ਪਾਪਾ ਜੀ, ਪਾਰਕ ਨੂੰ ਚੱਲੀਏ,
ਮੇਰੀ ਪਸੰੰਦ ਦਾ ਝੂਲਾ ਮੱਲੀਏ|
ਘੜੀ ਤੇ ਵੇਖੋ ਵੱਜ ਗਏੇ ਚਾਰ,
ਛੇਤੀ ਜ.ਰਾ ਕੁ ਹੋਵੋ ਤਿਆਰ|
ਲੇਟ ਜਾਣ ਤੇ ਮਿਲੇ ਨਾ ਵਾਰੀ,
ਝੂਲੇ ਤੇ ਭੀੜ ਹੋ ਜਾਂਦੀ ਭਾਰੀ|
ਆਉਣਗੇ ਮੇਰੇ ਤਿੰਨੋਂ ਆੜੀ,
ਰੌਣਕ, ਰੋਮਾਂਚਕ ਤੇ ਤਿਵਾੜੀ|
ਕਰੂੰਗਾ ਮੈਂ ਉੱਥੇ ਜਾ ਕੇ ਪੀਟੀ,
ਮੋਹੀ ਦੇ ਹੱਥ ‘ਚ ਹੋਵੂ ਸੀਟੀ|
ਅੱਧਾ ਘੰਟਾ ਕਰੂੰ ਦੱਬ ਕੇ ਸ.ੈਰ,
ਪ੍ਰੈਕਟਿਸ ਨਾਲ ਤੇਜ. ਹੋਣੇ ਪੈਰ|
ਬੀਮਾਰੀ ਉੱਪਰ ਪਾਉਂਣੀ ਜਿੱਤ,
ਇਹ ਵੀ ਮੇਰੀ ਹੈ ਪੱਕੀ ਜਿੱਦ|
‘ਚਮਨ’ ਕਹੇ ਸਭ ਪਾਰਕ ਜਾਓ,
ਬੱਚਿਓ ਚੰਗੀ ਸਿਹਤ ਬਣਾਓ|