ਕੂੜੇ ਨੂੰ ਫਰੋਲੇ ਮੇਰੇ ਦੇਸ਼ ਦਾ ਭਵਿੱਖ,
ਰੱਬਾ ਤੂੰ ਵੀ ਤਾਂ ਕਦੇ ਇਹਨਾਂ ਦਾ ਚੰਗਾਂ ਲਿਖ,
ਉਹ ਨੰਨ੍ਹੇ ਨੰਨ੍ਹੇ ਬੱਚੇ,
ਕੱਛਾਂ ਵਿੱਚ ਥੈਲੇ,
ਫਟੇ ਹੋਏ ਕੱਪੜੇ,
ਉਹ ਵੀ ਹੁੰਦੇ ਮੈਲੇ,
ਨਾ ਤੇਰਾ ਮਿਹਰ ਵਾਲਾ ਹੱਥ,
ਨਾ ਸਿਰ ਉਹ ਛੱਤ,
ਕੂੜੇ ਨੂੰ ਫਰੋਲ ਚੁੱਗਦੇ ਨੇ ਵੇਖੇ ਕੱਚ,
ਕਦੋਂ ਇਹ ਪੜ੍ਹਨਗੇ,
ਜਗ ਵਿੱਚ ਖੜਨਗੇ,
ਕਦੋਂ ਤੱਕ ਬਚਪਨ,
ਇਹਨਾਂ ਦੇ ਕੂੜੇ ਚ ਸੜਨਗੇ,
ਅਮੀਰਾਂ ਦੇ ਪਾਏ ਗੰਦ ਨੂੰ,
ਥੈਲਿਆਂ ਵਿੱਚ ਭਰਨਗੇ,
ਕਦੋਂ ਤੱਕ ਗੱਡੀਆਂ ਦੇ,
ਥੱਲੇ ਆ ਆ ਕੇ ਮਰਨਗੇ,
ਨਾ ਚੰਗੀ ਸੋਚ ਇਹਨਾਂ ਲਈ ਸਰਕਾਰਾਂ ਦੀ,
ਹਾਲਤ ਨਾ ਪੁੱਛੇ ਕੋਈ ਬਿਮਾਰਾਂ ਦੀ,
ਕਿਉਂ ਅਮੀਰਾਂ ਦਾ ਰੱਬ ਤੂੰ ਬਣੀ ਫਿਰਦਾ ਏ,
ਗਰੀਬ ਤਾਂ ਵੇਖ ਤੇਰੇ ਅੱਗੇ ਕਿਵੇਂ ਗਿਰਦਾ ਏ,
ਕਦੋਂ ਸੁਧਰੇਗੀ ਇਹਨਾਂ ਦੀ ਇਹ ਦਿੱਖ,
ਕੂੜੇ ਨੂੰ ਫਰੋਲੇ ਮੇਰੇ ਦੇਸ਼ ਦਾ ਭਵਿੱਖ!