ਮੈਂ ਇਹ ਕਦ ਕਿਹਾ
ਕਿ ਤੁਸੀਂ ਬੁੱਤਾਂ ਦੀ
ਪੂਜਾ ਨਾ ਕਰੋ
ਮੈਂ ਤਾਂ ਸਿਰਫ
ਏਨਾ ਕਿਹਾ
ਕਿ ਪਲ ਦੀ ਪਲ
ਇਹ ਸੋਚੋ
ਕਿ ਜਿਨ੍ਹਾਂ ਦੇ ਬੁੱਤਾਂ ਦੀ ਤੁਸੀਂ ਪੂਜਾ ਕਰਦੇ ਹੋ
ਉਨ੍ਹਾਂ ਨੇ ਆਪਣੇ
ਇਨਸਾਨੀ ਜਾਮੇ ’ਚ
ਤੁਹਾਡੇ ਪੂਰਵਜਾਂ ਲਈ
ਜਾਂ ਤੁਹਾਡੇ ਲਈ
ਕੀ ਕੁਝ ਕੀਤਾ ਹੈ।
ਜੇ ਕੁਝ ਨਹੀਂ ਕੀਤਾ
ਤਾਂ ਫਿਰ ਉਨ੍ਹਾਂ ਦੇ ਬੁੱਤਾਂ ਨੂੰ
ਆਪਣੇ ਦਿਲਾਂ ’ਚੋਂ
ਤੇ ਆਪਣੇ ਘਰਾਂ ’ਚੋਂ
ਕੱਢ ਦਿਉ
ਤੇ ਉਨ੍ਹਾਂ ਦਾ ਸਤਿਕਾਰ ਕਰੋ
ਜੋ ਤੁਹਾਡੇ ਵਾਸਤੇ
ਆਪਣਾ ਤਨ, ਮਨ, ਧਨ
ਵਾਰ ਰਹੇ ਨੇ
ਜਾਂ ਵਾਰਨ ਨੂੰ ਤਿਆਰ ਨੇ ।
{ਸ.ਭ.ਸ.ਨਗਰ}9915803554