ਇਹ ਧੀਆਂ ਪੰਜਾਬ ਦੀਆਂ,
ਰਹਿਮਤ ਨਾਲ ਭਰੀਆਂ ਨੇ,
ਇਹ ਜਗਤ ਜਨਨੀਆਂ ਜੋ,
ਜ਼ਮਾਨੇ ਨਾਲ ਲੜੀਅਾਂ ਨੇ,
ਇਹ ਜੰਗ ਦੇ ਮੈਦਨਾ ਚ,
ਹਿੱਕ ਤਾਣ ਕੇ ਖੜੀਅਾਂ ਨੇ,
ਇਹ ਧੀਆਂ ਪੰਜਾਬ ਦੀਆਂ,
ਰਹਿਮਤ ਨਾਲ ਭਰੀਆਂ ਨੇ,
ਇਹ ਫੁੱਲਾਂ ਵਾਂਗੂੰ ਮਹਿਕਣ,
ਸਭ ਦੁੱਖ ਮਿਟਾਉਂਦੀਆਂ ਨੇ,
ਇਹ ਘਰ ਵਿੱਚ ਹੱਸਣ ਖੇਡਣ,
ਸਦਾ ਨਾਮ ਧਿਅਾਉਦੀਅਾਂ ਨੇ,
ਦੁਨੀਅਾਂ ਦੀਅਾਂ ਰੀਤਾਂ ਵਿੱਚ,
ਆਪਣਾ ਸਭ ਕੁਝ ਹਰੀਅਾਂ ਨੇ,
ਇਹ ਧੀਆਂ ਪੰਜਾਬ ਦੀਆਂ,
ਰਹਿਮਤ ਨਾਲ ਭਰੀਆਂ ਨੇ,
ਇਹ ਭਰੀਆਂ ਸ਼ਰਮ ਦੀਅਾਂ,
ਇੱਜ਼ਤਾਂ ਲਈ ਮਰੀਅਾਂ ਨੇ,
ਕਦੇ ਮਾਂ ਭੈਣ ਤੇ ਪਤਨੀ,
ਕਦੇ ਝਾਂਸੀ ਬਣੀਅਾਂ ਨੇ,
ਿਕਤੇ ਹੀਰਾਂ ਤੇ ਕਦੇ ਸੋਹਣੀ,
ਬਣ ਕੱਚਿਅਾਂ ਤੇ ਤਰੀਅਾਂ ਨੇ,
ਇਹ ਧੀਆਂ ਪੰਜਾਬ ਦੀਆਂ,
ਰਹਿਮਤ ਨਾਲ ਭਰੀਆਂ ਨੇ,
ਇਹ ਬਾਬਲ ਦੇ ਸੁਫਨੇ ਖਾਤਰ,
ਸਦਾ ਕੁੱਖਾਂ ਵਿੱਚ ਮਰੀਅਾਂ ਨੇ,
ਿਕਤੇ ਦਾਜ ਦਹੇਜ ਦੀ ਖਾਤਰ,
ਸੜ੍ਹ ਸੜ੍ਹ ਸੂਲੀ ਚੜ੍ਹੀਅਾਂ ਨੇ,
ਇਹ ਰੱਬ ਦਾ ਰੂਪ ਨੇ ਦੂਜਾ,
ਮਮਤਾ ਨਾਲ. ਭਰੀਅਾਂ ਨੇ,
ਇਹ ਧੀਆਂ ਪੰਜਾਬ ਦੀਆਂ,
ਰਹਿਮਤ ਨਾਲ ਭਰੀਆਂ ਨੇ।