ਗੱਲ ਹੋਈ ਹੈ । ਰੋਂਦੀ ਹੋਈ ਨੇ ਆਪਣੀ ਦਰਦਾਂ ਭਰੀ ਕਹਾਣੀ ਬਿਆਨ ਕਰ ਦਿੱਤੀ । ਸ਼ਿੰਦੀ ਨੇ ਹੌਸਲਾ ਦਿੰਦੀ ਹੋਈ ਨੇ ਕਿਹਾ ਭੈਣ ਮੈਂ ਤੇਰੇ ਨਾਲ ਆ ਤੇਰੇ ਤੋਂ ਪਹਿਲਾਂ ਮੈਂ ਮਰਾਂਗੀ । ਫਿਰ ਚਾਹ ਪੀਕੇ ਵਾਪਸ ਆਉਂਣ ਲੱਗੀ ਨੂੰ ਅਵਾਜ਼ ਮਾਰੀ ਭੈਣ ਮੈਨੂੰ ਸੂਟ ਜ਼ਰੂਰ ਦੇਂਦੇ । ਭੋਲੀ ਨੇ ਆਪਣਾ ਸੂਟ ਉਤਾਰ ਦਿੱਤਾ ਅਤੇ ਸ਼ਿੰਦੀ ਵਾਲਾ ਸੂਟ ਪਾਕੇ ਆਪਣੇ ਘਰ ਆ ਗਈ । ਉੱਧਰ ਉਹ ਵੀ ਬਹੁਤ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਸੀ । ਸ਼ਿੰਦੀ ਭੋਲੀ ਦੇ ਕਹਿਣ ਮੁਤਾਬਿਕ ਮਨੀ ਦੇ ਆਉਣ ਤੋਂ ਪਹਿਲਾ ਹੀ ਭੋਲੀ ਵਾਲਾ ਸੂਟ ਪਾਕੇ ਪਹੁੰਚ ਚੁੱਕੀ ਸੀ ।  ਮਨੀ ਆਪਣੀ ਗੱਡੀ  ਵਿੱਚੋਂ ਉੱਤਰਿਆ , ਦੇਖਕੇ ਆਪਣੇ ਦਿਲ ਵਿੱਚ ਪਤਾ ਨਹੀਂ ਕੀ ਕੀ ਸੋਚ ਰਿਹਾ ਸੀ । ਉਸਨੇ ਆਵਾਜ਼  ਦਿੱਤੀ ਉਹ ਨਾ ਉੱਠੀ , ਹੁਣ ਇਸ਼ਕ ਵਿੱਚ ਅੰਨ੍ਹੇ ਨੇ ਆਪਣੇ ਗੱਡੀ ਦੀ ਤਾਕੀ ਖੋਲੀ ਭਰੀ ਹੋਈ ਕੈਨ ਚੱਕ ਲਈ , ਜਿਸਨੂੰ ਸ਼ਿੰਦੀ ਪਹਿਲਾ ਹੀ ਬਦਲ ਚੁੱਕੀ ਸੀ , ਹੁਣ ਆਪਣੇ ਵੱਲ ਆਉਂਦਾ ਵੇਖ ਖੜ੍ਹੀ ਹੋਣ ਹੀ ਲੱਗੀ ਸੀ । ਇਸ਼ਕ ਦੇ ਅੰਨ੍ਹੇ ਨੇ ਉਸਦੇ ਉੱਪਰ ਢੇਰੀ ਕਰ ਦਿੱਤੀ । ਆਪਣੀ ਹੋਸ਼ ਗਵਾਉਂਦਾ ਹੋਇਆ ਕਾਰ ਭਜਾ ਕੇ ਨਿੱਕਲਣ ਲੱਗਿਆ ਸੜਕ ਤੇ ਫਿਰਦੇ ਅਵਾਰਾ ਪਸ਼ੂ ਨਾਲ ਟਕਰਾ ਕੇ ਪਲਟ ਗਈ । ਇਹ ਸੀਨ ਕਾਲਜ਼ ਦੇ ਸਾਰੇ ਮੁੰਡੇ ਕੁੜੀਆਂ ਦੇਖ ਰਹੇ ਸੀ । ਕੁੜੀਆਂ ਜਦੋਂ ਕੋਲ ਆਈਆਂ ਕੀ ਦੇਖਦੀਆਂ ਨੇ ਇਹ ਭੋਲੀ ਤਾਂ ਨਹੀਂ ਹੈ । ਸ਼ਿੰਦੀ ਰੋਂਦੀ ਹੋਈ ਕਾਰ ਵੱਲ ਨੂੰ ਭੱਜੀ, ਇਹ ਸਭ ਕੁਝ ਦੇਖਕੇ ਸਾਰੇ ਹੈਰਾਨ ਹੋ ਗਏ। ਫਿਰ ਮਨੀ ਦਾ ਦੋਸਤ ਲਾਲੀ ਆਇਆ ਜਿਸਨੂੰ ਸਭ ਕੁੱਝ ਪਹਿਲਾਂ ਹੀ ਪਤਾ ਸੀ । ਉਸ ਦੇ ਦੱਸਣ ਤੇ ਪਤਾ ਲੱਗਿਆ ,ਇਹ ਭੋਲੀ ਦੀ ਸਹੇਲੀ  ਸ਼ਿੰਦੀ ਮਨੀ ਦੀ ਭੈਣ ਹੈ । ਉੱਧਰ ਭੋਲੀ ਨੇ ਡਾਕਟਰ ਬਣਕੇ ਆਪਣੀ ਮਾਂ ਦੇ ਅਰਮਾਨਾਂ ਨੂੰ ਅਤੇ ਬਾਪੂ ਦੇ ਬੋਲਾਂ ਨੂੰ ਪਗਾਉਂਦੀ ਹੋਈ ਨੇ ਆਪਣਾ ਹੀ ਹਸਪਤਾਲ ਖੋਲ੍ਹ ਦਿੱਤਾ ਸੀ । ਫਿਰ ਉਸਦੀ ਭੈਣ ਬੇਹੋਸ਼ੀ ਹਾਲਤ ਵਿੱਚ ਜ਼ਖ਼ਮੀ ਹੇਏ ਨੂੰ ਹਸਪਤਾਲ ਵਿੱਚ ਲੈਕੇ ਗਈ । ਹੋਸ਼ ਆਉਣ ਤੇ ਕੀ ਦੇਖਦਾ ਮੈਂ ਕਿੱਥੇ ਹਾਂ ਤੇ ਘਬਰਾ ਜਾਂਦਾ ਹੈ । ਫਿਰ ਆਪਣੀ ਭੈਣ ਨੂੰ ਪੁੱਛਣ ਲੱਗਿਆ ," ਇਹ ਕੀ ਹੋਇਆ ?"
ਉਹ ਰੋਂਦੀ ਹੋਈ ਕਹਿਣ ਲੱਗੀ ਤੂੰ ਤਾਂ ਮੈਨੂੰ ਜਿਉਂਦੀ ਨੂੰ ਮਾਰ ਦਿੱਤਾ ਜਿਸ ਉੱਪਰ ਤੇਜਾਬ ਸਮਝਕੇ ਪਾਕੇ ਭੱਜਿਆ ਸੀ ਇਸ਼ਕ ਵਿੱਚ ਅੰਨਾਂ ਹੋਇਆ ਫਿਰਦਾ ਸੀ । ਉਹ ਤਾਂ ਚੰਗਾ ਹੋਇਆ ਕੈਂਨ ਬਦਲ ਦਿੱਤੀ । ਉਹ ਕੋਈ ਹੋਰ ਨਹੀਂ ਸੀ ਉਹ ਤੇਰੀ ਭੈਣ ਸ਼ਿੰਦੀ ਸੀ ਨਾ ਕਿ ਉਹ ਭੋਲੀ ਸੀ । ਜਿਸ ਦੀ ਜ਼ਿੰਦਗੀ ਨੂੰ ਬਰਬਾਦ ਕਰਨਾ ਚਾਹੁੰਦਾ ਸੀ । ਅੱਜ ਉਸਨੇ ਹੀ ਤੈਨੂੰ ਬਚਾ ਲਿਆ । ਆਪਣੀ ਮਾਂ ਦੇ ਅਰਮਾਨ ਪੂਰੇ ਕਰਕੇ ਬਾਪੂ ਦੇ ਕਹੇ ਬੋਲ ਪੁਗਾ ਦਿੱਤੇ । ਹੁਣ ਉਸਦੇ ਮੂੰਹ ਉੱਪਰ ਆਪ ਮੁਹਾਰੀਆਂ ਤਰੇਲੀਆਂ ਆ ਰਹੀਆਂ ਸੀ । ਕਹਿਣ ਲੱਗਿਆ ਭੈਣ ਮੈਨੂੰ ਮੁਆਫ਼ ਕਰੀਂ ਮੇਰੀ ਸੁੱਤੀ ਜ਼ਮੀਰ ਨੂੰ ਜਗ੍ਹਾ ਦਿੱਤਾ । ਜੇ ਮੁਆਫੀ ਮੰਗਣੀ ਹੈ ਭੋਲੀ ਕੋਲੋਂ ਜਾਕੇ ਮੰਗ ਜਿਹਨੂੰ ਗ਼ੁਲਾਬ ਦਿੱਤਾ ਸੀ ।ਉਹ ਆਪਣੀ ਮੰਜ਼ਿਲ ਤੇ ਜਾਣਾ ਚਾਹੁੰਦੀ ਸੀ , ਤੂੰ ਰਸਤੇ ਦਾ ਰੋੜਾ ਬਣਕੇ , ਹੱਥ ਵਿੱਚ ਤੇਜਾਬ ਦੀ ਕੈਂਨ ਫੜਕੇ ਜਿਹਨੂੰ ਬਰਬਾਦ ਕਰਨਾ ਚਾਹੁੰਦਾ ਸੀ । ਹੁਣ ਭੋਲੀ ਦੇ ਸਾਹਮਣੇ ਹੋਣ ਹਿੰਮਤ ਨਹੀਂ ਸੀ। ਉਸ ਦੀ ਭੈਣ ਫਿਰ ਕਹਿਣ ਲੱਗੀ ਕਿ ਥੋਡੋ ਵਰਗੇ ਹੀ ਭੋਲੀਆਂ ਭਾਲੀਆਂ ਕੁੜੀਆਂ ਦੀ ਜ਼ਿੰਦਗੀ ਬਰਬਾਦ ਕਰ ਦਿੰਦੇ ਨੇ ਜਿਹਨਾਂ ਨੂੰ ਗੁਲਾਬ ਤੇ ਤੇਜ਼ਾਬ ਦੀ ਪਰਖ ਨਹੀਂ । ਅੰਦਰ ਬੈਠੀ ਡਾਕਟਰ ਕੋਲੋਂ ਮੁਆਫੀ ਮੰਗ , ਨਾਲੇ ਭੈਣ ਵੱਲੋਂ ਦਿੱਤਾ ਗਿਆ ਗੁਲਾਬ ਫੁੱਲ ਇੱਕ ਦੋਸਤ ਹੋਣ ਦੇ ਨਾ ਤੇ ਫੜਾਕੇ ਆ । ਹੁਣ ਅੱਗੇ ਵੱਧ ਰਿਹਾ ਸੀ ,ਪਰ ਪੈਰ ਪਿੱਛੇ ਵੱਲ ਹੱਟ ਰਹੇ ਸੀ । ਅੰਦਰ ਜਾਕੇ ਮੁਆਫੀ ਮੰਗੀ ਅਤੇ ਕਿਹਾ ਅੱਜ ਮੈਨੂੰ ਤੇਜਾਬ ਤੋਂ ਗੁਲਾਬ ਦੀ ਪਰਖ ਦਾ ਪਤਾ ਲੱਗ ਚੁੱਕਿਆ ਹੈ। ਦੋ ਸ਼ਬਦ ਕਹਿਕੇ ਫੁੱਲ ਫੜਾਉਂਦਾ ਹੋਇਆ ਪੱਥਰ ਦਾ ਬੁੱਤ ਬਣਕੇ ਹੀ ਰਹਿ ਗਿਆ ਸੀ।