ਖ਼ਾਹਿਸ਼ਾਂ ਨੂੰ ਕੁੰਡਲੀ ਮਾਰਾਂ !
ਅੱਖੀਂ ਲੈ ਅੱਥਰੂ ਧਾਰਾਂ !
ਸੁਪਨੇ ਮੇਰੇ ਬਣੇ ਵੰਗਾਰਾਂ !
ਵਿਗੋਚਿਆਂ ਦੇ ਸੱਲ ਹਜ਼ਾਰਾਂ !
ਇਕਲਾਪਾ ਵੀ ਬੈਠ ਸਹਾਰਾਂ !
ਪੋਟੇ ਕੀਤੇ ਛਲਣੀ ਖ਼ਾਰਾਂ !
ਜ਼ਿੰਦਗੀ ਨਹੀਂ ਫੁੱਲ ਬਹਾਰਾਂ !
ਬੈਠੀ ਮੈਂ ਕਰਾਂ ਵਿਚਾਰਾਂ !
ਕਿਸ ਨੂੰ ਮੈਂ ਗੱਲ ਚਿਤਾਰਾਂ ?
ਦੁੱਖਾਂ ਦੀਆਂ ਕਿਸਨੂੰ ਸਾਰਾਂ ?
ਪੱਲੇ ਕਿਉਂ ਪਈਆਂ ਹਾਰਾਂ ?
ਖ਼ੁਸ਼ੀਆਂ ਦੀਆਂ ਕਿੱਥੇ ਠਾਹਰਾਂ ?
ਰੂਹ ਨੇ ਫਿਰ ਲਾਈਆਂ ਆਰਾਂ !
ਕਿਸੇ ਨੂੰ ਵੀ ਕਿਉਂ ਪੁਕਾਰਾਂ ?
ਬਣੀਆਂ ਤਾਂ ਕੱਟ ਗ਼ੁਜ਼ਾਰਾਂ!
ਮੋਹ ਦੀਆਂ ਸਭ ਕੱਟ ਦੇ ਤਾਰਾਂ!
ਓਧਰ ਤੂੰ ਮੋੜ ਮੁਹਾਰਾਂ !
ਰੂਹ ਨੂੰ ਜਿੱਥੋਂ ਆਉਣ ਪੁਕਾਰਾਂ !