ਮੰਚ ਵੱਲੋਂ ਦੋ ਕਾਵਿ-ਸੰਗ੍ਰਹਿ ਲੋਕ ਅਰਪਣ (ਖ਼ਬਰਸਾਰ)


ਲੁਧਿਆਣਾ -  ਪੰਜਾਬੀ ਭਵਨ ਲੁਧਿਆਣਾ ਵਿਖੇ ਵਿਸ਼ਵ ਪੰਜਾਬੀ ਸਾਹਿਤ ਵਿਚਾਰ ਮੰਚ ਵੱਲੋਂ ਅਮਰਨਾਥ ਮਹਿਤਾ (ਆਜਿਜ ਭਾਰਤੀ) ਦੇ ਕਾਵਿ-ਸੰਗ੍ਰਹਿ: 'ਖੁੱਲੀਆਂ ਪਰਤਾਂ' ਅਤੇ 'ਮੁਕਤ ਜੀਵਨ ਦਰਸ਼ਨ ਪੰਜਾਬੀ ਦੋਹੇ'ਲੋਕ ਅਰਪਣ ਕਰਦਿਆਂ ਲੁਧਿਆਣਾ ਈਸਟ ਦੇ ਐਮ ਐਲ ਏ ਸ਼੍ਰੀ ਸੰਜੇ ਤਲਵਾਰ ਨੇ ਆਪਣੇ ਵਿਚਾਰ ਰਖਦਿਆਂ ਕਿਹਾ ਕਿ ਅਸ਼ੋਕ ਮਹਿਤਾ ਅਤੇ ਰਾਕੇਸ਼ ਮਹਿਤਾ ਨੇ ਆਪਣੇ ਸਵਰਗਵਾਸੀ ਪਿਤਾ ਦੇ ਰਹਿ ਗਏ ਕਾਰਜਾਂ ਨੂੰ ਨੇਪੜੇ ਚਾੜਿ•ਆ ਹੈ ਤੇ ਇਕ ਸੁਨੇਹਾ ਮੈਂ ਵੀ ਇੱਥੋਂ ਲੈ ਕੇ ਜਾ ਰਿਹਾ ਕਿ ਸਮੇਂ ਵਿਚੋਂ ਸਮਾਂ ਕੱਢ ਕੇ ਪਿਤਾ ਜੀ ਦੇ ਕੋਲ ਬੈਠਿਆਂ ਕਰਾਂਗਾ, ਸਲਾਹ-ਮਸ਼ਵਰਾਂ ਕਰਿਆ ਕਰਾਂਗਾ। ਪ੍ਰਧਾਨਗੀ ਮੰਡਲ ਵਿਚ ਸਤਿਕਾਰਯੋਗ ਸ਼੍ਰੀ ਸੰਜੇ ਤਲਵਾਰ ਦੇ ਇਲਾਵਾ ਮੰਚ ਦੇ ਪ੍ਰਧਾਨ ਡਾ ਗੁਲਜ਼ਾਰ ਸਿੰਘ ਪੰਧੇਰ, ਜਨਰਲ ਸਕੱਤਰ ਦਲਵੀਰ ਸਿੰਘ ਲੁਧਿਆਣਵੀ, ਜਨਮੇਜਾ ਸਿੰਘ ਜੌਹਲ ਅਤੇ ਹਰਬੰਸ ਮਾਲਵਾ, ਕੌਂਸਲਰ ਸੁਖਦੇਵ ਬਾਵਾ, ਵਨੀਤ ਭਾਟੀਆਂ ਅਤੇ ਰਾਜੂ ਅਰੋੜਾ ਨੇ ਸ਼ਿਰਕਤ ਕੀਤੀ।ਇਸ ਮੌਕੇ 'ਤੇ ਫੁੱਲਾਂ ਦਾ ਗੁਲਦਸਤਾ ਦੇ ਕੇ ਸ਼੍ਰੀ ਸੰਜੇ ਤਲਵਾਰ ਦਾ ਸਵਾਗਤ ਵੀ ਕੀਤਾ ਗਿਆ। 


ਡਾ ਪੰਧੇਰ ਨੇ ਸਵਾਗਤੀ ਸ਼ਬਦ ਬੋਲਦਿਆਂ ਕਿਹਾ ਕਿ ਬੱਚਿਆਂ ਨੇ ਸਮਜੀ ਕਾਰਜ ਕੀਤਾ ਹੈ।
ਜਨਮੇਜਾ ਸਿੰਘ ਜੌਹਲ ਨੇ ਪੁਸਤਕਾਂ ਤੇ ਆਪਣੇ ਵਿਚਾਰ ਰਖਦਿਆ ਹੋਇਆ ਕਿਹਾ ਕਿ ਜਦੋਂ ਘਰ ਵਿਚ ਹੀ ਗੁਰੂ ੈਦਾ ਹੋ ਜਾਵੇ ਤਾਂ ਬਹਾਰ ਜਾਣ ਦੀ ਲੋੜ ਨਹੀਂ ਰਹਿਦੀ। 
ਹਰਬੰਸ ਮਾਲਵਾ ਨੇ ਪੁੱਸਤਕਾਂ ਤੇ ਆਪਣੇ ਰਖਦਿਆ ਕਿਹਾ ਕਿ ਸਮਾਜ ਵਿਚ ਚੰਗੇ ਬੰਦੇ ਵੀ ਹੁੰਦੇ ਤੇ ਮਾੜੇ ਵੀ, ਸਾਨੂੰ ਚੰਗੇ ਬੰਦਿਆਂ ਦਾ ਸਾਥ ਦੇਣਾ ਚਾਹੀਦਾ ਹੈ। 
ਦਲਵੀਰ ਸਿੰਘ ਲੁਧਿਆਣਵੀ ਨੇ ਮੰਚ ਸੰਚਾਲਣ ਕਰਦਿਆਂ ਕਿਹਾ ਕਿ ਬੱਚਿਆਂ ਨੇ ਪਿਤਾ ਦੀ ਸਾਹਿਤਕ ਵਿਰਾਸਤ ਸੰਭਾਲ ਕੇ ਬਹੁਤ ਵੱਡਾ ਕਾਰਜ ਹੈ, ਹੋਰਨਾਂ ਬੱਚਿਆਂ ਨੂੰ ਸੇਧ ਲੈਣੀ ਚਾਹੀਦੀ ਹੈ। 
ਅਸ਼ੋਕ ਮਹਿਤਾ, ਰਾਕੇਸ਼ ਮਹਿਤਾ, ਸੰਦੀਪ ਸਿਆਲ ਅਤੇ ਕੁਸਮ ਨੇ ਆਪਣੇ ਵਿਚਾਰ ਰਖਦਿਆਂ ਕਿਹਾ ਕਿ ਸਾਡੇ ਪਿਤਾ ਸਿਰਫ ਪਿਤਾ ਹੀ ਨਹੀਂ ਸਨ, ਸਗੋਂ ਗੁਰੂ, ਅਧਿਆਪਕ ਅਤੇ ਦੋਸਤ ਵੀ ਸਨ। 
ਇਨ•ਾਂ ਦੇ ਇਲਾਵਾ  ਵਕੀਲ ਸੁਭਾਸ਼ ਚੰਦਰ ਲੌਟਾਵਾ, ਹਰੀਸ ਅਨੰਦ ਆਦਿ ਨੇ ਵੀ ਆਪਣੇ ਵਿਚਾਰ ਰਖਦਿਆ ਕਿ ਸਵਰਗਵਾਸੀ ਮਹਿਤਾ ਜੀ ਨੇ ਬੂਟੇ ਲਾਗਾਵਾਂਗੇ ਤਾਂ ਜੋ ਉਹ ਦੂਜਿਆਂ ਨੂੰ ਛਾਂ ਨਿਛਾਵਰ ਕਰਦੇ ਰਹਿਣ।
ਸਾਹਿਤਕਾਰ ਦਲੀਪ ਅਵਧ, ਮੇਜਰ ਸਿੰਘ, ਇੰਦਰਜੀਤ ਪਾਲ ਕੌਰ, ਮਲਕੀਤ ਸਿੰਘ ਮਾਲੜਾ, ਅਮਨਦੀਪ ਦਰਦੀ, ਕੁਲਵਿੰਦਰ ਕਿਰਨ, ਜਸਵਿੰਦਰ ਕੌਰ ਫਗਵਾੜਾ, ਭਗਵਾਨ ਢਿੱਲੋਂ, ਵਿਸ਼ਵਾਮਿੱਤਰ ਭੰਡਾਰੀ,  ਬਲਕੌਰ ਸਿੰਘ ਗਿੱਲ ਆਦਿ ਦੇ ਇਲਾਵਾ ਵੱਡੀ ਗਿਣਤੀਵਿਚ ਸਰੋਤੇ ਵੀ ਹਾਜ਼ਿਰ ਸਨ।