ਬੋਹੜ ਥੱਲੇ ਬੈਠੇ ਸੱਭ ਹੱਸਦੇ ਸਿਆਣੇ ਸੀ,
ਅੰਬਾਂ ਥੱਲੇ ਖੇਡਦੇ ਰਲ ਕੇ ਨਿਆਣੇ ਸੀ ,
ਸਦੀਆਂ ਪੁਰਾਣੀ ਇਕ ਢਲ੍ਹਦੀ ਹੋਈ ਸ਼ਾਮ ਨੂੰ,
ਸੁਪਨੇ ਚ ਵੇਖਿਆ ਮੈਂ ਪੈਲ੍ਹਾਂ ਪਾਉਂਦੇ ਹੋਏ ਪੰਜਾਬ ਨੂੰ!
ਉਹ ਹਲ੍ਹ ਤੇ ਪੰਜਾਲੀਆਂ, ਸੜਕਾਂ ਪੁਰਾਣੀਆਂ,
ਇਕੱਠੇ ਹੋਕੇ ਦਾਦੀ ਕੋਲੋਂ ਸੁਣੀਅਾਂ ਕਹਾਣੀਆਂ,
ਚੌਂਕੀਦਾਰ ਦੇ ਹੌਂਕਾ ਲਾਉਂਦੇ ਸੁਣਿਆ ਅਵਾਜ ਨੂੰ,
ਸੁਪਨੇ ਚ ਵੇਖਿਆ ਮੈਂ ਪੈਲ੍ਹਾਂ ਪਾਉਂਦੇ ਹੋਏ ਪੰਜਾਬ ਨੂੰ!
ਨਾ ਜੱਗ ਚ ਤਮਾਸ਼ੇ ਸੀ,ਮੁੱਖ ਉਤੇ ਹਾਸੇ ਸੀ,
ਛੋਟਾ ਵੀਰ ਵੱਡੇ ਕੋਲੋਂ ਵੱਟਦਾ ਨਾ ਪਾਸੇ ਸੀ,
ਸਮਝਦੇ ਸੀ ਖਾਸ ਉਹਦੋਂ ਹਰ ਇਕ ਆਮ ਨੂੰ ,
ਸੁਪਨੇ ਚ ਵੇਖਿਆ ਮੈਂ ਪੈਲ੍ਹਾਂ ਪਾਉਂਦੇ ਹੋਏ ਪੰਜਾਬ ਨੂੰ!
ਸਿਰ ਉਤੇ ਚੁੰਨੀ ਸੀ,,ਹਰ ਇਕ ਨਾਰ ਦੇ,
ਫਿੱਕੇ ਲੱਗਦੇ ਸੀ,ਲਾਏ ਹਾਰ ਤੇ ਸ਼ਿੰਗਾਰ ਵੇ,
ਉੱਠ ਹੁਣ ਸੁੰਮਣਾ,ਕੀਤਾ ਬੜਾ ਅਰਾਮ ਤੂੰ,
ਸੁਪਨੇ ਚ ਵੇਖਿਆ ਮੈਂ ਪੈਲ੍ਹਾਂ ਪਾਉਂਦੇ ਹੋਏ ਪੰਜਾਬ