ਡਾ.ਕਮਲੇਸ਼ ਉਪਲ ਮੁੱਢਲੇ ਤੌਰ ਤੇ ਰੰਗ ਮੰਚ ਦੇ ਵਿਦਵਾਨ ਪ੍ਰੋਫ਼ੈਸਰ ਹਨ। ਉਨ੍ਹਾਂ ਨੇ ਸਾਰੀ ਉਮਰ ਪੰਜਾਬੀ ਯੂਨੀਵਰਸਿਟੀ ਵਿਚ ਰੰਗ ਮੰਚ ਦੇ ਵਿਦਿਆਰਥੀਆਂ ਨੂੰ ਅਕਾਦਮਿਕ ਸਿਖਿਆ ਦਿੱਤੀ ਹੈ। ਉਨ੍ਹਾਂ ਹੁਣ ਤੱਕ 11 ਪੁਸਤਕਾਂ ਜਿਨ੍ਹਾਂ ਵਿਚ ਰੰਗ ਮੰਚ ਬਾਰੇ 8 ਮੌਲਿਕ (7 ਪੰਜਾਬੀ ਅਤੇ ਿਕ ਅੰਗਰੇਜ਼ੀ) ਪ੍ਰਕਾਸ਼ਤ ਕੀਤੀਆਂ ਹਨ। ਿਸ ਤੋਂ ਿਲਾਵਾ 3 ਪੁਸਤਕਾਂ ਪੰਜਾਬੀ ਵਿਚ ਹਿੰਦੀ ਅਤੇ ਅੰਗਰੇਜ਼ੀ ਵਿਚੋਂ ਅਨੁਵਾਦ ਅਤੇ ਿਕ ਪੁਸਤਕ ਸੰਪਾਦਤ ਕੀਤੀ ਹੈ। ਆਪਣੇ ਅਕਾਦਮਿਕ ਵਿਸ਼ੇ ਤੋਂ ਬਾਹਰ ਦੀ ਉਨ੍ਹਾਂ ਦੀ ਵਾਰਤਕ ਦੀ ‘ਵਾਰਤਕ ਦੇ ਰੰਗ’ ਪਹਿਲੀ ਪੁਸਤਕ ਹੈ, ਜਿਸ ਵਿਚ 62 ਲਘੂ ਨਿਬੰਧ ਹਨ। ਪੁਸਤਕ ਦਾ ਮੁੱਖ ਕਵਰ ਆਕਰਸ਼ਕ ਹੈ। ਿਸ ਪੁਸਤਕ ਨੂੰ ਲੇਖਿਕਾ ਨੇ 6 ਭਾਗਾਂ ਵਿਚ ਵੰਡਿਆ ਹੋ ਿਆ ਹੈ। ਪਹਿਲੇ ਭਾਗ: ਦੂਰ ਦੇ ਢੋਲ ਸੁਹਾਵਣੇ ਵਿਚ 8, ਦੂਜੇ ਭਾਗ :ਆਓ ਬਾਜ਼ਾਰ ਵਧਾ ੀ ੇ ਗ਼ਰੀਬ ਹਟਾ ੀ ੇ ਵਿਚ 9, ਤੀਜੇ ਭਾਗ ਵਿਚ :ਨੇਕ ਦਿਲ ਨੇਤਾ ਨਹਿਰੂ 10, ਚੌਥੇ ਭਾਗ ਵਿਚ:ਕੋਠੀ ਦੇ ਦੇ ਕਾਰ ਦੇ ਦੇ 12, ਪੰਜਵੇਂ ਭਾਗ ਵਿਚ:ਖ਼ਰਚੋ ਖਾਓ ਖਪਾਓ 12 ਅਤੇ ਛੇਵੇਂ ਭਾਗ ਵਿਚ:ਮਾਂ ਕਹਿੰਦੀ ਹੁੰਦੀ ਸੀ…. .11 ਨਿਬੰਧ ਹਨ। ਿਸ ਪੁਸਤਕ ਵਿਚ ਵੀ ਉਨ੍ਹਾਂ ਦੀ ਅਕਾਦਮਿਕਤਾ ਦੀ ਝਲਕ ਵੇਖਣ ਨੂੰ ਮਿਲਦੀ ਹੈ। ਿਹ 160 ਪੰਨਿਆਂ ਦੀ 250 ਰੁਪ ੇ ਕੀਮਤ ਵਾਲੀ ਪੁਸਤਕ ਸੰਗਮ ਪਬਲੀਕੇਸ਼ਨਜ਼ ਸਮਾਣਾ ਨੇ ਪ੍ਰਕਾਸ਼ਤ ਕੀਤੀ ਹੈ। ਲੇਖਿਕਾ ਨੇ ਰੋਜ਼ ਮਰਰ੍ਹਾ ਦੇ ਜੀਵਨ ਵਿਚ ਜੋ ਵਾਪਰ ਰਿਹਾ ਹੈ, ਉਸਨੂੰ ਬੜੀ ਨੀਝ ਨਾਚ ਵੇਖਿਆ, ਵਾਚਿਆ ਅਤੇ ਘੋਖਿਆ ਹੈ, ਫਿਰ ਉਨ੍ਹਾਂ ਘਟਨਾਵਾਂ ਬਾਰੇ ਆਪਣੇ ਮਨ ਦੀ ਗੱਲ ਿਨ੍ਹਾਂ ਨਿਬੰਧਾਂ ਵਿਚ ਲਿਖੀ ਹੈ। ਉਹ ਹਰ ਰੋਜ਼ ਅਖਬਾਰਾਂ ਵਿਚ ਜੋ ਸਮਾਜਕ ਸਰੋਕਾਰਾਂ ਨਾਲ ਸੰਬੰਧਤ ਘਟਨਾਵਾਂ ਬਾਰੇ ਖ਼ਬਰਾਂ ਪੜ੍ਹਦੀ ਰਹੀ, ਉਸਨੂੰ ਸ਼ਬਦਾਂ ਦਾ ਰੂਪ ਦੇ ਕੇ ਪਾਠਕਾਂ ਦੇ ਸਾਹਮਣੇ ਪ੍ਰਸਤਤ ਕੀਤਾ ਹੈ। ਲੇਖਿਕਾ ਦੇ ਲੇਖਾਂ ਨੂੰ ਪੜ੍ਹਨ ਤੋਂ ਪਤਾ ਲਗਦਾ ਹੈ ਕਿ ਉਹ ਦੇਸ਼ ਵਿਚ ਰਾਜਨੀਤਕ, ਆਰਥਿਕ, ਨੈਤਿਕ, ਸਮਾਜਿਕ ਅਤੇ ਸਭਿਆਚਾਰਕ ਖੇਤਰ ਵਿਚ ਆ ਰਹੇ ਨਿਘਾਰ ਤੋਂ ਚਿੰਤਤ ਹੈ। ਅਸਲ ਵਿਚ ਿਨ੍ਹਾਂ ਸਾਰੇ ਲੇਖਾਂ ਵਿਚ ਲੇਖਿਕਾ ਦੀ ਚਿੰਤਾ ਸ਼ਪਸ਼ਟ ਵਿਖਾ ੀ ਦਿੰਦੀ ਹੈ। ਲੇਖਿਕਾ ਮਹਿਸੂਸ ਕਰਦੀ ਹੈ ਕਿ ਅਜ਼ਾਦੀ ਦੀਆਂ ਬਰਕਤਾਂ ਦੇ ਲਾਭ ਚਿਰ ਸਥਾ ੀ ਨਹੀਂ ਰਹੇ ਕਿਉਂਕਿ ਰਾਜਨੀਤਕ ਖੇਤਰ ਵਿਚ ਜਵਾਹਰ ਲਾਲ ਨਹਿਰੂ ਅਤੇ ਲਾਲ ਬਹਾਦਰ ਸ਼ਾਸ਼ਤਰੀ ਦੇ ਸਿਆਸੀ ਕੱਦ ਬੁੱਤ ਵਾਲੇ ਨੇਤਾ ਨਹੀਂ ਰਹੇ। ਿਨ੍ਹਾਂ 6 ਭਾਗਾਂ ਵਿਚਲੇ ਵਿਚਾਰਾਂ ਦੀ ਸਿਰਲੇਖ ਵਾਰ ਪੜਚੋਲ ਿਸ ਤਰ੍ਹਾਂ ਹੈ:
ਦੂਰ ਦੇ ਢੋਲ ਸੁਹਾਵਣੇ: ਿਸ ਭਾਗ ਵਿਚ ਲੇਖਿਕਾ ਨੇ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਦੂਰ ਦੇ ਢੋਲ ਸੁਹਾਵਣੇ ਹੁੰਦੇ ਹਨ, ਜਿਹੜੀ ਚੀਜ਼ ਿਨਸਾਨ ਨੂੰ ਪ੍ਰਾਪਤ ਹੋ ਜਾਂਦੀ ਹੈ, ਉਸਤੇ ਸੰਤੁਸ਼ਟੀ ਨਹੀ, ਜਿਹੜੀ ਕੋਲ ਨਹੀਂ ਉਸਦੀ ਪ੍ਰਾਪਤੀ ਲ ੀ ਮਨ ਭਟਕਦਾ ਰਹਿੰਦਾ ਹੈ, ਨ੍ਰਿਤ ਅਤੇ ਸੰਗੀਤ ਦੋਵੇਂ ਰੂਹ ਦੀ ਖੁਰਾਕ ਹਨ, ਿਹ ਦੋਵੇਂ ਆਤਮਾ ਅਤੇ ਪਰਮਾਤਮਾ ਦਾ ਮੇਲ ਕਰਵਾਉਂਦੇ ਹਨ। ਭਾਰਤ ਵਿਚ ਿਹ ਦੋਵੇਂ ਪੁਰਾਤਨ ਪਰੰਪਰਾ ਦਾ ਹਿੱਸਾ ਹਨ। ਹੁਣ ਸੰਸਾਰ ਵਿਚ ਵੀ ਿਨ੍ਹਾਂ ਦੋਵਾਂ ਦੀ ਅਹਿਮੀਅਤ ਵੱਧ ਗ ੀ ਹੈ। ਲੇਖਿਕਾ ਅਨੁਸਾਰ ਸਮਾਂ ਬਲਵਾਨ ਹੈ ਪ੍ਰੰਤੂ ਸਥਿਰ ਨਹੀਂ ਹੁੰਦਾ। ਦੁੱਖ ਸੁੱਖ ਜ਼ਿੰਦਗੀ ਦਾ ਹਿੱਸਾ ਹਨ। ਆਧੁਨਿਕ ਤਕਨਾਲੋਜੀ ਨੇ ਸੁਖਦ ਮਾਹੌਲ ਪੈਦਾ ਕਰ ਦਿੱਤਾ ਹੈ। ਜਨਮ ਦਿਨ ਮਨਾਉਣੇ ਬਜ਼ੁਰਗਾਂ ਲ ੀ ਬਹੁਤੀ ਮਹੱਤਤਾ ਨਹੀਂ ਰੱਖਦੇ ਪ੍ਰੰਤੂ ਜੀਵਨ ਸਕਾਰਥ ਕਰਨਾ ਚਾਹੀਦਾ ਹੈ। ਲੇਖਿਕਾ ਵਰਤਮਾਨ ਸਮਾਜ ਵਿਚ ਨੈਤਿਕਤਾ ਦੇ ਖੰਭ ਲਾ ਕੇ ਉਡਣ ਕਾਰਨ ਅਤਿਅੰਤ ਦੁੱਖੀ ਹੈ। ਬਲਾਤਕਾਰ ਵੱਧ ਗ ੇ ਹਨ। ਿਸਤਰੀ ਨੂੰ ਆਦਮੀ ਆਪਣੀ ਦੁਸ਼ਮਣੀ ਦੂਰ ਕਰਨ ਲ ੀ ਬਲਾਤਕਾਰ ਵਰਗੇ ਘਿਨਾਉਣੇ ਕੰਮ ਕਰਕੇ ਨਿਸ਼ਾਨਾ ਬਣਾ ਰਹੇ ਹਨ। ਉਹ ਉਦਾਹਰਣ ਦੇ ਕੇ ਸਮਝਾਉਂਦੀ ਹੈ ਕਿ ਚੰਗੀਆਂ ਫਿਲਮਾਂ ਬਲਾਤਕਾਰ ਵਿਰੁੱਧ ਜਾਗ੍ਰਤ ਕਰਨ ਵਿਚ ਸਹਾ ੀ ਹੋ ਸਕਦੀਆਂ ਹਨ। ਲੇਖਿਕਾ ਜਿਥੇ ਿਸਤਰੀਆਂ ਦੀਆਂ ਸਫਲਤਾਵਾਂ ਅਤੇ ਹਰ ਖੇਤਰ ਦੀਆਂ ਪ੍ਰਾਪਤੀਆਂ ਤੇ ਪ੍ਰਸੰਨ ਹੁੰਦੀ ਹੈ, ਉਥੇ ਅਪ੍ਰਾਧਿਕ ਮਾਮਲਿਆਂ ਵਿਚ ਪੜ੍ਹੀਆਂ ਲਿਖੀਆਂ ਿਸਤਰੀਆਂ ਦੇ ਸ਼ਾਮਲ ਹੋਣ ਤੇ ਦੁੱਖੀ ਹੁੰਦੀ ਹੈ। ਆਧੁਨਿਕਤਾ ਦੇ ਜ਼ਮਾਨੇ ਵਿਚ ਪਰਿਵਾਰਾਂ ਦੇ ਘਰਾਂ ਦੇ ਅੰਦਰ ਸੌਣ ਨਾਲ ੇਸੀ.ਵਰਤਣ ਤੇ ਪ੍ਰਦੂਸ਼ਣ ਦੀ ਚਿੰਤਾ ਵੀ ਲੇਖਿਕਾ ਨੂੰ ਸਤਾ ਰਹੀ ਹੈ। ਵਿਕਾਸ ਿਨਸਾਨ ਨੂੰ ਕੁਦਰਤ ਤੋਂ ਦੂਰ ਕਰ ਰਿਹਾ ਹੈ।
ਆਓ ਬਾਜ਼ਾਰ ਵਧਾ ੀ ੇ ਗ਼ਰੀਬ ਹਟਾ ੀ ੇ: ਉਹ ਆਪਣੇ ਲੇਖਾਂ ਵਿਚ ਕਲਾਤਮਕ ਨਿਘਾਰ, ਸਫਲਤਾ ਲ ੀ ਕਲਾ ਦੀ ਚੋਰੀ ਕਰਨ, ਪਲੀਤ ਹੋ ਰਹੀ ਕਲਾ ਅਤੇ ਰਿਆਜ ਤੋਂ ਬਿਨਾ ਕਚਘਰੜ ਸੰਗੀਤ ਦੀ ਪ੍ਰਵਿਰਤੀ ਦਾ ਜ਼ਿਕਰ ਕਰਦੀ ਹੋ ੀ ਲਿਖਦੀ ਹੈ ਕਿ ਅਜਿਹੇ ਹਾਲਾਤ ਿਨਸਾਨੀ ਗਿਰਾਵਟ ਦੀ ਨਿਸ਼ਾਨੀ ਹਨ। ਲੜੀਵਾਰਾਂ ਦਾ ਸੱਚ, ਸ਼ੋਰ, ਰਫ਼ਤਾਰ ਤੇ ਸੰਗੀਤ, ਮਾਂ ੀਂਡਲੈਸ ਮਿਊਜ਼ਿਕ, ਵਿਆਹਾਂ ਦਾ ਕਲਚਰ ਅਤੇ ਅਜੋਕੀਆਂ ਫ਼ਿਲਮਾਂ ਤੇ ਉਨ੍ਹਾਂ ਦਾ ਸੰਗੀਤ ਨਿਬੰਧਾਂ ਵਿਚ ਚੈਨਲਾਂ ਵਿਚ ਲੜੀਵਾਰਾਂ ਦੀ ਭਰਮਾਰ ਹੋਣ ਨਾਲ ਕੁਆਲਿਟੀ ਨਹੀਂ ਰਹੀ। ਸੱਚ ਗੁਆਚ ਰਿਹਾ ਹੈ। ਸਾਰਾ ਕੰਮ ਹੀ ਵਿਓਪਾਰਕ ਹੋ ਗਿਆ ਹੈ। ਪੈਸਾ ਕਮਾਉਣਾ ਮੁੱਖ ਨਿਸ਼ਾਨਾ ਬਣ ਗਿਆ। ਨੰਗੇਜ਼ ਵਾਲੇ ਅਨੈਤਿਕ ਪ੍ਰੋਗਰਾਮ ਵਿਖਾ ੇ ਜਾਂਦੇ ਹਨ। ਸੰਗੀਤ ਵਿਚ ਸ਼ੋਰ ਵੱਧ ਗਿਆ ਹੈ। ਰਸਹੀਣ, ਕਲਾਹੀਣ ਅਤੇ ਬੇਸੁਰੇ ਪ੍ਰੋਗਰਾਮ ਵਿਖਾ ੇ ਜਾਂਦੇ ਹਨ। ਗੁਰਮਤਿ ਸੰਗੀਤ ਵੀ ਰਾਗਾਂ ਵਿਚ ਨਹੀਂ ਹੁੰਦਾ। ਮਧੁਰਤਾ ਅਤੇ ਸੁਰੀਲਾਪਣ ਸੰਗੀਤ ਦਾ ਹਿੱਸਾ ਨਹੀਂ ਰਿਹਾ। ਸੰਗੀਤ ਤਾਂ ਮਨਾ ਵਿਚ ਸਰਸਰਾਹਟ ਪੈਦਾ ਕਰਦਾ ਹੈ ਪ੍ਰੰਤੂ ਅੱਜ ਕਲ੍ਹ ਸੰਗੀਤ ਦਾ ਰੌਲਾ ਰੱਪਾ ਹੈ। ਡੀ.ਜੇ.ਕੰਨ ਪਾੜਵੀਂ ਆਵਾਜ਼ ਵਿਚ ਵਜਦੇ ਹਨ। ਗੀਤਾਂ ਦੇ ਕੋ ੀ ਅਰਥ ਨਹੀਂ, ਮਿਠਾਸ ਨਹੀਂ, ਨਵੇਂ ਤੇ ਪੁਰਾਣੇ ਸੰਗੀਤਕਾਰਾਂ ਵਿਚ ਜ਼ਮੀਨ ਅਸਮਾਨ ਦਾ ਪਾੜਾ ਪੈ ਗਿਆ ਹੈ। ਕਿਵ ਕੂੜੇ ਤੁਟੈ ਪਾਲ, ਬਾਜ਼ਾਰ ਨੂੰ ਸਮਝੋ ਤੇ ਜਾਣੋ ਅਤੇ ਆਓ ਬਾਜ਼ਾਰ ਵਧਾ ੀ ੇ ਤੇ ਗ਼ਰੀਬ ਹਟਾ ੀ ੇ ਲੇਖਾਂ ਵਿਚ ਵੀ ਕਲਾਸਕੀ ਤੇ ਸਨਾਤਨੀ ਸਭਿਆਚਾਰਕ ਪਰੰਪਰਾਵਾਂ ਦੇ ਮਿੱਟੀ ਪਲੀਤ ਹੋਣ ਤੇ ਦੁੱਖ ਪ੍ਰਗਟ ਕੀਤਾ ਗਿਆ ਹੈ। ਉਘੜ ਦੁੱਘੜ ਸੁਰਾਂ, ਅਸ਼ਪਸ਼ਟ ਅਵਾਜ਼ਾਂ ਅਤੇ ਪੱਛਮ ਦੀ ਨਕਲ ਭਾਰੂ ਹੈ। ਖ਼ਰੀਦਦਾਰੀ ਤੇ ਖ਼ਪਤਕਾਰੀ ਦਾ ਯੁਗ ਆ ਗਿਆ ਹੈ। ਲੁਭਾਊ ਿਸ਼ਤਿਹਾਰਬਾਜ਼ੀ ਨਾਲ ਬਾਜ਼ਾਰੀਕਰਨ ਤੇ ਮੰਡੀਕਰਨ ਦਾ ਬੋਲਬਾਲਾ ਹੋ ਗਿਆ। ਤਿਓਹਾਰਾਂ ਦੌਰਾਨ ਗਿਫ਼ਟ ਪੈਕੇਜ ਆਮ ਲੋਕਾਂ ਦੀਆਂ ਜੇਬਾਂ ਕੱਟ ਲੈਂਦੇ ਹਨ। ਿਸ਼ਤਿਹਾਰਬਾਜ਼ੀ ਵਿਚ ਿਸਤਰੀ ਨੂੰ ਵਰਤਿਆ ਜਾਂਦਾ ਹੈ। ਿਸਤਰੀ ਜਿਹੜੀ, ਸੁਹਜ, ਸੁਹੱਪਣ, ਸਲੀਕਾ ਅਤੇ ਸ਼ਰਾਫ਼ਤ ਦੀ ਪ੍ਰਤੀਕ ਹੁੰਦੀ ਹੈ ਦਾ ਦੁਰਉਪਯੋਗ ਕੀਤਾ ਜਾ ਰਿਹਾ ਹੈ। ਵਿਦੇਸ਼ੀ ਕੰਪਨੀਆਂ ਗਾਹਕਾਂ ਦੀ ਲੁੱਟ ਕਰ ਰਹੀਆਂ ਹਨ।
ਨੇਕ ਦਿਲ ਨੇਤਾ ਨਹਿਰੂ : ਚੰਗੀ ਭਾਵਨਾ ਦੀ ਬਹਾਲੀ ਜ਼ਰੂਰੀ, ਸਿਆਸਤ ਮੁਰਦਾਬਾਦ, ਵਪਾਰ ਿਸ਼ਤਿਹਾਰ ਅਤੇ ਪੀ.ਐਮ.ਨਾਲ ਪਿਆਰ, ਬਲਾਤਕਾਰੀਆਂ ਦੇ ਸਰਪ੍ਰਸਤ, ਖਾਸ ਬੰਦੇ ਆਮ ਬੰਦੇ ਅਤੇ ਸਾਂਸਦ:ਖਰੂਦ ਤੋਂ ਅਪ੍ਰਾਧ ਤੱਕ ਲੇਖਾਂ ਵਿਚ ਦਰਸਾ ਿਆ ਗਿਆ ਹੈ ਕਿ ਸਿਆਸਤਦਾਨ ਆਪਸੀ ਖ਼ਹਿਬਾਜ਼ੀ ਨਾਲ ਿਕ ਦੂਜੇ ਲ ੀ ਗੰਦੀ ਸ਼ਬਦਾਬਲੀ ਵਰਤਕੇ ਆਪਣੇ ਆਪ ਨੂੰ ਸੱਚੇ-ਸੁੱਚੇ ਆਖਦੇ ਹਨ। ਸਾਂਸਦ ਵਿਚ ਵੀ ਰੌਲਾ ਰੱਪਾ ਪਾ ੀ ਰੱਖਦੇ ਹਨ। ਵੋਟਰਾਂ ਨੂੰ ਭਰਮਾਕੇ ਵੋਟਾਂ ਵਟੋਰ ਲੈਂਦੇ ਹਨ। ਆਟਾ ਦਾਲ ਵੰਡਕੇ ਲੋਕਾਂ ਨੂੰ ਆਪਣੇ ਮਗਰ ਲਾ ਲੈਂਦੇ ਹਨ ਪ੍ਰੰਤੂ ਉਨ੍ਹਾਂ ਨੂੰ ਸਵੈਨਿਰਭਰ ਨਹੀਂ ਬ੍ਯਣਾਉਂਦੇ। ਸਿਆਸੀ ਨੇਤਾਵਾਂ ਦੇ ਕਿਰਦਾਰ ਵਿਚ ਗਿਰਾਵਟ ਆ ਗ ੀ ਹੈ। ਉਨ੍ਹਾਂ ਦਾ ਕੰਮ ਸਹੀ ਨਹੀਂ। ਕ ੀ ਤਾਂ ਬਲਾਤਕਾਰੀਆਂ ਦੇ ਹਿੱਤਾਂ ਦੀ ਗੱਲ ਕਰਦੇ ਹਨ। ਲੇਖਿਕਾ ਨੇ ਨਿਰਭੈ ਕਾਂਡ ਅਤੇ ਬੰਬ ੀ ਦੇ ਹਸਪਤਾਲ ਵਿਚ ਅਰੁਣਾ ਸ਼ਾਨਬੌਗ ਿਕ ਨਰਸ ਨਲ ਬਲਾਤਕਾਰ ਦੇ ਕੇਸਾਂ ਦਾ ਜ਼ਿਕਰ ਕੀਤਾ ਹੈ। ਨੇਤਾ ਸਮਾਜਕ ਸੁਧਾਰਾਂ ਦੇ ਪ੍ਰੋਗਰਾਮ ਨਹੀਂ ਬਣਾਉਂਦੇ। ਰਾਮ ਦੇਵ ਨੂੰ ਵਿਓਪਾਰੀ ਕਿਹਾ ਹੈ। ਯੋਗ ਦੇ ਨਾਂ ਥੱਲੇ ਲੋਕਾਂ ਨੂੰ ਲੁੱਟਦਾ ਹੈ। ਖਾਸ ਬੰਦਿਆਂ ਦੀ ਚਾਂਦੀ ਤੇ ਆਮ ਲੋਕ ਦੁੱਖਾਂ ਦੀ ਗਠੜੀ ਚੁੱਕੀ ਫਿਰਦੇ ਹਨ। ਚੰਗਾ ਸਮਾਜ ਬਣਾਉਣ ਲ ੀ ਲੇਖਿਕਾ ਨੇ ਸੁਝਾਅ ਦਿੱਤਾ ਹੈ ਕਿ ਬੱਚੇ ਦਾ ਆਲਾ ਦੁਆਲਾ, ਘਰ ਪਰਿਵਾਰ ਅਤੇ ਮਾਂ ਦਾ ਯੋਗਦਾਨ ਅਹਿਮ ਹੁੰਦਾ ਹੈ। ਕ੍ਰਿਕਟ ਮੈਚਾਂ ਤੇ ਬੇਤਹਾ ਪੈਸੇ ਖਰਚਕੇ ਨੇਤਾ ਵੋਟਾਂ ਤੇ ਨੋਟਾਂ ਦੀ ਗੱਲ ਕਰਦੇ ਹਨ। ਕ੍ਰਿਕਟ ਨੂੰ ਸੱਟੇਬਾਜ਼ ਹਥਿਆ ਲੈਂਦੇ ਹਨ। ਸਕੂਲਾਂ ਦੀਆਂ ਪਾਠ ਪੁਸਤਕਾਂ ਵਿਚ ਅਨੈਤਿਕ ਸਮਗਰੀ ਪ੍ਰਕਾਸ਼ਤ ਕੀਤੀ ਜਾਂਦੀ ਹੈ। ਆਨ ਲਾ ੀਨ ਲਾਟਰੀ ਰਾਹੀਂ ਜੂਆ ਸਰਕਾਰ ਉਤਸ਼ਾਹਤ ਕਰਦੀ ਹੈ। ਅਮਨ ਕਾਨੂੰਨ ਡਾਵਾਂ ਡੋਲ ਹੈ। ਗ਼ੈਰ ਸਮਾਜੀਆਂ, ਨੌਸਰਬਾਜ਼ਾਂ, ਭਰਿਸ਼ਟਾਚਾਰੀਆਂ, ਰੇਤ ਤੇ ਟਰਾਂਸਪੋਰਟ ਮਾਫੀਆ, ਗੁੰਡਾ ਅਨਸਰ, ਪੁਲਿਸ ਅਤੇ ਸਿਆਸਤਦਾਨਾ ਦੀ ਮਿਲੀਭੁਗਤ ਦਾ ਲੋਕ ਸੰਤਾਪ ਹੰਢਾ ਰਹੇ ਹਨ।
ਕੋਠੀ ਦੇ ਦੇ ਕਾਰ ਦੇ ਦੇ : ਿਸ ਭਾਗ ਵਿਚ ਮਾਂ ਨਾਲ ਸੰਬੰਧਤ 6 ਲੇਖ ਹਨ ਜਿਨ੍ਹਾਂ ਵਿਚ ਮਾਂ ਦੀ ਅਹਿਮੀਅਤ, ਜ਼ਿੰਮੇਵਾਰੀ ਅਤੇ ਮਾਂ ਦੇ ਕਿਰਦਾਰ ਵਿਚ ਆ ੀ ਗਿਰਾਵਟ ਬਾਰੇ ਦਰਸਾ ਿਆ ਗਿਆ ਹੈ। ਕੁਝ ਮਾਵਾਂ ਅਤੇ ਕੁਝ ਪੁੱਤਰ ਿਸ਼ਕ ਵਿਚ ਅੰਨ੍ਹੇ ਹੋ ਕੇ ਿਕ ਦੂਜੇ ਦੇ ਕਤਲ ਕਰ ਦਿੰਦੇ ਹਨ। 2 ਲੇਖ ਨਸ਼ਿਆਂ ਨਾਲ ਸੰਬੰਧਤ ਹਨ। ਸੜਕਾਂ ਤੇ ਹੋ ਰਹੀਆਂ ਦੁਰਘਟਨਾਵਾਂ, ਹਸਪਤਾਲਾਂ ਦਾ ਮਾੜਾ ਹਾਲ, ਘਰੇਲੂ ਕਲੇਸ਼ ਅਤੇ ਸਫਾ ੀ ਦੇ ਪ੍ਰਬੰਧਾਂ ਦੀ ਦੁਰਦਸ਼ਾ ਬਾਰੇ ਚਿੰਤਾ ਪ੍ਰਗਟ ਕੀਤੀ ਗ ੀ ਹੈ। ਕੁਝ ਲੋਕ ਆਮ ਲੋਕਾਂ ਨੂੰ ਵਹਿਮਾਂ ਭਰਮਾ ਵਿਚ ਪਾ ਕੇ ਆਪਣਾ ਉਲੂ ਸਿੱਧਾ ਕਰਦੇ ਹਨ। ਫ਼ਜ਼ੂਲ ਖ਼ਰਚੀ, ਲਾਲਚ ਅਤੇ ਿਸਤਰੀਆਂ ਦੀ ਮਾਨਸਿਕਤਾ ਬਾਰੇ ਵੀ ਚਾਨਣਾ ਪਾ ਿਆ ਗਿਆ ਹੈ।
ਖ਼ਰਚੋ ਖਾਓ ਖਪਾਓ : ਿਸ਼ਤਿਹਾਰਬਾਜ਼ੀ ਨੇ ਬੱਚਿਆਂ ਵਿਚ ਬਾਜ਼ਾਰੀ ਵਸਤਾਂ ਖ੍ਰੀਦਣ ਦਾ ਝੁਕਾ ਪੈਦਾ ਕਰਕੇ ਉਨ੍ਹਾਂ ਦੀ ਸਿਹਤ ਖ਼ਰਾਬ ਕਰਨ ਦਾ ਤਹੱ ੀਆ ਕੀਤਾ ਹੋ ਿਆ ਹੈ। ਘਰਾਂ ਵਿਚ ਕੰਮ ਕਰਨ ਵਾਲੀਆਂ ਦੀ ਤ੍ਰਾਸਦੀ ਦਾ ਵੀ ਜ਼ਿਕਰ ਕੀਤਾ ਹੈ। ਆਪ ਤਾਂ ਸੁਆਣੀਆਂ ਕਿਟੀ ਪਾਰਟੀਆਂ ਵਿਚ ਬੇਸਕੀਮਤੀ ਚੀਜ਼ਾਂ ਪਹਿਨਣਗੀਆਂ ਪ੍ਰੰਤੂ ਕੰਮ ਵਾਲੀਆਂ ਦਾ ਿਵਜਾਨਾ ਦੇਣ ਸਮੇਂ ਨਖ਼ਰੇ ਕਰਦੀਆਂ ਹਨ। ਜਦੋਂ ਕਿ ਕੰਮ ਕਰਨ ਵਾਲੀਆਂ ਮਿਹਨਤ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਪਾਲਦੀਆਂ ਹਨ। ਕੌਮ ਪ੍ਰਸਤੀ ਖ਼ਤਮ ਹੁੰਦੀ ਜਾ ਰਹੀ ਹੈ, ਲੋਕ ਸੁਆਰਥੀ ਹੋ ਗ ੇ, ਜ਼ਿੰਦਗੀ ਪਦਾਰਥਵਾਦੀ ਹੋ ਗ ੀ, ਅਫ਼ਸਰਸ਼ਾਹੀ ਮੌਜਾਂ ਮਾਣਦੀ ਹੈ ਪ੍ਰੰਤੂ ਕੁਝ ਕੁ ਅਧਿਕਾਰੀ ਿਮਾਨਦਾਰ ਹਨ। ਪੁਰਾਣੀਆਂ ਕਦਰਾਂ ਕੀਮਤਾਂ ਨਹੀਂ ਰਹੀਆਂ, ਵਿਦਿਆਰਥੀ ਿਲੈਕਟਰਾਨਿਕ ਸਾਜੋ ਸਮਾਨ ਦੇ ਗ਼ੁਲਾਮ ਹੋ ਗ ੇ, ਧਾਰਮਿਕ ਸਥਾਨਾ ਵਿਚ ¦ਗਰ ਵਿਚ ਅਨੇਕਾਂ ਕਿਸਮ ਦੇ ਖਾਦ ਪਦਾਰਥ, ਪਲਾਸਟਿਕ ਦੀ ਵਰਤੋ ਪ੍ਰਦੂਸ਼ਣ ਫੈਲਾਉਂਦੀ ਹੈ, ਜਨਸੰਖਿਆ ਵੱਧ ਰਹੀ ਹੈ, ਖੇਤੀ ਆਧੁਨਿਕ ਹੋ ਗ ੀ ਕੱਟੇ ਵੱਛੇ ਸੜਕਾਂ ਤੇ ਆ ਗ ੇ ਅਤੇ ਅਰਾਜਕਤਾ ਦਾ ਮਾਹੌਲ ਖ਼ਤਰਨਾਕ ਮੋੜਤੇ ਪਹੁੰਚ ਗਿਆ। ਿਹ ਭਖਦੇ ਮੁੱਦੇ ਿਨ੍ਹਾਂ ਲੇਖਾਂ ਦੇ ਵਿਸ਼ੇ ਹਨ।
ਮਾਂ ਕਹਿੰਦੀ ਹੁੰਦੀ ਸੀ : ਿਸ ਭਾਗ ਵਿਚ ਡਾ.ਕਮਲੇਸ਼ ਉਪਲ ਨੇ ਕਿਹਾ ਹੈ ਕਿ ਧਰਮ ਨਿਰਪੱਖ ਸੋਚ ਹੀ ਸਾਡਾ ਸਰਮਾ ਿਆ ਹੈ। ਕਲਾ ਦਾ ਰਸ ਧਾਰਮਿਕ ਆਨੰਦ ਨਾਲੋਂ ਬਿਹਤਰ ਹੁੰਦਾ ਹੈ। ਬੜੇ ਸੁਚੱਜੇ ਢੰਗ ਨਾਲ ਲੇਖਿਕਾ ਨੇ ਜੀਵਨ ਦਾ ਮਕਸਦ ਦੱਸਿਆ ਹੈ। ਉਹ ਿਕ ਲੇਖ ਵਿਚ ਲਿਖਦੀ ਹੈ ਕਿ ਪ੍ਰਾ ਿਮਰੀ ਸਕੂਲਾਂ ਵਿਚ ਮਿਆਰੀ ਸਿਖਿਆ ਨਹੀਂ ਦਿੱਤੀ ਜਾਂਦੀ ਪ੍ਰੰਤੂ ਅੰਗਰੇਜ਼ੀ ਜੀਵਨ ਦੀ ਸਫਲਤਾ ਲ ੀ ਅਤਿਅੰਤ ਜ਼ਰੂਰੀ ਹੈ। ਪੰਜਾਬ ਵਿਚ ਸਿਹਤ ਸਹੂਲਤਾਂ ਦੀ ਘਾਟ ਤੋਂ ਵੀ ਚਿੰਤਾਤੁਰ ਹੈ। ਆਪਣੀ ਮਾਂ ਦੀਆਂ ਨਸੀਹਤਾਂ ਨੂੰ ਪੱਲੇ ਬੰਨ੍ਹੀ ਫਿਰਦੀ ਹੈ। ਆਪਣੀ ਪੋਤੀ ਦੀ ਸੰਵੇਦਨਸ਼ੀਲਤਾ ਬਾਰੇ ਵੀ ਲਿਖਦੀ ਹੈ ਕਿ ਕਿਵੇਂ ਅਗਲੀ ਪੀੜ੍ਹੀ ਰਿਸ਼ਤਿਆਂ ਦਾ ਨਿਘ ਮਾਨਣਾ ਚਾਹੁੰਦੀ ਹੈ। ਲੇਖਿਕਾ ਦੀਆਂ ਿਹ ਲੇਖਾਂ ਵਿਚ ਦੱਸੀਆਂ ਗੱਲਾਂ ਪੱਲੇ ਬੰਨ੍ਹਣ ਵਾਲੀਆਂ ਹਨ
ਅਖ਼ੀਰ ਵਿਚ ਕਿਹਾ ਜਾ ਸਕਦਾ ਹੈ ਕਿ ਲੇਖਿਕਾ ਨੇ ਸਮਾਜ ਵਿਚ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਨੂੰ ਲਘੂ ਲੇਖਾਂ ਦਾ ਰੂਪ ਦੇ ਕੇ ਲੋਕਾਂ ਨੂੰ ਜਾਗ੍ਰਤ ਕਰਨ ਦਾ ਉਦਮ ਕੀਤਾ ਹੈ। ਪ੍ਰੰਤੂ ਸਾਰੇ ਲੇਖਾਂ ਵਿਚ ਦੁਹਰਾਓ ਬਹੁਤ ਹੈ। ਿਕ- ਿਕ ਲੇਖ ਵਿਚ ਕ ੀ-ਕ ੀ ਵਿਸ਼ੇ ਲ ੇ ਗ ੇ ਹਨ, ਚੰਗਾ ਹੁੰਦਾ ਜੇਕਰ ਿਕ ਲੇਖ ਵਿਚ ਿਕ ਵਿਸ਼ੇ ਤੇ ਹੀ ਲਿਖਿਆ ਜਾਂਦਾ। ਪ੍ਰੰਤੂ ਲੇਖਿਕਾ ਨੇ ਸਮਾਜ ਦੀ ਦੁੱਖਦੀ ਰਗ ਤੇ ਹੱਥ ਰੱਖਕੇ ਸਮਾਜ ਵਿਚ ਆ ਰਹੀ ਗਿਰਾਵਟ ਨੂੰ ਦਰਸਾ ਕੇ ਪਾਠਕ ਨੂੰ ਝੰਜੋੜਿਆ ਹੈ।