ਡਿਜੀਟਲ ਇੰਡੀਆ 'ਤੇ ਅਵਾਰਾ ਪਸ਼ੂ
(ਲੇਖ )
ਵਿਭਾਗਾਂ ਨੂੰ ਨਿੱਜੀ ਕੰਪਨੀਆਂ ਹਵਾਲੇ ਕਰ ਸਰਕਾਰਾਂ ਆਪਣੀ ਜਿੰ਼ਮੇਵਾਰੀ ਤੋ ਂਪੱਲਾ ਛੁੜਾਉਦਂੀਆ ਜਾ ਰਹੀਆਂ ਹਨ। ਸਰਕਾਰ ਤੋ ਂਲੁੱਟ ਦਾ ਲਾਇਸੈਸ ਲੈ ਨਿੱਜੀ ਕੰਪਨੀਆਂ ਆਪਣੇ ਤੁਗਲਕੀ ਫਰਮਾਨ ਜਾਰੀ ਕਰ ਕੇ ਲੋਕਾਂ ਦਾ ਦਿਨ੍ਰਾਤ ਕਚੂਮਰ ਕੱਢਣ 'ਚ ਜੁਟੀਆਂ ਹਨ। ਉਦਾਹਰਨ ਦੇ ਤੌਰ ਤੇ ਟੋਲ ਪਲਾਜ਼ਾ ਸਿਸਟਮ ਦੇਖ ਲਵੋ। ਸਰਕਾਰ ਦੀ ਛਤਰ੍ਛਾਇਆ ਹੇਠ ਸੜਕ ਦਾ ਨਿਰਮਾਣ ਕਰ ਨਿੱਜੀ ਕੰਪਨੀ ਟੋਲ ਪਲਾਜ਼ਾ ਖੋਲ੍ਹ ਕੇ ਹਰ ਆਉਣਂ ਜਾਣ ਵਾਲੇ ਵਾਹਨ ਤੋ ਂ ਉਦੋ ਂਤੱਕ ਉਗਰਾਹੀ ਕਰਦੀ ਹੈ ਜਦੋ ਂਤੱਕ ਉਸਦੀ ਲਾਗਤ ਤੇ ਮੁਨਾਫਾ ਵਸੂਲ ਨਹੀ ਂਹੋ ਜਾਂਦਾ। ਵਸੂਲੀ ਦੀ ਮਿਆਦ ਦਰਸਾਉਦਂਾ ਬੋਰਡ ਟੋਲ ਪਲਾਜੇ 'ਤੇ ਲੋਕਾਂ ਦਾ ਮੂੰਹ ਚਿੜਾਉਦਂਾ ਰਹਿੰਦਾ ਹੈ। 'ਨੇਰ ਸਾਂਈ ਦਾ ਦੇਖੋ ਰਜਿਸਟਰੇਸ਼ਨ ਵਕਤ ਹਜਾਰਾਂ ਰੁਪਏ ਰੋਡ ਟੈਕਸ ਤਾਰ ਕੇ ਵੀ ਲੋਕ ਟੋਲ ਪਲਾਜਿ਼ਆਂ ਤੇ ਨਿੱਤ ਛਿੱਲੜ ਲੁਹਾਉਣਂ ਲਈ ਮਜਬੂਰ ਹੁੰਦੇ ਹਨ।
ਦੂਜੇ ਪਾਸੇ ਲੋਕਾਂ ਦੀ ਜਾਨ ਦਾ ਖੌਅ ਬਣੇ ਅਵਾਰਾ ਪਸ਼ੂਆਂ ਜਿਹੇ ਗੰਭੀਰ ਮਸਲਿਆਂ ਤੇ ਸਰਕਾਰਾਂ ਹੁਕਮਰਾਨਾਂ ਨੂੰ ਜਿਹੜੀ ਗੰਭੀਰਤਾ ਦਿਖਾਉਣਂੀ ਬਣਦੀ ਹੈ ਉਹ ਅਜੇ ਲਵੇ ਨਾ ਤਵੇ। ਵੱਖਰੀ ਗੱਲ ਹੈ ਇਸ ਮਸਲੇ ਨੂੰ ਨਜਿੱਠਣ ਲਈ ਸਰਕਾਰਾਂ ਨੇ ਅਗਾਊ ਂਤਿਆਰੀ ਦੇ ਰੂਪ ਵਿੱਚ ਪੂਰੀ ਮੁਸਤੈਦੀ ਦਿਖਾਉਦਿਆਂ ਗਊ ਸੈਸੱ ਦੇ ਨਾਅ ਤੇ ਲੋਕਾਂ ਤੋ ਂਕਾਫੀ ਸਮਾਂ ਪਹਿਲਾਂ ਉਗਰਾਹੀ ਸ਼ੁਰੂ ਕਰ ਦਿੱਤੀ ਹੈ। ਲੋਕਾਂ ਦਾ ਖੂਨ ਨਿਚੋੜ ਕੇ ਮੁਨਾਫਾ ਹਾਸਲ ਕਰਨ ਦਾ ਮੌਕਾ ਕੋਈ ਵੀ ਸਰਕਾਰ ਨਹੀ ਂਗੁਆਉਦਂੀ ਕਿਉਕਿ ਗੁਆਉਣਂਾ ਤਾਂ ਸਿਰਫ ਜਨਤਾ ਦੇ ਹਿੱਸੇ ਆਇਆ ਹੈ ਭਾਵੇ ਂਉਸਦਾ ਖੂਨ ਪਸੀਨੇ ਨਾਲ ਕਮਾਇਆ ਪੈਸਾ ਹੋਵੇ ਜਾਂ ਉਸਦੀ ਕੀਮਤੀ ਜਾਨ ਜਿਹੜੀ ਮੌਤ ਦਾ ਤਾਂੜਵ ਕਰਦੇ ਅਵਾਰਾ ਪਸ਼ੂਆਂ ਕਾਰਨ ਨਿੱਤ ਜਾ ਰਹੀ ਹੈ। ਸੜਕਾਂ ਤੇ ਮੌਤ ਦਾ ਸਮਾਨ ਬਣ ਅਵਾਰਾ ਪਸ਼ੂ ਪਤਾ ਨਹੀ ਂਕਦ ਕਿਸ ਦਾ ਕਾਲ ਬਣ ਜਾਣ। ਅਖ਼ਬਾਰਾਂ 'ਚ ਨਿੱਤ ਅਵਾਰਾ ਪਸ਼ੂਆਂ ਕਾਰਨ ਜਾ ਰਹੀਆਂ ਕੀਮਤੀ ਜਾਨਾਂ ਦੀਆਂ ਖ਼ਬਰਾਂ ਪੜ੍ਹ ਦਿਲ ਨੂੰ ਡੋਬੂ ਪੈ ਜਾਂਦਾ ਹੈ ਤੇ ਮੱਲੋ੍ਮੱਲੀ ਇਹ ਸੋਚ ਕੇ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ ਕਿ ਡਿਜੀਟਲ ਇੰਡੀਆਂ ਕਹਾਉਣਂ ਵਾਲੇ ਦੇਸ਼ 'ਚ ਅਵਾਰਾ ਪਸ਼ੂਆਂ ਪ੍ਰਤੀ ਅਜੇ ਤੱਕ ਕੋਈ ਠੋਸ ਨੀਤੀ ਹੀ ਨਹੀ ਂਉਲੀਕੀ ਗਈ ? ਜਾਂ ਸਰਕਾਰਾਂ ਦਾ ਅਜੇ ਉਹ ਟਾਰਗੈਟ ਹੀ ਪੂਰਾ ਨਹੀ ਂਹੋਇਆ ਜੋ ਉਸ ਨੇ ਅਵਾਰਾ ਪਸ਼ੂਆਂ ਕਾਰਨ ਹੋਣ ਵਾਲੀਆਂ ਮੌਤਾਂ ਬਾਰੇ ਉਲੀਕਿਆ ਹੈ। ਖੈਰ ਦੇਸ਼ ਦੀ ਜਨਤਾ ਵਿਚਾਰੀ ਦਿਨ੍ਰਾਤ ਸਰਕਾਰ ਦੇ ਇਸ ਟਾਰਗੈਟ ਨੂੰ ਪੂਰਾ ਕਰਨ 'ਚ ਲੱਗੀ ਹੈ ਤੇ ਅਵਾਰਾ ਪਸ਼ੂ ਵੀ ਬੜੀ ਵੀ ਜੀ੍ਜਾਨ ਤੇ ਸਿ਼ੱਦਤ ਨਾਲ ਇਸ ਟਾਰਗੈਟਂ ਨੂੰ ਪੂਰਨ ਤੇ ਲੱਗੇ ਹਨ। ਕੋਈ ਗਿਣਤੀ ਦਾ ਮੀਟਰ ਜਾਂ ਪੈਮਾਨਾਂ ਭਾਵੇ ਂਸਰਕਾਰ ਨੇ ਨਹੀ ਂਲਗਾਇਆ ਪਰ ਜਾਪਦਾ ਹੈ ਡਿਜੀਟਲ ਇੰਡੀਆ 'ਚ ਅਵਾਰਾ ਪਸ਼ੂਆਂ ਕਾਰਨ ਹੋਈਆਂ ਮੌਤਾਂ ਦੀ ਗਿਣਤੀ 'ਚ ਕੋਈ ਧਾਂਦਲੀ ਨਹੀ ਂਹੋਵੇਗੀ। ਜਦੋ ਂਸਰਕਾਰ ਵੱਲੋ ਂਤੈਅ ਮੌਤਾਂ ਦੀ ਗਿਣਤੀ ਆਪਣੇ ਅੰਕੜੇ ਨੂੰ ਛੂਹ ਲੈਦਂੀ ਹੈ ਸਰਕਾਰ ਜਰੂਰ ਜਾਗੇਗੀ ਤੇ ਫੌਰਨ ਹਰਕਤ ਵਿੱਚ ਆ ਕੇ ਅਵਾਰਾ ਪਸ਼ੂਆਂ ਤੋ ਂਸ਼ਾਇਦ ਲੋਕਾਂ ਨੂੰ ਨਿਜਾਤ ਵੀ ਦਿਲਵਾਏਗੀ। ੳਦੋ ਂਤੱਕ ਇੰਤਰਾਜ ਕਰੋ। ਵੈਸੇ ਇੰਤਰਾਜ ਕਰਨ ਤੋ ਂਸਿਵਾਏ ਜਨਤਾ ਕਰ ਵੀ ਕੀ ਸਕਦੀ ਹੈ। ਆਪਣੇ ਨਿੱਕੇ੍ਨਿੱਕੇ ਮਾਸੂਮ ਬੱਚਿਆਂ ਅਤੇ ਬਿਰਧ ਮਾਪਿਆਂ ਲਈ ਰੋਜੀ ਰੋਟੀ ਕਮਾਉਣਂ ਗਏ ਪ੍ਰੀਵਾਰ ਮੁਖੀ ਦੀ ਜਦ ਅਵਾਰਾ ਪਸ਼ੂ ਕਾਰਨ ਹੋਈ ਦਰਦਨਾਕ ਮੌਤ ਦੀ ਖ਼ਬਰ ਘਰ ਆਉਦਂੀ ਹੈ ਤਾਂ ਪ੍ਰੀਵਾਰ ਤੇ ਕੀ ਬੀਤਦੀ ਹੈ ਉਸਦੀ ਤਰਾਹਟ ਸਰਕਾਰ ਕੀ ਜਾਣੇ। ਦੇਸ਼ ਦੇ ਸੰਵਿਧਾਨ ਵਿੱਚ ਭਾਵੇ ਂ ਸਾਰਿਆਂ ਦੇ ਹੱਕਾਂ ਨੂੰ ਬਰਾਬਰਤਾ ਹਾਸਲ ਹੈ ਪਰ ਉਦੋ ਂਮਨ ਬਹੁਤ ਉਚਾਟ ਹੋ ਜਾਂਦਾ ਹੈ ਜਦੋ ਂਕਿਸੇ ਮੰਤਰੀ ਜਾਂ ਮੁੱਖ ਮੰਤਰੀ ਦੀ ਆਮਦ ਤੇ ਅਵਾਰਾ ਪਸ਼ੂਆਂ ਨੂੰ ਸੜਕਾਂ ਤੋ ਂਲਾਂਭੇ ਲਈ ਵਿਸੇ਼ਸ਼ ਡਿਊਟੀਆਂ ਲਗਾ ਦਿੱਤੀਆਂ ਜਾਂਦੀਆਂ ਹਨ। ਕਈ ਸਾਲ ਪਹਿਲਾਂ ਦੀ ਖ਼ਬਰ ਅਜੇ ਵੀ ਮੱਲੋ੍ਮੱਲੀ ਜਿਹਨ ਖਰੂਦ ਪਾਉਦਂੀ ਰਹਿੰਦੀ ਹੈ ਜਦ ਮੌਕੇ ਦੇ ਮੁੱਖ ਮੰਤਰੀ ਦੇ ਕਾਫਲੇ ਅੱਗੇ ਅਵਾਰਾ ਪਸ਼ੂ ਆਉਣਂ ਤੇ ਤੁਰੰਤ ਸਬੰਧਤ ਐਸ.ਐਚ.ਓ ਨੂੰ ਡਿਉਟੀ 'ਚ ਕੁਤਾਹੀ ਵਰਤਣ ਦੇ ਦੋਸ਼ 'ਚ ਸਸਪੈਡਂ ਕਰ ਦਿੱਤਾ ਸੀ। ਜਾਨ 'ਕੱਲੇ ਮੰਤਰੀ ਜਾਂ ਮੁੱਖ ਮੰਤਰੀ ਦੀ ਹੀ ਕੀਮਤੀ ਨਹੀ ਂਮਿਹਨਤ ਮਜਦੂਰੀ ਕਰਕੇ ਪ੍ਰੀਵਾਰ ਪਾਲਣ ਵਾਲੇ ਗਰੀਬ ਦੀ ਵੀ ਉਨ੍ਹੀ ਹੀ ਕੀਮਤੀ ਹੈ। ਪਰ ਸੱਤਾ ਤੇ ਕਾਬਜ ਹੁਕਮਰਾਨਾਂ ਨੂੰ ਇਸ ਨਾਲ ਕੋਈ ਵਾਸਤਾ ਨਹੀ ਂ। ਕੋਈ ਸਿਆਸੀ ਪਾਰਟੀ ਇਸ ਮੁੱਦੇ ਤੇ ਇੱਕ੍ਦੂਜੇ ਵੱਲ ਉਗਂਲ ਚੁੱਕ ਰਾਜਨੀਤੀ ਨਹੀ ਂਕਰ ਸਕਦੀ ਕਿਉਕਿ ਹਰੇਕ ਪਾਰਟੀ ਨੂੰ ਸੱਤਾ ਦਾ ਸੁੱਖ ਮਿਲਿਆ ਹੈ। ਪਰ ਸੱਤਾ ਵਿੱਚ ਰਹਿ ਕੇ ਵੀ ਉਸਨੇ ਆਪਣਾ ਇਹ ਫਰਜ਼ ਨਹੀ ਂਨਿਭਾਇਆ। ਨਿਰਸੰਦੇਹ ਜਨਤਾ ਸਰਕਾਰਾਂ ਨੂੰ ਆਪਣੇ ਬੇਹਤਰ ਭਵਿੱਖ ਲਈ ਚੁਣਦੀ ਹੈ ਪਰ ਆਪਣਾ ਵਰਤਮਾਨ ਹੀ 'ਨੇਰੇ ਵਿੱਚ ਕਰ ਬੈਠਦੀ ਹੈ। ਜਨਤਾ ਦਾ ਰੱਬ ਰਾਖ਼ਾ।