ਇਸ਼ਕ 'ਚ ਹਾਰ (ਕਵਿਤਾ)

ਹਰਮਨਜੋਤ ਸਿੰਘ ਰੋਮਾਣਾ   

Email: harmanjotromana@yahoo.com
Cell: +91 95015 28013
Address:
ਤਲਵੰਡੀ ਸਾਬੋ India
ਹਰਮਨਜੋਤ ਸਿੰਘ ਰੋਮਾਣਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਕੋਈ ਹੋਵੇਗਾ ਦਿਨ ਤੇਰਾ ਜ਼ਿਕਰ ਜੇਹਾ ਹੁੰਦਾ,
ਏਸ ਚੰਦਰੇ ਦਿਲ ਨੂੰ ਥੋੜਾ ਫ਼ਿਕਰ ਜੇਹਾ ਹੁੰਦਾ,
ਬਸ ਚਲੀ ਤਾਂ ਗਈ ਤੂੰ ਸਾਨੂੰ ਠੋਕਰ ਮਾਰ ਕੇ,
ਅਸੀਂ ਬੜਾ ਕੁਝ ਗਵਾਇਆ ਇਸ਼ਕ 'ਚ ਹਾਰ ਕੇ ।

ਤਾਰਿਆਂ ਵੱਲ ਵੇਖ ਅਸੀਂ ਚੰਨ ਨਹੀਂ ਤੱਕ ਦੇ,
ਰੁਕਦਿਆਂ ਨਾ ਰੁੱਕਣ ਹੰਝੂ ਸਾਡੀ ਅੱਖ ਦੇ,
ਭੁੱਲ ਗਈ ਤੂੰ ਸਾਨੂੰ ਕਿਉਂ ਦਿਲੋਂ ਵਿਸਾਰ ਕੇ,
ਅਸੀਂ ਬੜਾ ਕੁਝ ਗਵਾਇਆ ਇਸ਼ਕ 'ਚ ਹਾਰ ਕੇ ।

ਪਹਿਲਾਂ ਪਹਿਲ ਤੇਰੀ ਕਮੀ ਮਹਿਸੂਸ ਸੀ ਹੁੰਦੀ,
ਯੋਕ ਜਿੱਦਾਂ ਮੇਰਾ ਖੂਨ ਰਹੀ ਚੂਸ ਸੀ ਹੁੰਦੀ,
ਤੇਰਾ ਟਿਕਾਣਾ ਕਿੱਥੇ ਦੱਸ ਸਾਡੇ ਖੰਜ਼ਰ ਮਾਰ ਕੇ,
ਅਸੀਂ ਬੜਾ ਕੁਝ ਗਵਾਇਆ ਇਸ਼ਕ 'ਚ ਹਾਰ ਕੇ ।

ਸੀਸ਼ੇ ਵਾਂਗ ਸਾਨੂੰ ਹਰ ਕੋਈ ਵੇਖਦਾ ਰਿਹਾ,
ਵੇਖੀ ਹੀ ਗਏ ਵੇਖੀ ਬਸ ਕੁਝ ਨਾ ਕਿਹਾ,
ਹੋਰਾਂ ਵਾਂਗੂੰ ਤੂੰ ਵੀ ਗਈ ਜ਼ੁਲਫ ਸੰਵਾਰ ਕੇ,
ਅਸੀਂ ਬੜਾ ਕੁਝ ਗਵਾਇਆ ਇਸ਼ਕ 'ਚ ਹਾਰ ਕੇ ।

ਕਦੇ ਕਦੇ ਯਾਦਾਂ ਆ ਜਾਦੀਆਂ ਨੇ ਹੋਸ਼ ਵਿੱਚ,
ਚੁੱਕ ਕਲਮ 'ਹਰਮਨ' ਲਿਖ ਲੈਣਾ ਏ ਜੋਸ਼ ਵਿੱਚ,
ਆਪ ਉੱਡ ਗਈ ਦੂਰ ਤੂੰ ਸਾਡੇ ਖੰਭ ਖਿਲਾਰ ਕੇ,
ਅਸੀਂ ਬੜਾ ਕੁਝ ਗਵਾਇਆ ਇਸ਼ਕ 'ਚ ਹਾਰ ਕੇ ।