ਤਰਕ ਦੀ ਕਸਵੱਟੀ
(ਮਿੰਨੀ ਕਹਾਣੀ)
ਦਸਵੀਂ ਦੇ ਵਿਦਿਆਰਥੀ ਜਸਦੀਪ ਤੇ ਕੰਵਲਜੀਤ ਪੜ•ਾਈ ਵਿੱਚ ਕਾਫ਼ੀ ਕਮਜੋਰ ਸਨ। ਅਧਿਆਪਕਾਂ ਨੇ ਉਹਨਾਂ ਦੇ ਮਾਪਿਆਂ ਨੂੰ ਸਕੂਲ ’ਚ ਬੁਲਾ ਕੇ ਉਹਨਾਂ ਦੀ ਸਥਿਤੀ ਬਾਰੇ ਜਾਣਕਾਰੀ ਦਿੱਤੀ ਅਤੇ ਉਹਨਾਂ ਦੀ ਪੜ•ਾਈ ਵੱਲ ਉਚੇਚਾ ਧਿਆਨ ਦੇਣ ਦੀ ਲੋੜ ਤੇ ਜੋਰ ਦਿੱਤਾ। ਜਸਦੀਪ ਦੇ ਮਾਪੇ ਜਾਗਰੂਕ ਸਨ, ਜਿਹਨਾਂ ਉਸਦੀ ਟਿਊਸਨ ਰਖਵਾ ਦਿੱਤੀ। ਕੰਵਲਜੀਤ ਦੇ ਮਾਂ ਬਾਪ ਧਾਰਮਿਕ ਰੁਚੀ ਰਖਦੇ ਸਨ ਤੇ ਨਾਲ ਲਗਦੇ ਪਿੰਡ ਵਾਲੇ ਡੇਰੇ ਪ੍ਰਤੀ ਸਰਧਾ ਰਖਦੇ ਹੋਏ ਡੇਰਾ ਮੁਖੀ ਬਾਬਾ ਦਲਜੀਤ ਸਿੰਘ ਬੱਧਰੀਆਂ ਵਾਲੇ ਤੇ ਪੂਰਾ ਵਿਸਵਾਸ ਕਰਦੇ ਸਨ। ਕੰਵਲਜੀਤ ਦੀ ਮਾਂ ਉਸਨੂੰ ਨਾਲ ਲੈ ਕੇ ਬਾਬਾ ਜੀ ਪਾਸ ਪੁੱਜ ਗਈ ਅਤੇ ਕਹਿਣ ਲੱਗੀ, ‘‘ਉਹਨਾਂ ਦਾ ਬੇਟਾ ਪੜ•ਾਈ ਵਿੱਚ ਦਿਲ ਨਹੀਂ ਲਾਉਂਦਾ, ਜਿਸ ਕਰਕੇ ਕਮਜੋਰ ਰਹਿ ਗਿਆ ਹੈ। ਕੋਈ ਉਪਾਅ ਕਰੋ।’’
‘ਬੱਚਾ ਰੋਜ ਨਿੱਤਨੇਮ ਕਰਿਆ ਕਰ, ਪੜ•ਾਈ ਵਿੱਚ ਮਨ ਵੀ ਲੱਗ ਜਾਵੇਗਾ ਅਤੇ ਚੰਗੇ ਨੰਬਰਾਂ ਨਾਲ ਪਾਸ ਹੋ ਜਾਵੇਂਗਾ।’ ਬਾਬਾ ਜੀ ਨੇ ਬੱਚੇ ਦੇ ਸਿਰ ਤੇ ਹੱਥ ਰਖਦਿਆਂ ਕਿਹਾ।
ਵਚਨ ਲੈ ਕੇ ਮਾਂ ਪੁੱਤਰ ਘਰ ਵਾਪਸ ਆ ਗਏ। ਕੰਵਲਜੀਤ ਰੋਜਾਨਾ ਨਿੱਤਨੇਮ ਕਰਨ ਲੱਗਾ, ਜਿਸ ਲਈ ਉਸਨੂੰ ਦੋ ਘੰਟੇ ਗੁਟਕਾ ਲੈ ਕੇ ਬੈਠਣਾ ਪੈਂਦਾ। ਉਸਦੀ ਮਾਂ ਕੰਮ ਧੰਦਾ ਕਰਦੀ ਹੋਈ ਜਦ ਆਪਣੇ ਬੱਚੇ ਨੂੰ ਪਾਠ ਕਰਦਾ ਦੇਖਦੀ ਤਾਂ ਬਹੁਤ ਖੁਸ਼ ਹੁੰਦੀ ਕਿ ਬਾਬਾ ਜੀ ਨੇ ਸਿੱਧੇ ਰਾਹ ਪਾ ਦਿੱਤੈ ਤੇ ਤਰੱਕੀਆਂ ਕਰੇਗਾ। ਇਮਤਿਹਾਨ ਹੋਏ ਨਤੀਜਾ ਆਇਆ ਤਾਂ ਜਸਦੀਪ ਵਧੀਆਂ ਨੰਬਰ ਲੈ ਕੇ ਪਾਸ ਹੋ ਗਿਆ ਅਤੇ ਕੰਵਲਜੀਤ ਫੇਲ• ਹੋ ਗਿਆ।
ਅਗਲੇ ਦਿਨ ਕੰਵਲਜੀਤ ਦੀ ਮਾਂ ਉਸਨੂੰ ਨਾਲ ਲੈ ਕੇ ਹੈ¤ਡਮਾਸਟਰ ਸਾਹਿਬ ਕੋਲ ਜਾ ਪਹੁੰਚੀ ਤੇ ਕਿਹਾ, ‘‘ਉਸਦੇ ਬੱਚੇ ਦੇ ਪੇਪਰ ਦੁਬਾਰਾ ਚੈ¤ਕ ਕਰਵਾਏ ਜਾਣ, ਉਹਨਾਂ ਨੂੰ ਤਾਂ ਬਾਬਾ ਜੀ ਬੱਧਰੀਆਂ ਵਾਲਿਆਂ ਨੇ ਵਚਨ ਦਿੱਤਾ ਸੀ ਅਤੇ ਉਹਨਾਂ ਮੁਤਾਬਿਕ ਉਹ ਰੋਜਾਨਾ ਦੋ ਘੰਟੇ ਨਿੱਤਨੇਮ ਵੀ ਕਰਦਾ ਰਿਹੈ, ਫੇਰ ਫੇਲ• ਤਾਂ ਹੋ ਈ ਨਹੀਂ ਸਕਦਾ?’’
ਸਕੂਲ ਮੁਖੀ ਨੇ ਉਹਨਾਂ ਦੀ ਗੱਲ ਸੁਣਨ ਉਪਰੰਤ ਸਮਝਾਉਣ ਲੱਗਾ, ‘‘ਮਾਤਾ ਜੀ ਪਾਸ ਤਾਂ ਸਕੂਲ ਦਾ ਸਿਲੇਬਸ ਪੜ• ਕੇ ਹੋਈਦਾ ਐ, ਨਿੱਤਨੇਮ ਕਰਕੇ ਜਾਂ ਬਾਬੇ ਦੇ ਵਚਨਾਂ ਨਾਲ ਪੇਪਰ ਨੀ ਵਧੀਆ ਹੁੰਦੇ। ਜੇ ਪਾਠ ਦੀ ਥਾਂ ਦੋ ਘੰਟੇ ਆਪਣਾ ਸਿਲੇਬਸ ਯਾਦ ਕਰਨ ਤੇ ਲਾਉਂਦਾ ਤਾਂ ਜਸਦੀਪ ਵਾਂਗੂੰ ਇਹ ਵੀ ਪਾਸ ਹੋ ਜਾਂਦਾ। ਨਾਲੇ ਜੇ ਬਾਬੇ ਨੂੰ ਵਿੱਦਿਆ ਬਾਰੇ ਜਾਣਕਾਰੀ ਹੁੰਦੀ ਤਾਂ ਉਹ ਵੀ ਪੜ• ਕੇ ਅਫ਼ਸਰ ਲੱਗ ਜਾਂਦਾ, ਇਉਂ ਡੇਰੇ ’ਚ ਬੈਠ ਕੇ ਤੁਹਾਡੇ ਵਰਗੇ ਭੋਲੇ ਭਾਲੇ ਲੋਕਾਂ ਨੂੰ ਗੁੰਮਰਾਹ ਕਰਕੇ ਲੁੱਟਣ ਦੀ ਉਸਨੂੰ ਕੀ ਲੋੜ ਸੀ।’’
ਇਹ ਸੁਣਦਿਆਂ ਹੀ ਕੰਵਲਜੀਤ ਨੂੰ ਬਾਬਿਆਂ ਦੀ ਕਾਰਜਸ਼ੈਲੀ ਦੀ ਸਮਝ ਆ ਗਈ ਤੇ ਉਹ ਉ¤ਠ ਕੇ ਘਰ ਨੂੰ ਚਲਾ ਗਿਆ ਅਤੇ ਦੁਬਾਰਾ ਇਮਤਿਹਾਨ ਦੇਣ ਲਈ ਟਿਊਸਨ ਰੱਖ ਲਈ। ਅਗਲੀ ਵਾਰ ਪੇਪਰ ਹੋਏ ਨਤੀਜਾ ਆਇਆ ਤਾਂ ਉਹ ਦਸਵੀਂ ਚੋਂ ਫਸਟ ਡਵੀਜਨ ਵਿੱਚ ਪਾਸ ਹੋਇਆ। ਉਸਤੋਂ ਬਾਅਦ ਉਹ ਨਾ ਕਦੇ ਕਿਸੇ ਡੇਰੇ ਗਿਆ ਅਤੇ ਨਾ ਹੀ ਕਦੇ ਪਾਠ ਕੀਤਾ। ਹੁਣ ਉਹ ਹਰ ਗੱਲ ਨੂੰ ਵਿਗਿਆਨਕ ਸੋਚ ਨਾਲ ਤਰਕ ਦੀ ਕਸਵੱਟੀ ਤੇ ਪਰਖਣ ਲੱਗ ਪਿਆ ਸੀ।