ਇੱਥੇ ਸੱਚ ਦੀ ਨਹੀ ਪਹਿਚਾਣ ਯਾਰੋ ।
ਹੋਇਆ ਕੂੜ ਹੈ ਇੱਥੇ ਪਰਧਾਨ ਯਾਰੋ।
ਚੋਰ ਉਚੱਕਾ ਤੇ ਕਰੇ ਬਦਫੈਲੀਆਂ ਜੋ,
ਇਥੇ ਆਖਦੇ ਨੇ ਉਨੂੰ ਇਨਸ਼ਾਨ ਯਾਰੋ।
ਲੋੜ ਸਦਾ ਹੀ ਜਾਦੀ ਐ ਪੂਜੀ ਇੱਥੇ,
ਪੂਜਿਆ ਜਾਵੇ ਨਾ ਇਥੇ ਭਗਵਾਨ ਯਾਰੋ।
ਹਾਰ ਫੁੱਲਾਂ ਦੇ ਹਾਰੇ ਦੇ ਜਦ ਗਲ ਪੈਂਦੇ,
ਰਂੋਦੇ ਵੇਖੇ ਮੈਂ ਜਿੱਤਕੇ ਭਲਵਾਨ ਯਾਰੋ।
ਆਪ ਸ਼ੇਖ ਤੇ ਭਾਈ ਪੀਣ ਬਹਿ ਇਕੱਠੇ,
ਦਾਰੂ ਬੁਰੀ ਹੈ ਕਰਨ ਫੁਰਮਾਨ ਯਾਰੋ।
ਪ੍ਰਧਾਨਗੀ ਕਰੇਂ ਜਾਂ ਅਨਪੜ ਵਿਚ ਕਾਲਿਜ,
ਭਾਸਨ ਦੇਵੇ ਉਹ ਸੁਣਨ ਵਿਦਵਾਨ ਯਾਰੋ।