ਮਾਏ ਨੀ ਮੈਂ ਕੀਹਨੰੂ ਅਾਖਾ,
ਪੁੱਛਦਾ ਨਾ ਹੁਣ ਕੋਈ ਹਾਲ ਨੀ,
ਆਪ ਤਾਂ ਤੰੂ ਚੁੱਪ ਕਰ ਤੁਰ ਗਈ,
ਸਭ ਖੁਸ਼ੀਅਾਂ ਲੈ ਗਈ ਨਾਲ ਨੀ,
ਮਾਏ ਨੀ ਮੈਂ ਕੀਹਨੰੂ ਅਾਖਾ.....?
ਮਾਏ ਨੀ ਨਾ ਬਾਬੁਲ ਦਿੱਸਦਾ,
ਪੱਗ ਬੰਨ੍ਹਦਾ ਸੀ ਟੌਹਰੇ ਨਾਲ ਨੀ,
ਨਾ ਹੀ ਡਿਊੜੀ ਰੌਣਕ ਦਿੱਸਦੀ,
ਜੋ ਲੱਗਦੀ ਸੀ ਬਾਪੂ ਨਾਲ ਨੀ,
ਮਾਏ ਨੀ ਮੈਂ ਕੀਹਨੰੂ ਅਾਖਾ.....?
ਮਾਏ ਨੀ ਨਾ ਘਰ ਹੁਣ ਸੋਹੰਦਾ,
ਜੋ ਜੱਚਦਾ ਸੀ ਤੇਰੇ ਨਾਲ ਨੀ,
ਸੁੰਨੇ ਦਿੱਸਦੇ ਸਭ ਬਾਰ ਬਨੇਰੇ,
ਸੋਹਣੇ ਲੱਗਦੇ ਸੀ ਮੋਰਾਂ ਨਾਲ ਨੀ,
ਮਾਏ ਨੀ ਮੈਂ ਕੀਹਨੰੂ ਅਾਖਾ.....?
ਜਦ ਵੀ ਤੇਰੇ ਪਿੰਡ ਮੈਂ ਵੜਦੀ,
ਬਾਪੂ ਦਿੱਸਦਾ ਨਾ ਤੇਰੇ ਨਾਲ ਨੀ,
ਸੁੰਨੇ ਸੁੰਨੇ ਹੁਣ ਰਾਹ ਉਹ ਜਾਪਣ,
ਜਿਥੇ ਤੁਰਦੀ ਸੀ ਤੰੂ ਮੇਰੇ ਨਾਲ ਨੀ,
ਮਾਏ ਨੀ ਮੈਂ ਕੀਹਨੰੂ ਅਾਖਾ.....?
ਵੀਰੇ ਵੀ ਹੁਣ ਸਾਰ ਨਾ ਲੈਦੇ,
ਉਹ ਹੋ ਗਏ ਭਾਬੀਅਾਂ ਨਾਲ ਨੀ,
ਸਿੱਧੇ ਮੂੰਹ ਕੋਈ ਗੱਲ ਨਾ ਕਰਦਾ,
ਜਿਵੇਂ ਲੱਗਦੀ ਹਾਂ ਹੁਣ ਭਾਰ ਨੀ,
ਮਾਏ ਨੀ ਮੈਂ ਕੀਹਨੰੂ ਅਾਖਾ.....?
ਸਹੁਰੇ ਘਰ ਸੀ ਮੈਂ ਧੀ ਬੇਗਾਨੀ,
ਬਾਬੁਲ ਘਰ ਵੀ ਉਹੀ ਹਾਲ ਨੀ,
ਤੇਰੇ ਪਿੰਡ ਮੈਨੂੰ ਗਈ ਨੰੂ ਮਾਏ,
ਕਈ ਲੰਘ ਗਏ ਦਿਨ ਤੇ ਸਾਲ ਨੀ,
ਮਾਏ ਨੀ ਮੈਂ ਕੀਹਨੰੂ ਅਾਖਾ.....?
ਪੁੱਛਦਾ ਨਾ ਹੁਣ ਕੋਈ ਹਾਲ ਨੀ।
ਮਾਏ ਨੀ ਮੈਂ ਕੀਹਨੰੂ ਅਾਖਾ.....?