ਪ੍ਰੋਫੈਸਰ ਜਸਵੰਤ ਸਿੰਘ ਨੂੰ ਪਾਰ ਕਰਦੀ ਹੋਈ ਗੱਡੀ ਵਿੱਚੋਂ ਇੰਨਾ ਜਿਆਦਾ ਧੂੰਆਂ ਨਿਕਲਿਆ ਕਿ ਕੁੱਝ ਸਮੇਂ ਲਈ ਤਾਂ ਉਸਨੂੰ ਦਿਖਣਾ ਬੰਦ ਹੋ ਗਿਆ।ਕੁੱਝ ਦੂਰੀ ਅੱਗੇ ਨਾਕੇ ਤੇ ਖੜ੍ਹੇ ਮੁਲਾਜ਼ਮ ਉਸ ਗੱਡੀ ਨੂੰ ਰੋਕ ਨੂੰ ਦਸ਼ਤਾਵੇਜ਼ ਚੈੱਕ ਕਰਨ ਲੱਗੇ।ਪਰ ਜਲਦੀ ਹੀ ਪੜਤਾਲ ਉਪਰੰਤ ਧੂੰਆਂ ਛੱਡਦੀ ਗੱਡੀ ਉੱਥੋਂ ਚੱਲ ਪਈ। ਜਸਵੰਤ ਨੇ ਬੜੀ ਹੈਰਾਨੀ ਨਾਲ ਗੱਡੀ ਦਾ ਚਲਾਨ ਨਾ ਕੱਟਣ ਬਾਰੇ ਪੁੱਛਿਆਂ ਤਾਂ ਗੁੱਸੇ ਵਿੱਚ ਇੱਕ ਮੁਲਾਜ਼ਮ ਨੇ ਕਿਹਾ ਕਿ ਕਾਨੂੰਨ ਦੀ ਉਲੰਘਣਾ ਕਿਵੇਂ ਕਰ ਦੇਈਏ ? ਅਗਲਾ ਸਭ ਕਾਗਜ਼ਾਤ ਪੂਰੇ ਕਰੀ ਫਿਰਦਾ।ਹੁਣ ਜਸਵੰਤ ਸਿੰਘ ਕਾਨੂੰਨ ਅਤੇ ਗੱਡੀ ਵਿੱਚੋਂ ਨਿਕਲ ਰਹੇ ਧੂੰਐ ਨੂੰ ਵੇਖ ਕੁੱਝ ਪ੍ਰਸ਼ਨਾਂ ਦੇ ਜਵਾਬਾਂ ਦੀ ਤਲਾਸ਼ ਕਰਨ ਲੱਗਾ।