ਸੁਪਨੇ ਚ ਵੇਖਿਆ (ਕਵਿਤਾ)

ਮਨਪ੍ਰੀਤ ਸਿੰਘ ਲੈਹੜੀਆਂ   

Email: khadrajgiri@gmail.com
Cell: +91 94638 23962
Address: ਪਿੰਡ ਲੈਹੜੀਅਾਂ, ਡਾਕ - ਭਾੳੁਵਾਲ
ਰੂਪਨਗਰ India
ਮਨਪ੍ਰੀਤ ਸਿੰਘ ਲੈਹੜੀਆਂ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਸੁਪਨੇ ਚ ਵੇਖਿਆ ਮੈਂ ਡੁੱਬਦੇ ਪੰਜਾਬ ਨੂੰ,
ਅੱਗ ਲੱਗੇ ਇਹੋ ਜਿਹੇ ਮੇਰੇ ਮਾੜੇ ਖੁਆਬ ਨੂੰ,
ਬੀਮਾਰੀਆ ਨੇ ਜਿਵੇਂ ਸਾਰਾ ਪੰਜਾਬ ਖਾ ਲਿਆ,
ਬੱਚਿਆਂ ਨੇ ਮੋਬਾਇਲ ਮਿੱਤਰ ਬਣਾ ਲਿਆ,
ਮਾਂ ਨੂੰ ਨਾ ਪੁੱਛੇ ਧੀਅ ਪੁੱਤ ਪਾਣੀ ਚਾਹ ਨੂੰ,
ਵੇਖਿਆ ਜੋ ਮੈਂ ਜਾਵੇ ਨਾ ਕੋਈ ਉਸ ਰਾਹ ਨੂੰ,
ਮਾਂ ਬੋਲੀ ਪੰਜਾਬੀ ਦੇ ਦੁਸ਼ਮਣ ਪੈਦਾ ਹੋ ਗਏ,
ਇਹਦੇ ਸਿਰ ਤੇ ਕਮਾਉਣ ਵਾਲੇ ਅਲਾਇਦਾ ਹੋ ਗਏ,
ਰੋਦਾਂ ਕੁਰਲਾਉਂਦਾ ਵੇਖ ਹੋਇਆ ਨਾ ਕਿਸਾਨ ਜੀ,
ਸੁੰਘ ਸੁੰਘ ਚਿੱਟਾ ਗਰਕਿਆ ਨੌਜਵਾਨ ਜੀ,
ਨਹਿਰਾਂ ਦਰਿਆਵਾਂ ਦਾ ਜਿਵੇਂ ਰੰਗ ਬੇ-ਰੰਗਾਂ ਹੋ ਗਿਆ,
ਸਭ ਕੁੱਝ ਜਾਪੇ ਜਿਵੇਂ ਬੇ-ਢੰਗਾਂ ਹੋ ਗਿਆ,
ਲੀਡਰਾਂ ਦੀ ਵੇਖੀ ਮੈਂ ਕਮਾਈ ਵੱਧ ਗਈ,
ਗਰੀਬਾਂ ਦੀ ਏ ਜਿੰਦ ਜਾਨ ਸੂਲੀ ਚੜ੍ਹ ਗਈ,
ਚੜ੍ਹਦੀ ਜਵਾਨੀ ਜਿਵੇਂ ਕੱਖਾਂ ਵਿੱਚ ਰੁਲ ਗਈ,
ਏਨੇ ਵਿੱਚ ਯਾਰੋ ਮੇਰੀ ਅੱਖ ਖੁੱਲ ਗਈ,
ਸੁਪਨਾ ਇਹ ਕਾਹਦਾ ਇਹ ਤਾਂ ਲੱਗਦਾ ਭਵਿੱਖ ਸੀ,
ਰਹਿੰਦਾਂ ਖੂੰਦਾਂ ਜਾਵੇ ਨਾ ਪੰਜਾਬ  ਵਿਕ ਜੀ,
ਰੋਕੋ ਵੇ ਰੋਕੋ ਲੋਕੋ ਸੱਚ ਹੋਣ ਤੋਂ ਇਸ ਖੁਆਬ ਨੂੰ,
ਸੁਪਨੇ ਚ ਵੇਖਿਆ ਮੈਂ ਡੁੱਬਦੇ ਪੰਜਾਬ ਨੂੰ!