ਪੰਜਾਬੀ ਸਾਹਿਤ ਸਭਾ,ਸੰਦੌੜ ਦੀ ਮਾਸਿਕ ਇਕਤੱਰਤਾ
(ਖ਼ਬਰਸਾਰ)
ਪੰਜਾਬੀ ਸਾਹਿਤ ਸਭਾ,ਸੰਦੌੜ ਦੀ ਮਾਸਿਕ ਇਕਤੱਰਤਾ ਸੀਨੀਅਰ ਸੈਕੰਡਰੀ ਸਕੂਲ ਦਸੌਧਾ ਸਿੰਘ ਵਾਲਾ ਿਵਿਖੇ ਹੋਈ। ਪ੍ਰਿੰਸੀਪਲ ਸ੍ਰੀ ਮਤੀ ਹਰਵਿੰਦਰ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਸੌਧਾ ਸਿੰਘ ਵਾਲਾ ਦੀ ਯੋਗ ਅਗਵਾਈ ਅਤੇ ਪ੍ਰਧਾਨ ਨਾਇਬ ਸਿੰਘ ਬੁੱਕਣਵਾਲ ਦੀ ਪ੍ਰਧਾਨਗੀ ਹੇਠ ਹੋਈ।ਇਸ ਇਕਤੱਰਤਾ ਵਿੱਚ ਇੱਕ ਕਵਿਤਾ ਪਾਠ ਦਾ ਉਚਾਰਣ ਕੀਤਾ ਗਿਆ । ਇਸ ਦੀ ਸ਼ੁਰੂਆਤ ਦਰਸ਼ਨ ਦਰਦੀ ਜੀ ਦੀ ਕਵਿਤਾ 'ਜੀਅ ਆਇਆ ਨੂੰ' ਕਵਿਤਾ ਨਾਲ ਹੋਈ।ਕੁਲਵੰਤ ਲੋਹਗੜ੍ਹ ਨੇ ਆਪਣੀ ਇੱਕ ਗਜ਼ਲ , ਪ੍ਰੋ: ਗੁਰਦੇਵ ਸਿੰਘ ਚੁੰਬਰ ਜੀ ਨੇ ਕਵਿਤਾ, ਸ. ਮੱਘਰ ਸਿੰਘ ਨੇ ਕਵੀਸ਼ਰੀ,ਜਸਵੀਰ ਸਿੰਘ ਕਲਿਆਣ ਨੇ ਕਵਿਤਾ, ਬੱਬੂ ਸੰਦੌੜ ਨੇ ਸਮੇਂ ਦੀ ਵਿਚਾਰਧਾਰਾ, ਅਵਤਾਰ ਪੰਡੋਰੀ ਨੇ ਕਵਿਤਾ,ਨਾਇਬ ਸਿੰਘ ਬੁੱਕਣਵਾਲ ਨੇ ਕਵਿਤਾ,ਸੁਰਜੀਤ ਅਰਮਾਨ, ਬਲਵੰਤ ਫਰਵਾਲੀ, ਅੰਮ੍ਰਿਤਪਾਲ ਸਿੰਘ ਬਈਏਵਾਲ, ਰਣਜੀਤ ਫਰਵਾਲੀ ਅਤੇ ਨਿਰਮਲ ਸਿੰਘ ਸੰਦੌੜ ਨੇ ਵੀ ਆਪਣੀਆ ਰਚਨਾਵਾਂ ਪੇਸ਼ ਕੀਤੀਆ।ਇਸ ਸਭਾ ਵਿੱਚ ਇਹ ਵੀ ਮਤਾ ਪਾਸ ਕੀਤਾ ਗਿਆ ਕਿ ਅਕਤੂਬਰ ਮਹੀਨੇ ਵਿੱਚ ਇੱਕ ਸਾਹਿਤਕ ਸਮਾਗਮ ਕਰਵਾਇਆ ਜਾਵੇਗਾ।ਇਸ ਸਭਾ ਵਿੱਚ ਲੈਕਚਰਾਰ ਸਵਰਨਜੀਤ ਸਿੰਘ, ਮਨਜੋਤ ਸਿੰਘ ਹਿੰਦੀ ਮਾਸਟਰ, ਨਵਜੋਤ ਸਿੰਘ ਸਾਇੰਸ ਮਾਸਟਰ ਨੇ ਵਿਸ਼ੇਸ ਤੌਰ ਤੇ ਹਾਜ਼ਰੀ ਲਵਾਈ।ਇਸ ਸਾਰੇ ਪ੍ਰੋਗਰਾਮ ਦਾ ਪ੍ਰਬੰਧ ਸੁਰਜੀਤ ਅਰਮਾਨ ਦਸੌਧਾ ਸਿੰਘ ਵਾਲਾ ਨੇ ਕੀਤਾ ਅਤੇ ਆਏ ਸਾਹਿਤਕਾਰਾਂ ਦਾ ਇੱਥੇ ਪਹੁੰਚਣ ਬਲਵੰਤ ਫਰਵਾਲੀ ਨੇ ਧੰਨਵਾਦ ਕੀਤਾ।ਸਟੇਜ ਦੀ ਭੂਮਿਕਾ ਨਾਇਬ ਸਿੰਘ ਬੁੱਕਣਵਾਲ ਨੇ ਨਿਭਾਈ।