ਬਲਦਾਂ ਦੇ ਗਲ ਪੰਜਾਲੀ
ਉਹ ਰੁੱਤ ਸਪਨਿਆਂ ਵਾਲੀ।
ਉਹ ਉੱਠ ਸਵਖਤੇ ਤੁਰਦੇ
ਨਾ ਕੰਮ ਤੋਂ ਕਦੇ ਸੀ ਝੁਰਦੇ।
ਫੇਰ ਯੁੱਗ ਮਸ਼ੀਨੀ ਆਇਆ
ਥੋੜ੍ਹਾ ਪੁੱਠਾ ਗੇੜ ਘੁਮਾਇਆ।
ਰੁੱਲ ਗਏ ਬਲਦਾਂ ਅਤੇ ਪੰਜਾਲੀ
ਨਾਲੇ ਰੁੱਤ ਸੁਪਨਿਆ ਵਾਲੀ।
ਫੇਰ ਬਦਲ ਗਈਆ ਖੁਰਾਕਾਂ
ਪੀਜੇ-ਬਰਗਰ ਹੁੱਥ ਜੁਆਕਾ।
ਦਹੀ ਲੱਸੀ ਫਿਰਦੇ ਭੁੱਲੇ
ਸਭ ਪੈਪਸੀਆਂ ‘ਤੇ ਡੁੱਲੇ।
ਬਦਲੀ ਤਸਵੀਰ ਪੰਜਾਬ ਦੀ ਵੇਖਾਂ
ਬਹੁਤੇ ਤੁਰਗੇ ਵਿੱਚ ਬਦੇਸ਼ਾ।
ਦਿਨ ਰਾਤ ਮਿਹਨਤਾਂ ਨੇ ਕਰਦੇ
ਨਾਲੇ ਦੁੱਖ ਡਾਹਢੇ ਨੇ ਜਰਦੇ।
ਕੀ ਬਣੂ ਪੰਜਾਬ ਸਿਆ ਤੇਰਾ ?
‘ਬੁੱਕਣਵਾਲੀਏ’ ਨੂੰ ਇਹੀ ਝੇਰਾ।
ਕੀ ਕਰੂ ਗਰੀਬ ਵਿਚਾਰਾ
ਉਹਦਾ ਕਿਵੇਂ ਹੋਊ ਛੁਟਕਾਰਾ।