ਸ਼੍ਰੀ ਗੁਰੁ ਨਾਨਕ ਦੇਵ ਜੀ ਦੇ ੫੫੦ ਸਾਲਾ ਪ੍ਰਕਾਸ ਪੁਰਬ ਨੂੰ ਸਮਰਪਿਤ ਸਮਾਗਮ ਅਤੇ ਕਵੀ ਦਰਬਾਰ
(ਖ਼ਬਰਸਾਰ)
ਨਾਇਬ ਸਿੰਘ ਬੁੱਕਣਵਾਲ ਦੀ ਪ੍ਰਧਾਨਗੀ ਹੇਠ ਪੰਜਾਬੀ ਸਾਹਿਤ ਸਭਾ ਸੰਦੌੜ ਵੱਲੋਂ ਸ਼੍ਰੀ ਗੁਰੁ ਨਾਨਕ ਦੇਵ ਜੀ ਦੇ ੫੫੦ ਸਾਲਾ ਪ੍ਰਕਾਸ ਪੁਰਬ ਨੂੰ ਸਮਰਪਿਤ ਸਮਾਗਮ 'ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਅਤੇ ਕਵੀ ਦਰਬਾਰ' ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਦੌੜ ਵਿਖੇ ਕਰਵਾਇਆ ਗਿਆ। ਇਸ ਸਮਾਗਮ ਵਿੱਚ ਸੰਤ ਰਾਮ ਉਦਾਸੀ ਜੀ ਦੀ ਬੇਟੀ ਪ੍ਰਿੰਸੀਪਲ ਸ੍ਰੀ ਮਤੀ ਇਕਬਾਲ ਕੌਰ 'ਉਦਾਸੀ' ਜੀ ਨੂੰ ਮੁੱਖ ਮਹਿਮਾਨ ਦੇ ਤੌਰ ਤੇ ਬੁਲਾਇਆ ਗਿਆ। ਡਾ: ਕੰਵਲਜੀਤ ਸਿੰਘ 'ਟਿੱਬਾ' ਇਸ ਸਮਾਗਮ ਵਿੱਚ ਮੁੱਖ ਬੁਲਾਰੇ ਦੇ ਤੌਰ ਤੇ ਸ਼ਾਮਲ ਹੋਏ ਅਤੇ ਉਹਨਾਂ ਨੇ ਗੁਰੁ ਨਾਨਕ ਦੇਵ ਜੀ ਦੀ ਵਿਚਾਰਧਾਰਾ ਤੇ ੫੦ ਮਿੰਟ ਦਾ ਲੈਕਚਰ ਦਿੱਤਾ।ਉਹਨਾਂ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਗੁਰੁ ਨਾਨਕ ਦੇਵ ਜੀ ਇੱਕ ਕ੍ਰਾਤੀਕਾਰੀ ਗੁਰੁ ਸਨ ਅਤੇ ਅਸੀਂ ਉਹਨਾਂ ਨੂੰ ਤਾਂ ਮੰਨਦੇ ਹਾਂ ਪਰ ਉਹਨਾਂ ਦੀ ਵਿਚਾਰਧਾਰਾਂ ਨੂੰ ਮੰਨਣ ਲਈ ਤਿਆਰ ਨਹੀਂ ਜਿਸ ਦਿਨ ਇਹ ਦੁਨੀਆ ਉਹਨਾਂ ਦੀ ਵਿਚਾਰ ਧਾਰਾ ਨੂੰ ਮੰਨ ਲਵੇਗੀ ਇਹ ਦੁਨੀਆ ਸਵਰਗ ਬਣ ਜਾਵੇਗੀ। ਇਸ ਸਮਾਗਮ ਵਿੱਚ ਮਾਸਟਰ ਮੱਘਰ ਸਿੰਘ ਭੂਦਨ ਜੀ ਨੇ ਵੀ 'ਅਸੀਂ ਅਤੇ ਗੁਰੁ ਨਾਨਕ ਦੇਵ ਜੀ' ਤੇ ਵਿਸ਼ੇਸ਼ ਪਰਚਾ ਪੜ੍ਹਿਆ ਅਤੇ ਕਵੀਸ਼ਰੀ ਸੁਣਾਈ। ਸ. ਕਰਨੈਲ ਸਿੰਘ 'ਵਜ਼ੀਰਾਬਾਦ' ਜੀ ਨੇ ਵੀ ਆਪਣੀ ਇੱਕ ਗਜ਼ਲ ਸੁਣਾਈ ਜੋ ਇਸ ਸਮਾਗਮ ਵਿੱਚ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਪਹੁੰਚੇ ਸਨ। ਪ੍ਰੋ: ਗੁਰਦੇਵ ਸਿੰਘ 'ਚੰਬਰ' ਬੱਬੂ ਸੰਦੌੜ . ਸੁਰਜੀਤ ਅਰਮਾਨ, ਰਣਜੀਤ ਫਰਵਾਲੀ, ਅੰਮ੍ਰਿਤਪਾਲ ਸਿੰਘ 'ਬਈਏਵਾਲ' ਨਾਇਬ ਸਿੰਘ ਬੁੱਕਣਵਾਲ, ਦਰਸ਼ਨ ਦਰਦੀ ਨੇ ਵੀ ਆਪਣੀਆਂ ਕਵਿਤਾਵਾਂ ਸੁਣਾਈਆਂ।ਸ਼੍ਰੀ ਮਤੀ ਇਕਬਾਲ ਕੌਰ ਉਦਾਸੀ ਜੀ ਨੇ ਸੰਤ ਰਾਮ ਉਦਾਸੀ ਜੀ ਦਾ ਗੀਤ 'ਅਜੇ ਤਾਂ" ਸੁਣਾ ਕੇ ਖੂਬ ਰੰਗ ਬੰਨਿਆ ਅਤੇ ਸ੍ਰੀ ਗੁਰੁ ਨਾਨਕ ਦੇਵ ਜੀ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ।ਇਸ ਸਮਾਗਮ ਵਿੱਚ ਸਾਬਕਾ ਸਰਪੰਚ ਰਾਜਵੰਤ ਸਿੰਘ ਭੱਦਲਵੱਢ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਉਹਨਾਂ ਨੇ ਵੀ ਆਪਣੇ ਵਿਚਾਰ ਪੇਸ਼ ਕੀਤੁ। ਦਰਸ਼ਨ ਦਰਦੀ ਜੀ ਨੇ ਆਏ ਸਾਹਿਤਕਾਰਾਂ ਦਾ ਧੰਨਵਾਦ ਕੀਤਾ ਅਤੇ ਸਟੇਜ ਦੀ ਭੂਮਿਕਾ ਨਾਇਬ ਸਿੰਘ ਬੁੱਕਣਵਾਲ ਨੇ ਨਿਭਾਈ।ਜਸਵੀਰ ਸਿੰਘ ਕਲਿਆਣ, ਵਰਿੰਦਰ ਸਿੰਘ ਫਰਵਾਲੀ, ਬਲਵੰਤ ਸਿੰਘ, ਕ੍ਰਿਸ਼ਨ ਮਹਿਤੋ, ਮਾਸਟਰ ਕੁਲਵੰਤ ਸਿੰਘ, ਜਸਕਰਨ, ਨਵਦੀਪ ਆਦਿ ਸਾਹਿਤਪ੍ਰੇਮੀ ਹਾਜ਼ਰ ਸਨ॥